*ਮਾਨਸਾ ਦੀ ਧੀ ਜੱਜ ਵੀ ਬਣੀ,ਨਾਇਬ ਤਹਿਸੀਲਦਾਰ ਵੀ,ਏਸ਼ਿਆਈ ਖੇਡਾਂ ਚ ਵੀ ਜਿੱਤੇ ਤਗਮੇ*

0
223


ਮਾਨਸਾ 4 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਲੋਹੜੀ ਮੇਲੇ ਦੌਰਾਨ ਸਨਮਾਨਿਤ ਹੋਣ ਵਾਲੀਆਂ ਧੀਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਦੀ ਜੱਜ ਬਣਨ ਵਾਲੀ ਧੀ ਪ੍ਰਿਅੰਕਾ ਅਤੇ ਭੀਖੀ ਤੋਂ ਤਹਿਸੀਲਦਾਰ ਬਣਨ ਵਾਲੀ ਪ੍ਰਿਯੰਕਾ ਵੀ ਸ਼ਾਮਲ ਹੈ। ਇਹ ਹੋਣਹਾਰ ਧੀਆਂ ਪਰਿਵਾਰਾਂ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਹੋ ਕੇ ਹੋਰਨਾਂ ਕੁੜੀਆਂ ਲਈ ਪ੍ਰੇਰਨਾ ਬਣੀਆ ਹਨ। ਮੰਚ ਵੱਲ੍ਵੋਂ  6 ਜਨਵਰੀ ਨੂੰ ਮਾਤਾ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਕਰਵਾਏ ਜਾਣ ਵਾਲੇ 19 ਵੇਂ ਲੋਹੜੀ ਮੇਲੇ ਦੌਰਾਨ ਮਾਨਸਾ ਜ਼ਿਲ੍ਹੇ ਦੀਆਂ 31 ਹੋਣਹਾਰ ਧੀਆਂ ਦਾ ਸਨਮਾਨ ਕੀਤਾ ਜਾਣਾ ਹੈ।
ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ ਅਤੇ ਜਨਰਲ ਸਕੱਤਰ ਹਰਦੀਪ ਸਿੱਧੂ ਨੇ ਦੱਸਿਆ ਹੈ ਕਿ ਸਨਮਾਨਿਤ ਹੋਣ ਵਾਲੀਆਂ ਲੜਕੀਆਂ ਚ ਮੈਡੀਕਲ ਖੇਤਰ ਦੌਰਾਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਟੈਸਟ ਵਿੱਚ 99 ਪ੍ਰਤੀਸ਼ਤ ਤੋਂ ਵੱਧ ਅੰਕਾਂ ਨਾਲ 295 ਵਾਂ ਰੈਂਕ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਐਮ.ਬੀ.ਬੀ.ਐੱਸ ਕਰ ਰਹੀ ਬਿੰਦੀਆਂ ਗੋਇਲ ਪੁੱਤਰੀ ਭੂਸ਼ਣ ਕੁਮਾਰ,ਚੰਗਾ ਰੈਂਕ ਪ੍ਰਾਪਤ ਕਰਕੇ ਏਮਜ਼ ਮੁਹਾਲੀ ਤੋਂ ਐੱਮ.ਬੀ.ਬੀ.ਸੀ ਕਰ ਰਹੀ ਵੰਸ਼ਿਕਾ ਪੁੱਤਰੀ ਪੁੱਤਰੀ ਨਰੇਸ਼ ਕੁਮਾਰ,ਖੇਲੋ ਇੰਡੀਆ ਯੂਥ ਗੇਮਜ਼ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2022 ਦੌਰਾਨ ਚਾਂਦੀ ਦਾ ਤਗਮਾ ਜਿੱਤਣ ਵਾਲੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਪੁੱਤਰੀ ਗਮਦੂਰ ਸਿੰਘ ਸਿੱਧੂ ਦੋਦੜਾ,ਆਈ.ਐਸ.ਐਸ.ਐਫ ਜੂਨੀਅਰ ਵਰਲਡ ਚੈਂਪੀਅਨਸ਼ਿਪ ਦੱਖਣੀ ਕੋਰੀਆ ਵਿਖੇ 50 ਮੀਟਰ ਫਰੀ ਪਿਸਟਲ ਵਿਚੋਂ ਸੋਨ ਤਗਮਾ ਜਿੱਤਣ ਵਾਲੀ ਵੀਰਪਾਲ ਕੌਰ ਦੋਦੜਾ ਪੁੱਤਰੀ ਗਮਦੂਰ ਸਿੰਘ ਦੋਦੜਾ,
ਵਰਲਡ ਕਬੱਡੀ ਕੱਪ ਦੌਰਾਨ ਦੌਰਾਨ ਗੋਲਡ ਮੈਡਲ ਅਤੇ 18 ਵੀਆਂ ਏਸ਼ਿਆਈ ਖੇਡਾਂ ਦੌਰਾਨ ਸਿਲਵਰ ਮੈਡਲ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਕਾਸਮਪੁਰ ਛੀਨਾ  ਸਬ ਇੰਸਪੈਕਟਰ ਰਾਜਸਥਾਨ ਪੁਲੀਸ, ਜੂਨੀਅਰ ਵਰਲਡ ਚੈਂਪੀਅਨਸ਼ਿਪ ਲੀਮਾ ਪੇਰੂ ਦੌਰਾਨ 50 ਮੀਟਰ ਫਰੀ ਪਿਸਟਲ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਨਵਦੀਪ ਕੌਰ ਪੁੱਤਰੀ ਅਵਤਾਰ ਸਿੰਘ ਬੋੜਾਵਾਲ,ਪੰਜਾਬ ਰਾਜ ਪ੍ਰਾਇਮਰੀ ਖੇਡਾਂ ਸ੍ਰੀ ਅਨੰਦਪੁਰ ਸਾਹਿਬ ਦੌਰਾਨ ਕਰਾਟੇ 24 ਕਿਲੋ ਵਿੱਚ ਸੋਨ ਤਗਮਾ ਹਾਸਲ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਿਆਲਪੁਰਾ ਦੀ ਨਵਜੋਤ ਕੌਰ ਪੁੱਤਰੀ ਹਰਦੀਪ ਸਿੰਘ,ਆਲ ਇੰਡੀਆ ਇੰਟਰ ਯੂਨੀਵਰਸਿਟੀ ਗੇਮਜ਼ 2023 ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਜਸਸ਼ਵਾਨੀ ਪੁੱਤਰੀ  ਸੁਰਿੰਦਰ ਕੁਮਾਰ,ਵਿਦਿਆ ਭਾਰਤੀ ਸਕੂਲਾਂ ਦੇ ਉਤਰੀ ਭਾਰਤ ਦੇ ਬਾਕਸਿੰਗ ਮੁਕਾਬਲੇ ਰੋਹਤਕ ਵਿਖੇ 54 ਤੋਂ 57 ਕਿਲੋ ਭਾਰ ਵਿੱਚ ਸੋਨ ਤਗਮਾ ਹਾਸਲ ਕਰਨ ਵਾਲੀ ਮਹਿਕ ਅਰੋੜਾ,ਪੰਜਾਬ ਸਕੂਲ ਖੇਡਾਂ ਅਤੇ ਖੇਡਾਂ ਵਤਨ ਪੰੰਜਾਬ ਦੌਰਾਨ ਤਲਵਾਰਬਾਜ਼ੀ ਚ 1 ਗੋਲਡ,2 ਸਿਲਵਰ,3 ਕਾਂਸੀ ਦੇ ਤਗਮੇ ਪ੍ਰਾਪਤ ਕਰਨ ਵਾਲੀ ਯੋਸ਼ਿਕਾ,ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਰਾਇਫਲ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤਣ ਵਾਲੀਆਂ ਸ਼ਹੀਦ ਜਗਸੀਰ ਸਿੰਘ ਸਕੂਲ ਆਫ ਐਮੀਨੈਂਸ ਬੋਹਾ ਦੀਆਂ ਵਿਦਿਆਰਥਣਾਂ ਮਨਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ, ਪਰਨੀਤ ਕੌਰ ਪੁੱਤਰੀ ਦਵਿੰਦਰ ਸਿੰਘ, ਕਰਾਟੇ ਦੇ ਸੀਨੀਅਰ ਮੁਕਾਬਲਿਆਂ ਦੌਰਾਨ ਸੋਨ ਤਗਮਾ ਜਿੱਤਣ ਵਾਲੀ ਗੁਰਪ੍ਰੀਤ ਕੌਰ ਵਿਰਕ,ਖੁਸ਼ਪ੍ਰੀਤ ਕੌਰ ਕੋਟੜਾ ਕਲਾਂ ਅਤੇ ਜੂਨੀਅਰ ਕਰਾਟੇ ਮੁਕਾਬਲੇ ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਵਾਨੀ ਭੀਖੀ,ਰਾਜ ਪੱਧਰੀ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਦੌਰਾਨ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਸਸਸ ਨੰਗਲ ਕਲਾਂ ਦੀਆਂ ਖਿਡਾਰਣਾਂ ਮੀਨਾ, ਕਿਰਨਾ ਕੌਰ,ਹਰਪ੍ਰੀਤ ਕੌਰ,ਕਰਾਟੇ ਚ ਤੀਸਰਾ ਸਥਾਨ ਪ੍ਰਾਪਤ  ਕਰਨ ਵਾਲੀ ਗਰਲਜ਼ ਸਕੂਲ ਫਫੜੇ ਭਾਈਕੇ ਦੀ ਖਿਡਾਰਣ ਹਰਪ੍ਰੀਤ ਕੌਰ ਅਤੇ ਹੈਂਡਬਾਲ, 4 ਕਿਲੋਮੀਟਰ ਕਰਾਸ ਕੰਟਰੀ ਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸਸਸਸ ਫੱਤਾ ਮਾਲੋਕਾ ਸਕੂਲ ਦੀ ਖਿਡਾਰਣ ਪਰਮਜੀਤ ਕੌਰ ਅਤੇ ਕਬੱਡੀ ਖਿਡਾਰਣ ਸਰਬਜੋਤ ਕੌਰ ਸਪਸ ਬਹਿਣੀਵਾਲ ਸ਼ਾਮਲ ਹੈ।
           ਮੰਚ ਦੇ ਸੀਨੀਅਰ ਆਗੂਆਂ ਬਲਰਾਜ ਨੰਗਲ, ਬਲਰਾਜ ਮਾਨ,ਸਰਬਜੀਤ ਕੌਸ਼ਲ,ਪ੍ਰਿਤਪਾਲ ਸਿੰਘ,ਕਮਲਜੀਤ ਮਾਲਵਾ ,ਦਰਸ਼ਨ ਜਿੰਦਲ, ਬਲਜਿੰਦਰ ਸੰਗੀਲਾ,ਅਸ਼ੋਕ ਬਾਂਸਲ, ਕੇਵਲ ਸਿੰਘ,ਵਿਜੈ ਕੁਮਾਰ,ਮੋਹਨ ਲਾਲ,ਜਸਪਾਲ ਦਾਤੇਵਾਸ ਨੇ ਮਾਣ ਮਹਿਸੂਸ ਕੀਤਾ ਕਿ ਮਾਨਸਾ ਜ਼ਿਲ੍ਹੇ ਦੀਆਂ ਧੀਆਂ ਹਰ ਖੇਤਰ ਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ।

LEAVE A REPLY

Please enter your comment!
Please enter your name here