ਮਾਨਸਾ 21 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਵਿਖੇ ਗੀਤਾ ਜਯੰਤੀ ਦੇ ਸੰਬੰਧ ਵਿੱਚ ਪੰਜ ਰੋਜਾ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਜਿਸ ਦੇ ਤਹਿਤ ਸੀ੍ ਮਦ ਗੀਤਾ ਕਰਵਾਈ ਜਾ ਰਹੀ ਹੈ। ਜਿਸ ਦੇ ਲਈ ਪ੍ਰਵਚਨ ਕਰਨ ਲਈ ਸੀ੍ ਸ਼ਿਆਮ ਸ਼ਰਨ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਪ੍ਰਵਚਨ ਕਰਨ ਲਈ ਪਹੁੰਚੇ ਸਨ।ਇਸ ਤੋਂ ਪਹਿਲਾਂ
ਅੱਜ ਦੇ ਸਮਾਗਮ ਦੌਰਾਨ ਜੋਤੀ ਪ੍ਰਚੰਡ ਦੀ ਰਸਮ ਸ੍ਰੀ ਸ਼ਿਆਮ ਸੇਵਾ ਮੰਡਲ ਦੇ ਪ੍ਰਧਾਨ ਵਿਜੈ ਧੀਰ ਨੇ ਪਰਿਵਾਰ ਸਮੇਤ ਨਿਭਾਈ। ਜਦ ਕਿ ਗੀਤਾ ਪੂਜਨ ਲਾਲਾ ਜਗਦੀਸ਼ ਰਾਏ ਨੇ ਕੀਤਾ।
ਉਨ੍ਹਾਂ ਤੀਸਰੇ ਦਿਨ ਪ੍ਰਵਚਨ ਕਰਦਿਆਂ ਕਿਹਾ ਕਿ ਸ਼੍ਰੀਮਦ ਭਾਗਵਤ ਗੀਤਾ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ ਜੋ ਵੀ ਇਸ ਪਵਿੱਤਰ ਗ੍ਰੰਥ ਨੂੰ ਪੜ੍ਹਦਾ ਹੈ, ਉਹ ਭਗਵਾਨ ਸ੍ਰੀ ਕ੍ਰਿਸ਼ਨ ਦੀ ਕਿਰਪਾ ਪ੍ਰਾਪਤ ਕਰਦਾ ਹੈ । ਪਰਮਾਤਮਾ ਦਾ ਹਰ ਰੋਜ ਸਿਮਰਨ ਕਰਨਾ ਚਾਹੀਦਾ ਹੈ ਜੌ ਵੀ ਜਿਸ ਪਰਮਾਤਮਾ ਨੂੰ ਮੰਨਦਾ ਹੈ ਉਸ ਦੀ ਕਥਾ ਦਾ ਪਾਠ ਜਰੂਰ ਕਰਨਾ ਚਾਹੀਦਾ ਹੈ । ਜੇਕਰ ਉਹ ਖੁਦ ਕਥਾ ਨਹੀਂ ਕਰ ਸਕਦਾ ਤਾਂ ਜਿੱਥੇ ਵੀ ਪਰਮਾਤਮਾ ਦੀ ਕਥਾ ਸੁਣਾਈ ਜਾਂਦੀ ਹੈ ਉੱਥੇ ਜਾਕੇ ਆਪ ਕਥਾ ਨੂੰ ਸੁਣ ਲੈਣਾ ਚਾਹੀਦਾ ਹੈ ਤਾਂ ਜੌ ਸੱਭਿਆਚਾਰਕ ਵਿਰਾਸਤ ਦੀ ਪੂੰਜੀ ਬਾਰੇ ਅਸੀਂ ਆਉਣ ਵਾਲੀ ਪੀੜ੍ਹੀ ਅੱਗੇ ਵਧਾ ਸਕੀਏ । ਉਨ੍ਹਾਂ ਕਿਹਾ ਕਿ ਇਹ ਗ੍ਰੰਥ ਮੁਸ਼ਕੱਲਾਂ ਨਾਲ ਲੜਣ ਦੀ ਹਿਮੰਤ ਦਿੰਦੇ ਹਨ ਪਵਿੱਤਰ ਗ੍ਰੰਥ’ ਕਿਉਂਕਿ ਇਹ ਪਵਿੱਤਰ ਗ੍ਰੰਥ ਉਨ੍ਹਾਂ ਨੂੰ ਜੀਵਨ ਵਿੱਚ ਹਰ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨ ਦੀ ਹਿੰਮਤ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ । ਉਨ੍ਹਾਂ ਭਾਗਵਤ ਕਥਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਕਲਯੁਗ ਵਿੱਚ ਇਸ ਕਥਾ ਨੂੰ ਸੁਣਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ। ਉਨ੍ਹਾਂ ਨੇ ਪ੍ਰਭੂ ਦੇ ਅਵਤਾਰਾਂ ਦੀ ਕਥਾ, ਕੌਰਵ ਪਾਂਡਵਾਂ ਦਾ ਵਰਣਨ ਅਤੇ ਬਾਰਾਂ ਅਵਤਾਰਾਂ ਦਾ ਵਰਣਨ ਕੀਤਾ। ਉਨ੍ਹਾਂ ਭਾਗਵਤ ਮਹਾਤਮਿਆ ਅਤੇ ਰਾਜਾ ਪਰੀਕਸ਼ਿਤ ਦੀਆਂ ਘਟਨਾਵਾਂ ‘ਤੇ ਬੋਲਦਿਆਂ ਕਿਹਾ ਕਿ ਭਾਗਵਤ ਕਥਾ ਦਾ ਪਾਠ ਕਰਨ ਨਾਲ ਸਰੀਰ ਵਿਚ ਨਵੀਂ ਊਰਜਾ ਦਾ ਪ੍ਰਵੇਸ਼ ਹੁੰਦਾ ਹੈ, ਨਾਲ ਹੀ ਹੰਕਾਰ ਵੀ ਦੂਰ ਹੁੰਦਾ ਹੈ। ਜੇਕਰ ਕਥਾ ਸੁਣਨ, ਸਤਿਸੰਗ ਅਤੇ ਕੀਰਤਨ ਤੋਂ ਹਉਮੈ ਦੂਰ ਨਾ ਕੀਤੀ ਜਾਵੇ ਤਾਂ ਕਥਾ ਸੁਣਨ, ਸਤਸੰਗ ਅਤੇ ਕੀਰਤਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਥਾ ਸ਼੍ਰਮਣ ਨਾਲ ਨਾ ਕੇਵਲ ਮਨੁੱਖ ਦੀ ਹਉਮੈ ਦੂਰ ਹੁੰਦੀ ਹੈ, ਸਗੋਂ ਮਨ ਵਿਚ ਇਕ ਵੱਖਰੀ ਕਿਸਮ ਦੀ ਸੁਖਦ ਭਾਵਨਾ ਦਾ ਅਨੁਭਵ ਹੁੰਦਾ ਹੈ।
ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਸੁਰੇਸ਼ ਕੁਮਾਰ ਜਿੰਦਲ, ਪਵਨ ਧੀਰ, ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ ਵਾਸੀ, ਰਜੇਸ਼ ਪੰਧੇਰ,ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਉਡ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ, ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ, ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ