ਮਾਨਸਾ 20 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਵੱਲੋਂ ਗੀਤਾ ਭਵਨ ਵਿਖੇ ਗੀਤਾ ਜਯੰਤੀ ਦੇ ਸੰਬੰਧ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।ਅੱਜ ਦੇ ਸਮਾਗਮ ਦੌਰਾਨ ਜੋਤੀ ਪ੍ਰਚੰਡ ਦੀ ਰਸਮ ਨਿਰਮਲਾ ਦੇਵੀ ਪਤਨੀ ਪ੍ਰੇਮ ਨਾਥ ਨੇ ਨਿਭਾਈ। ਜਿਸ ਦੇ ਤਹਿਤ ਪੰਜ ਰੋਜਾ ਸਮਾਗਮ ਸੀ੍ ਮਦ ਗੀਤਾ ਕਰਵਾਈ ਜਾ ਰਹੀ ਹੈ। ਜਿਸ ਦੇ ਲਈ ਪ੍ਰਵਚਨ ਕਰਨ ਲਈ ਸੀ੍ ਸ਼ਿਆਮ ਸ਼ਰਨ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਪ੍ਰਵਚਨ ਕਰਨ ਲਈ ਪਹੁੰਚੇ ਸਨ। ਉਨ੍ਹਾਂ ਦੂਜੇ ਦਿਨ ਪ੍ਰਵਚਨ ਕਰਦਿਆਂ ਕਿਹਾ ਕਿ ‘ਗੀਤਾ ਭਵਨ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਵਰਿੰਦਾਵਾਨ ਧਾਮ ਤੋਂ ਪੁੱਜੇ ਕਥਾ ਵਾਚਕ ਸੁਆਮੀ ਰਾਮ ਸਰਨਮ ਨੇ ਧਰੁਵ ਤੇ ਕਪਿਲ ਭਗਵਾਨ ਦੇ ਪ੍ਰਸੰਗਾ ਬਾਰੇ ਜਾਣਕਾਰੀ ਦਿੰਦੇ ਹੋਏ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਟੀਚੇ ਪ੍ਰਤੀ ਸਪਸ਼ਟ ਹੋਣ ਤਾਂ ਜੀਵਨ ਆਪਣੇ ਆਪ ਸਫਲ ਹੋ ਜਾਂਦਾ ਹੈ ਤੇ ਮੋਕਸ਼ ਦੀ ਪ੍ਰਰਾਪਤੀ ਹੁੰਦੀ ਹੈ। ਉਹਨਾਂ ਭਾਗਵਤ ਕਥਾ ਦੇ ਪ੍ਰਸੰਗਾ ਨੂੰ ਭਗਤੀ ਸੰਗੀਤ ਵਿਚ ਪਰੋਕੇ ਜਿਸ ਸਹਿਜ ਤੇ ਸਰਲ ਢੰਗ ਨਾਲ ਵਰਤਮਾਨ ਨੂੰ ਜੋੜ ਕੇ ਪੇ੍ਰਿਤ ਕਰ ਰਹੇ ਹਨ, ਉਸਦੇ ਚੱਲਦੇ ਦੋ ਦਿਨ ਵਿਚ ਹੀ ਕਥਾ ਸੁਣਨ ਵਾਲੀਆਂ ਸੰਗਤਾਂ ਨਿਹਾਲ ਹੋਈਆਂ। ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਸੁਰੇਸ਼ ਕੁਮਾਰ ਜਿੰਦਲ, ਪਵਨ ਧੀਰ, ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ ਵਾਸੀ, ਰਜੇਸ਼ ਪੰਧੇਰ,ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਉਡ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ, ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ, ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।