“ਕੇਜਰੀਵਾਲ ਨੌਟੰਕੀ ਅਤੇ ਭਗਵੰਤ ਮਾਨ ਕਲਾਕਾਰ, ਦੋਵੇਂ ਮਿਲ ਕੇ ਲੋਕਾਂ ਨੂੰ ਕਰ ਰਹੇ” ਸਮਾਗਮ ਦੌਰਾਨ ਬੋਲੇ ਪ੍ਰਤਾਪ ਸਿੰਘ ਬਾਜਵਾ

0
35

 (ਸਾਰਾ ਯਹਾਂ/ਬਿਊਰੋ ਨਿਊਜ਼):  ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਦੀ ਅਗਵਾਈ ‘ਚ ਕਾਂਗਰਸ ਦਾ ਜੋ ਹਾਲ ਹੋਇਆ, 78 ਤੋਂ 18 ਸੀਟਾਂ ਰਹਿ ਗਈਆਂ, ਇਸ ‘ਤੇ ਧਿਆਨ ਦਿਓ। ਦੋਰਾਹਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਵਿੱਚ ਬਜਾਵਾ ਪਹੁੰਚੇ ਸਨ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ 25 ਸਾਲ ਪਹਿਲਾਂ ਦੇ ਮੁੱਖ ਮੰਤਰੀਆਂ ‘ਤੇ ਨਿਸ਼ਾਨਾ ਸਾਧਿਆ ਤਾਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ‘ਤੇ ਹਮਲਾ ਬੋਲਿਆ। ਬਾਜਵਾ ਨੇ ਕਿਹਾ ਕਿ ਸਿੱਧੂ ਆਪਣਾ ਨਵਾਂ ਅਖਾੜਾ ਲਗਾਉਣਾ ਬੰਦ ਕਰ ਦੇਣ।

ਇਹ ਚੰਗੀ ਗੱਲ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਜਿਹੜਾ ਰੁਤਬਾ ਉਨ੍ਹਾਂ ਨੂੰ ਦਿੱਤਾ ਹੈ, ਉਸ ਨੂੰ ਕਾਇਮ ਰੱਖਣ। ਮੈਚਿਊਰਿਟੀ ਵਾਲੀਆਂ ਗੱਲਾਂ ਕਰੋ। ਦੋ ਦਿਨਾਂ ਬਾਅਦ ਕਾਂਗਰਸ ਨੇ ਪੰਜਾਬ ਵਿੱਚ ਧਰਨੇ ਦੇਣੇ ਹਨ। ਉੱਥੇ ਸਟੇਜ ‘ਤੇ ਆ ਕੇ ਆਪਣਾ ਵਿਚਾਰ ਪੇਸ਼ ਕਰਨ।

ਬਾਜਵਾ ਨੇ ਕਿਹਾ ਕਿ ਸਿੱਧੂ ਦੀ ਅਗਵਾਈ ‘ਚ ਕਾਂਗਰਸ ਦਾ ਜੋ ਹਾਲ ਹੋਇਆ, 78 ਤੋਂ 18 ਸੀਟਾਂ ਰਹਿ ਗਈਆਂ, ਇਸ ‘ਤੇ ਧਿਆਨ ਦਿਓ। ਦੋਰਾਹਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਵਿੱਚ ਬਜਾਵਾ ਪਹੁੰਚੇ ਸਨ।

LEAVE A REPLY

Please enter your comment!
Please enter your name here