ਬਠਿੰਡਾ 17 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਕੁਮਾਰੀ ਨੇ ਸੰਖੇਪ ਸਮਾਗਮ ਦੌਰਾਨ ਬੱਚਿਆਂ ਤੇ ਮਾਪਿਆਂ ਨੂੰ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਜ਼ਿਕਰ ਕੀਤਾ ਤੇ ਨਵੇਂ ਦਾਖ਼ਲੇ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਹਰਮੰਦਰ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਨੇ ਮਾਪਿਆਂ ਤੇ ਬੱਚਿਆਂ ਨੂੰ ਖੇਡ ਗਤੀਵਿਧੀਆਂ ਵਿਚ ਪ੍ਰਾਪਤੀਆਂ, ਕੈਰੀਅਰ ਅਗਵਾਈ ਬਾਰੇ, ਬਿਜਨੈਸ ਬਲਾਸਟਰ ਸੰਬੰਧੀ ਜਾਣਕਾਰੀ ਦਿੱਤੀ। ਸ਼੍ਰੀਮਤੀ ਊਸ਼ਾ ਰਾਣੀ ਗਣਿਤ ਅਧਿਆਪਕਾ ਵੱਲੋ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ । ਸ਼੍ਰੀ ਬਲਜਿੰਦਰ ਸਿੰਘ ਲਾਇਬ੍ਰੇਰੀਅਨ ਨੇ ਬੱਚਿਆਂ ਤੇ ਮਾਪਿਆਂ ਨੂੰ ਪੰਜਾਬੀ ਸਾਹਿਤ ਨਾਲ਼ ਰੁਚੀ ਰੱਖਣ ਲਈ ਕਿਤਾਬਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ ਤੇ ਡਾ .ਗੁਰਬੰਸ ਕੌਰ ਪੰਜਾਬੀ ਲੈਕਚਰਾਰ ਨੇ ਵਿਸਥਾਰ ਸਹਿਤ ਕਿਤਾਬਾਂ ਤੋਂ ਮਿਲਣ ਵਾਲੀ ਜਾਣਕਾਰੀ ਦਾ ਜ਼ਿਕਰ ਕੀਤਾ। ਸ਼੍ਰੀਮਤੀ ਅਮਨਦੀਪ ਕੌਰ ਅੰਗਰੇਜ਼ੀ ਅਧਿਆਪਕਾ ਨੇ ਬਿਜਨੈਸ ਬਲਾਸਟਰ ਸੰਬੰਧੀ ਬੱਚਿਆ ਨਾਲ਼ ਸਟਾਲ ਦੀ ਅਗਵਾਈ ਕੀਤੀ । ਸਮੂਹ ਜਮਾਤ ਇੰਚਾਰਜਾਂ ਵਲੋਂ ਮਾਪਿਆਂ ਨੂੰ ਬੱਚਿਆਂ ਦੇ ਨਤੀਜੇ ਅਤੇ ਹੋਰ ਵਧੇਰੇ ਨਿਪੁੰਨਤਾ ਹਾਸਲ ਕਰਨ ਲਈ ਸੁਝਾਅ ਦਸੇ। ਇਸ ਸਮੇਂ ਵਿਸ਼ੇਸ਼ ਖਿੱਚ ਦਾ ਕੇਂਦਰ ਬਿਜਨੈਸ ਬਲਾਸਟਰ ਸੰਬੰਧੀ ਸਟਾਲ, ਲਾਇਬ੍ਰੇਰੀ ਕਿਤਾਬਾਂ ਸਬੰਧੀ ਲੰਗਰ, ਸੈਲਫੀ ਪੁਆਇੰਟ ਰਹੇ। ਸਮੂਹ ਸਟਾਫ਼ ਵੱਲੋਂ ਮਾਪੇ ਅਧਿਆਪਕ ਮਿਲਣੀ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ। ਇਸ ਸਮੇਂ ਸ਼੍ਰੀ ਬੂਟਾ ਸਿੰਘ ਸਰਪੰਚ, ਐਸ. ਐਮ. ਸੀ. ਚੇਅਰਮੈਨ ਰਮਨਦੀਪ ਸਿੰਘ ਮੌਜੂਦ ਰਹੇ।