*ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ ਦੇ ਦਰਸ਼ੀ ਬਣੇ ਮੁੜ ਪ੍ਰਧਾਨ*

0
83

ਮਾਨਸਾ 12 ਦਸੰਬਰ(ਸਾਰਾ ਯਹਾਂ/ਮੁੱਖ ਸੰਪਾਦਕ) ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ (ਰਜਿ:)ਮਾਨਸਾ ਦੀ ਸਾਲਾਨਾ ਮੀਟਿੰਗ ਬੀਤੀ ਰਾਤ ਸ਼ਾਰਦਾ ਭਵਨ ਵਿਖੇ ਪੂਨੀਤ ਭੰਮਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ ਜੋ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।ਇਸ ਦੌਰਾਨ ਨਵੇਂ ਸਾਲ ਲਈ ਚੋਣ ਕੀਤੀ ਗਈ।ਜਿਸ ਵਿਚ ਸਰਬਸੰਮਤੀ ਨਾਲ ਪ੍ਰਧਾਨ ਦਰਸ਼ਨ ਗਰਗ ਦਰਸ਼ੀ , ਮੀਤ ਪ੍ਰਧਾਨ ਅਤੇ ਲੈਬ ਇੰਚਾਰਜ਼ ਪ੍ਰਮੋਦ ਜਿੰਦਲ ਹੈਪੀ, ਇਕਬਾਲ ਗਰਗ ਬੰਟੀ,ਮੀਤ ਪ੍ਰਧਾਨ ਪੁਰਸ਼ੋਤਮ ਬਾਂਸਲ, ਜਨਰਲ ਸਕੱਤਰ ਅਸ਼ੀਸ਼ ਬਾਂਸਲ , ਜੁਆਇੰਟ ਸਕੱਤਰ ਪ੍ਰਿੰਸ ਜਿੰਦਲ, ਖਜਾਨਚੀ ਭੂਸ਼ਣ ਗਰਗ,ਸਹਾਇਕ ਖਜਾਨਚੀ ਨਰੇਸ਼ ਕਾਕਾ,  ਜਾਗਰਣ ਇੰਚਾਰਜ ਅਤੇ ਮੰਚ ਸੰਚਾਲਕ ਪ੍ਰਮੋਦ ਹੈਪੀ,ਪੁਨੀਤ ਭੰਮਾ, ਲੈਬ ਕਮੇਟੀ ਸਹਾਇਕ ਮੈਂਬਰ ਨਰੇਸ਼ ਕਾਕਾ,ਭੂਸ਼ਨ ਗਰਗ,ਅਜੈ ਰਿੰਪੀ,ਅਸ਼ੋਕ ਕੁਮਾਰ,ਅਮਨ ਗਰਗ ਰੌਕੀ, ਸੰਜੀਵ ਗੋਇਲ,ਮੰਦਰ ਇੰਚਾਰਜ਼ ਨਰੇਸ਼ ਮੇਸ਼ੀ, ਸਰਪ੍ਰਸਤ  ਦੌਲਤ ਰਾਮ ਭੰਮਾ ਚੁਣੇ ਗਏ। ਨਵ ਨਿਯੁਕਤ ਪ੍ਰਧਾਨ ਦਰਸ਼ਨ ਦਰਸ਼ੀ ਨੇ ਮੈਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨੂੰ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

LEAVE A REPLY

Please enter your comment!
Please enter your name here