ਮਾਨਸਾ, 06 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਰਕਾਰੀ ਪ੍ਰਾਇਮਰੀ ਸਕੂਲ ਝੇਰੀਆਂਵਾਲੀ ਵਿਖੇ ਇੱਕ ਰੋਜ਼ਾ ਬਲੱਡ ਗਰੁੱਪ ਚੈੱਕ ਅਪ ਕੈਂਪ ਜੈ ਮਿਲਾਪ ਸੰਸਥਾ ਬਲਾਕ ਸਰਦੂਲਗੜ੍ਹ ਵੱਲੋਂ ਲਗਾਇਆ ਗਿਆ। ਜਿਸ ਤਹਿਤ 150 ਦੇ ਕਰੀਬ ਬੱਚਿਆਂ ਦੇ ਬਲੱਡ ਸੈਂਪਲ ਟੈਸਟ ਕੀਤੇ ਗਏ ਅਤੇ ਗਰੁੱਪ ਡਿਸਾਈਡ ਕੀਤੇ ਗਏ।ਇਸ ਕੈਂਪ ਦੀ ਜਾਣਕਾਰੀ ਦਿੰਦੇ ਸਕੂਲ ਮੁਖੀ ਬਲਵੰਤ ਸਿੰਘ ਜੀ ਨੇ ਦੱਸਿਆ ਕਿ ਬਲੱਡ ਗਰੁੱਪ ਦੇ ਬਾਰੇ ਬੱਚਿਆਂ ਅਤੇ ਮਾਪਿਆਂ ਨੂੰ ਪਤਾ ਹੋਣਾ ਚਾਹੀਂਦਾ ਹੈ। ਜਿਸ ਨਾਲ ਕਦੀ ਵੀ ਕੋਈ ਅਣਸੁਖਾਵੀ ਘਟਨਾ ਵਾਪਰਨ ਤੇ ਖੂਨ ਟੈਸਟ ਕਰਵਾਉਣ ਦੀ ਜਰੂਰਤ ਨਾ ਪਵੇ। ਮੈਂ ਧੰਨਵਾਦ ਕਰਦਾ ਹਾਂ ਜੈ ਮਿਲਾਪ ਸੰਸਥਾ ਦਾ ਜਿਨ੍ਹਾਂ ਵੱਲੋਂ ਇਹ ਕੈਂਪ ਬਿੱਲਕੁਲ ਫਰੀ ਲਗਾਇਆ ਗਿਆ ਹੈ ਅਤੇ ਅੱਗੇ ਤੋਂ ਵੀ ਅਜਿਹੇ ਕਾਰਜਾਂ ਵਿੱਚ ਸਾਡਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਸਰਭ ਸ਼੍ਰੀ ਜਸਵਿੰਦਰ ਸਿੰਘ, ਅਸ਼ਵਨੀ ਕੁਮਾਰ, ਗੁਰਵਿੰਦਰ ਸਿੰਘ , ਜਸਪ੍ਰੀਤ ਕੌਰ, ਦਰਸ਼ਨ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।