*ਨਿਰੰਕਾਰੀ ਮਿਸ਼ਨ ਦੀ ਸਫਾਈ ਮੁਹਿੰਮ ਸ਼ਲਾਘਾਯੋਗ ਉਪਰਾਲਾ… ਡਾਕਟਰ ਰੇਖੀ*

0
220

ਮਾਨਸਾ 27 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ):ਅੱਜ ਗੁਰਪਰਵ ਮੌਕੇ ਨਿਰੰਕਾਰੀ ਮਿਸ਼ਨ ਵਲੋਂ ਸਥਾਨਕ ਕੋਰਟ ਕੰਪਲੈਕਸ ਦੀ ਸਫਾਈ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਮਾਨਸਾ ਮੰਡਲ ਦੇ ਸੰਯੋਜਕ ਰਵੀ ਕੁਮਾਰ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਸਫ਼ਾਈ ਮੁਹਿੰਮ ਸਾਰੇ ਭਾਰਤ ਵਿੱਚ ਸਮੇਂ ਸਮੇਂ ਤੇ ਕੀਤੀ ਜਾਂਦੀ ਹੈ ਜਿਸ ਲਈ ਸ਼ਹਿਰਾਂ ਅਤੇ ਕਸਬਿਆਂ ਦੀਆਂ ਸਾਂਝੀਆਂ ਥਾਵਾਂ ਦੀ ਸਫਾਈ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਇਹ ਸਫ਼ਾਈ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਮਾਨਸਾ ਇਕਾਈ ਵਲੋਂ ਕੋਰਟ ਕੰਪਲੈਕਸ ਵਿੱਚ ਜੰਗਲ ਵੀ ਲਗਾਇਆ ਗਿਆ ਹੈ ਜਿਸ ਦੀ ਸਾਂਭ ਸੰਭਾਲ ਮੰਡਲ ਦੇ ਮੈਂਬਰਾਂ ਵਲੋਂ ਕੀਤੀ ਜਾਂਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਫ ਸੁਥਰੇ ਵਾਤਾਵਰਣ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਡੇਂਗੂ ਦੀ ਬੀਮਾਰੀ ਦਾ ਵੱਡਾ ਕਾਰਨ ਗੰਦਗੀ ਕਾਰਨ ਮੱਛਰ ਦਾ ਹੋਣਾ ਹੈ ਉਨ੍ਹਾਂ ਕਿਹਾ ਕਿ ਹਰੇਕ ਸਮਾਜਸੇਵੀ ਸੰਸਥਾ ਨੂੰ ਇਹਨਾਂ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ ਤਾਂ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਵੀ ਅਜਿਹੀਆਂ ਸੰਸਥਾਵਾਂ ਦਾ ਅਜਿਹੇ ਕਾਰਜਾਂ ਲਈ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।
ਸੰਜੀਵ ਪਿੰਕਾ ਨੇ ਦੱਸਿਆ ਕਿ ਸਫ਼ਾਈ ਦੇ ਨਾਲ ਨਾਲ ਸਮਾਜਸੇਵੀ ਕੰਮਾਂ ਜਿਵੇਂ ਖੂਨਦਾਨ, ਨੇਤਰਦਾਨ ਅਤੇ ਸ਼ਰੀਰਦਾਨ ਦੀ ਮੁਹਿੰਮ ਵਿੱਚ ਵੀ ਨਿਰੰਕਾਰੀ ਮਿਸ਼ਨ ਵਲੋਂ ਵੱਡਾ ਰੋਲ ਅਦਾ ਕੀਤਾ ਜਾਂਦਾ ਹੈ।
ਇਹ ਮੌਕੇ ਸੰਜੀਵ ਪਿੰਕਾ, ਅਸ਼ੋਕ ਕੁਮਾਰ, ਹਰਬੰਸ ਸਿੰਘ, ਐਡਵੋਕੇਟ ਨਰੇਸ਼ ਸਮੇਤ ਨਿਰੰਕਾਰੀ ਮਿਸ਼ਨ ਮਾਨਸਾ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ

LEAVE A REPLY

Please enter your comment!
Please enter your name here