*67ਵੀਆਂ ਸੂਬਾ ਪੱਧਰੀ ਹੈਂਡਬਾਲ ਖੇਡਾਂ ਦੇ ਫਸਵੇਂ ਮੁਕਾਬਲੇ ਹੋਏ:ਗਿੱਲ*

0
18

ਬਠਿੰਡਾ 5 ਨਵੰਬਰ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ  ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਸੂਬਾ ਪੱਧਰੀ ਹੈਂਡਬਾਲ ਖੇਡਾਂ ਵਿੱਚ ਬੜੇ ਫਸਵੇਂ ਮੁਕਾਬਲੇ ਹੋ ਰਹੇ ਹਨ।        ਸ਼ਾਮ ਦੇ ਸੈਸ਼ਨ ਵਿੱਚ  ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ  ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਉਦਾਰਤਾ, ਮਿਲਵਰਤਣ, ਸਹਿਣਸ਼ੀਲਤਾ, ਅਨੁਸ਼ਾਸਨ ਦੇ ਨਾਲ-ਨਾਲ ਸਦਭਾਵਨਾ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ। ਖੇਡਾਂ ਜਿੱਤ-ਹਾਰ ਵਿੱਚ ਬਰਾਬਰੀ ਦੀ ਸਿੱਖਿਆ ਦਿੰਦੀਆ ਹੈ।     ਪੰਜਾਬ ਪੱਧਰੀ ਸਕੂਲ ਖੇਡ ਕਮੇਟੀ ਦੇ ਮੈਂਬਰ ਅਜੀਤਪਾਲ ਸਿੰਘ ਲੁਧਿਆਣਾ ਅਤੇ ਸੁਖਮੰਦਰ ਸਿੰਘ ਚੱਠਾ ਚੇਅਰਮੈਨ ਫਤਿਹ ਗਰੁੱਪ ਰਾਮਪੁਰਾ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।      ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਲੀਗ ਮੁਕਾਬਲਿਆਂ ਵਿੱਚ ਫਰੀਦਕੋਟ ਨੇ ਸੰਗਰੂਰ ਨੂੰ 22-12 ਨਾਲ, ਲੁਧਿਆਣਾ ਨੇ ਮਲੇਰਕੋਟਲਾ ਨੂੰ 16-0 ਨਾਲ, ਰੂਪਨਗਰ ਨੇ ਫਾਜ਼ਿਲਕਾ ਨੂੰ 11-2 ਨਾਲ, ਫਿਰੋਜ਼ਪੁਰ ਨੇ ਗੁਰਦਾਸਪੁਰ ਨੂੰ 12-4 ਨਾਲ, ਫਰੀਦਕੋਟ ਨੇ ਰੋਪੜ ਨੂੰ 22-11 ਨਾਲ, ਮੋਹਾਲੀ ਨੇ ਮੋਗਾ ਨੂੰ 13-12 ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਨਵਾਂ ਸ਼ਹਿਰ ਨੂੰ 15-3 ਨਾਲ, ਮਾਨਸਾ ਨੇ ਹੁਸ਼ਿਆਰਪੁਰ ਨੂੰ 23-5 ਨਾਲ,ਸ੍ਰੀ ਅੰਮ੍ਰਿਤਸਰ ਸਾਹਿਬ ਨੇ ਬਰਨਾਲਾ ਨੂੰ 26-15 ਨਾਲ, ਫਰੀਦਕੋਟ ਨੇ ਫਾਜ਼ਿਲਕਾ ਨੂੰ 10-5 ਨਾਲ ਹਰਾਇਆ। ਨਵਾਂ ਸ਼ਹਿਰ ਅਤੇ ਹੁਸ਼ਿਆਰ ਪੁਰ 8-8 ਨਾਲ ਬਰਾਬਰ ਰਹੇ। ਬਠਿੰਡਾ ਨੇ ਮੋਹਾਲੀ 27-7 ਨਾਲ, ਮੁਕਤਸਰ ਨੇ ਮਾਨਸਾ ਨੂੰ 14-13 ਨਾਲ, ਪਟਿਆਲਾ ਨੇ ਫਿਰੋਜ਼ਪੁਰ ਨੂੰ 14-7 ਨਾਲ, ਸੰਗਰੂਰ ਨੇ ਰੋਪੜ ਨੂੰ 18-10 ਨਾਲ, ਜਲੰਧਰ ਨੇ ਬਰਨਾਲਾ ਨੂੰ 28-14 ਨਾਲ ਹਰਾਇਆ। ਪ੍ਰੀ ਕੁਆਰਟਰ ਮੁਕਾਬਲਿਆਂ ਵਿੱਚ ਬਠਿੰਡਾ ਨੇ ਲੁਧਿਆਣਾ ਨੂੰ 19-14 ਨਾਲ, ਫਿਰੋਜ਼ਪੁਰ ਨੇ ਮੋਹਾਲੀ ਨੂੰ 15-5 ਨਾਲ,ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ 19-16 ਨਾਲ ਹਰਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ ਸਿੱਧੂ,ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਭਿੰਦਰਪਾਲ ਕੌਰ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਰਮਨਦੀਪ ਸਿੰਘ ਗਿੱਲ, ਲੈਕਚਰਾਰ ਸੁਖਜਿੰਦਰ ਸਿੰਘ ਗੋਗੀ, ਲੈਕਚਰਾਰ ਹਰਮੰਦਰ ਸਿੰਘ,ਲੈਕਚਰਾਰ ਕੁਲਵੀਰ ਸਿੰਘ, ਭੁਪਿੰਦਰ ਸਿੰਘ ਤੱਗੜ,ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਜਸਵਿੰਦਰ ਸਿੰਘ, ਰਿੰਕੂ ਸਿੰਘ, ਬਲਜੀਤ ਸਿੰਘ, ਕੁਲਬੀਰ ਸਿੰਘ, ਗੁਰਮੀਤ ਸਿੰਘ ਮਾਨ, ਇਕਬਾਲ ਸਿੰਘ, ਬਲਦੇਵ ਸਿੰਘ, ਹਰਭਗਵਾਨ ਦਾਸ, ਮਨਦੀਪ ਸਿੰਘ, ਰਾਜਪ੍ਰੀਤ ਕੌਰ, ਸੰਦੀਪ ਕੌਰ, ਕੁਲਦੀਪ ਕੌਰ, ਬੇਅੰਤ ਕੌਰ, ਕਰਮਜੀਤ ਕੌਰ, ਰਾਜਵੀਰ ਕੌਰ,ਰਾਜਿੰਦਰ ਸ਼ਰਮਾ, ਬਲਦੇਵ ਸਿੰਘ, ਪਵਿੱਤਰ ਸਿੰਘ, ਰਾਜਪਾਲ ਸਿੰਘ, ਸੁਖਵਿੰਦਰ ਸਿੰਘ, ਨਵਸੰਗੀਤ ਹਾਜ਼ਰ ਸਨ।

LEAVE A REPLY

Please enter your comment!
Please enter your name here