*ਡੀ. ਏ .ਵੀ.ਪਬਲਿਕ ਸਕੂਲ, ਮਾਨਸਾ ਵਿਖੇ ਯੂਕੇਜੀ ਦੇ ਵਿਦਿਆਰਥੀਆਂ ਦੀ ਕਹਾਣੀ ਸੁਣਾਉਣ ਦੀ ਪ੍ਰਤਿਯੋਗਿਤਾ ਕਰਵਾਈ*

0
25

ਮਾਨਸਾ 26 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ):  ਸਥਾਨਕ ਐਸ.ਡੀ.ਕੇ. ਐਲ. ਡੀ. ਏ .ਵੀ.ਪਬਲਿਕ ਸਕੂਲ ਮਾਨਸਾ ਵਿਖੇ ਯੂਕੇਜੀ ਦੇ ਵਿਦਿਆਰਥੀਆਂ ਦੀ ਕਹਾਣੀ ਸੁਣਾਉਣ ਦੀ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਵਿਭਿੰਨ ਵਿਸ਼ਿਆਂ ਉੱਤੇ ਕਹਾਣੀਆਂ ਸੁਣਾਈਆਂ।            ਕਹਾਣੀਆਂ ਨੂੰ ਸੁਣਾਉਣ ਦੇ ਲਈ ਉਹਨਾਂ ਨੇ ਕਈ ਤਰ੍ਹਾਂ ਦੀ ਰੰਗ ਮੰਚ ਦੀ ਸਮੱਗਰੀ ਦਾ ਪ੍ਰਯੋਗ ਕੀਤਾ। ਬੱਚਿਆਂ ਨੇ ਆਪਣੀ ਕਹਾਣੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ।          ਇਸ ਦੌਰਾਨ ਪ੍ਰਧਾਨਾਚਾਰਿਆਂ ਸ਼੍ਰੀ ਵਿਨੋਦ ਰਾਣਾ ਜੀ ਨੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ  ਅਜਿਹੀ ਪ੍ਰਤਿਯੋਗਿਤਾ ਕਰਵਾਉਣ ਨਾਲ ਬੱਚੇ ਦਾ ਮਨੋਬਲ ਅਤੇ ਆਤਮ ਵਿਸ਼ਵਾਸ ਵਧਦਾ ਹੈ।          ਇਸ ਪ੍ਰਤੀਯੋਗਿਤਾ ਵਿੱਚ ਯੁਕੇਜੀ ਰੋਜ਼ ਵਿੱਚੋਂ ਪਹਿਲਾ ਸਥਾਨ ਸਮਦੀਪ, ਦੂਜਾ ਸਥਾਨ ਵੈਸ਼ਾਲੀ, ਤੀਜਾ ਸਥਾਨ ਗੁਰਨਾਜ਼  ਅਤੇ ਯੂ.ਕੇ.ਜੀ ਸਨਫਲਾਵਰ ਵਿੱਚ ਪਹਿਲਾ ਸਥਾਨ ਯੁਵੀਨ ਸ਼ਰਮਾ, ਦੂਜਾ ਲਕਸ਼ਿਤਾ ਅਤੇ ਤੀਜਾ ਮਿਸ਼ਟੀ ਨੇ ਪਰਾਪਤ ਕੀਤਾ।           ਉਨਾਂ ਕਿਹਾ ਕਿ ਅਜਿਹੀ ਪ੍ਰਤੀਯੋਗੀਤਾਵਾਂ ਬੱਚਿਆਂ ਦੇ ਅਕਾਦਮਿਕ ਸਤਰ ਨੂੰ ਉੱਚਾ ਉਠਾਉਣ ਅਤੇ ਉਹਨਾਂ ਦਾ ਬਹੁਮੱਖੀ ਵਿਕਾਸ ਕਰਨ ਵਿੱਚ ਬਹੁਤ ਉਪਯੋਗੀ ਹੈ।

LEAVE A REPLY

Please enter your comment!
Please enter your name here