*ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਰਾਮ ਲੀਲਾ ਦੀ 11ਵੀ. ਨਾਈਟ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ ਅੱਜ ਦੀ ਨਾਈਟ ਵਿੱਚ ਲਛਮਨ ਸ਼ਕਤੀ ਦੇ ਸੀਨਾਂ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ*

0
76

ਮਾਨਸਾ 24 ਅਕਤੂਬਰ (ਮੁੱਖ ਸੰਪਾਦਕ/ਬਲਜੀਤ ਸ਼ਰਮਾ):  ਮਾਨਸਾ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋਂ ਰਾਮ ਲੀਲਾ ਦੀ 11ਵੀਂ ਨਾਈਟ ਦਾ ਉਦਘਾਟਨ ਡਾ. ਮਾਨਵ ਜਿੰਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਦੀਪਿਕਾ ਜਿੰਦਲ ਨੇ ਅਪਣੇ ਕਰ ਕਮਲਾਂ ਨਾਲ ਕੀਤਾ ਸਭ ਤੋਂ ਪਹਿਲਾਂ ਕਲੱਬ ਦੇ ਚੇਅਰਮੈਨ ਸ੍ਰੀ ਅਸੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ, ਕੈਸੀਅਰ ਸੁਸ਼ੀਲ ਜਿੰਦਲ ਐਕਟਰ ਬਾਡੀ ਦੇ ਪ੍ਰਧਾਨ ਰਾਜ ਕੁਮਾਰ ਰਾਜੀ ਸੀਨੀਅਰ ਵਾਈਸ ਪ੍ਰਧਾਨ ਮੈਨੇਜਮੈਂਟ ਸੁਰਿੰਦਰ ਨੰਗਲੀਆ ਵਾਇਸ ਪ੍ਰਧਾਨ ਪ੍ਰੇਮ ਕੁਮਾਰ ਜਿੰਦਲ ਬਿਲਡਿੰਗ ਇੰਨਚਰਾਜ ਵਰਨ ਵੀਨੂੰ ਬਾਂਸਲ ਨੇ ਮੁੱਖ ਮਹਿਮਾਨ ਜੀ ਨੂੰ ਜੀ ਆਇਆ ਆਖਿਆ ਤੇ ਰੀਬਨ ਕੱਟਣ ਦੀ ਰਸਮ ਅਦਾ ਕਰਵਾਈ

ਆਰਤੀ ਦੀ ਰਸਮ ਦੀਪਕ ਮਹਿਤਾ ਅਤੇ ਉਹਨਾਂ ਰਾਜੂ ਘਗਰਾਣਾ ਨੇ ਅਦਾ ਕੀਤੀ,ਮੁੱਖ ਮਹਿਮਾਨ ਜੀ ਨੇ ਬੋਲਦਿਆ ਕਿਹਾ ਕਿ ਅੱਜ ਦੇ ਕਲਯੁੱਗ ਦੇ ਸਮੇਂ ਅੰਦਰ ਰਮਾਇਣ ਦੀਆਂ ਸਿੱਖਿਆਵਾਂ ਤੇ ਚੱਲ ਕੇ ਹੀ ਇੱਕ ਚੰਗੇ ਢੰਗ ਦਾ ਸਮਾਜ ਸਿਰਜ ਸਕਦੇ ਹਾਂ

ਅੱਜ ਦੀ ਨਾਈਟ ਦਾ ਸੁਭ ਆਰੰਭ ਪ੍ਰਭੁ ਰਾਮ ਤੇ ਲਛਮਨ ਜੀ ਦੀ ਆਰਤੀ ਕਰਕੇ ਕੀਤਾ ਗਿਆ ਅੱਜ ਦੇ ਸੀਨਾ ਵਿੱਚ ਦਿਖਾਇਆ ਗਿਆ ਕਿ ਭਭਿਕਸ਼ਨ ਦਾ ਪ੍ਰਭੂ ਰਾਮ ਦੀ ਸ਼ਰਨ ਵਿੱਚ ਆਉਣਾ, ਤੇ ਅੰਗਦ ਦਾ ਰਾਵਨ ਨੂੰ ਜਾ ਕੇ ਸਮਝਾਉਣਾ,ਮੇਘਨਾਥ ਤੇ ਲਛਮਨ ਦਾ ਯੁੱਧ ਹੋਣਾ, ਲਛਮਨ ਜੀ ਦੀ ਮੂਰਛਾ ਹੋਣਾ, ਹਨੂੰਮਾਨ ਜੀ ਦਾ ਜਾ ਕੇ ਸੰਜੀਵਨੀ ਬੂਟੀ ਲੈ ਕੇ ਆਉਣਾ, ਮੇਘਨਾਥ ਤੇ ਕੁੰਭਕਰਨ ਮਰਨ ਦ੍ਰਿਸ਼ ਦੇਖਣ ਯੋਗ ਸਨ,

ਪ੍ਰਭੂ ਰਾਮ ਦੀ ਭੂਮਿਕਾ ਵਿੱਚ ਵਿਪਨ ਅਰੋੜਾ, ਲਛਮਨ ਜੀ ਸੋਨੂੰ ਰੱਲਾ,ਹਨੂੰਮਾਨ ਜੀ ਰਿੰਕੂ,ਮੇਘਨਾਥ ਰਮੇਸ ਬਚੀ, ਕੁੰਭਕਰਨ ਅਮਨ ਗੁਪਤਾ, ਅੰਗਦ ਵਿੱਕੀ ਸੂਰਮਾਂ,ਸੁਗਰੀਵ ਮਨੋਜ ਮੋਨੂ ਸ਼ਰਮਾ ਭਵਿੱਕਸ਼ਨ ਮਨੋਜ ਅਰੋੜਾ, ਰਾਵਣ ਦੇ ਰੋਲ ਮੁਕੇਸ਼ ਬਾਂਸਲ ਅਤੇ ਮੰਤਰੀ ਆਰੀਅਨ ਸ਼ਰਮਾ,ਮੇਹੁਲ ਸ਼ਰਮਾ,ਵਿਨਾਇਕ ਸ਼ਰਮਾ ਅਨੀਸ਼ ਕੁਮਾਰ,ਗਗਨਦੀਪ,ਹੈਰੀ, ਬੱਬੂ ਖੋਖਰ,ਸ਼ੈਟੀ ਅਰੋੜਾ ਨੇ ਅਪਣੇ ਰੋਲ ਬਾਖੂਬੀ ਨਿਭਾਏ,

ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸ਼ਰਮਾਂ ਨੇ ਦੱਸਿਆ ਕਿ ਸੁਭਾਸ ਡਰਾਮਾਟਿਕ ਕਲੱਬ ਦੇ ਸਾਰੇ ਮੈਂਬਰ ਵੱਖ ਵੱਖ ਸੰਸਥਾਵਾਂ ਨਾਲ ਜੁੜੇ ਹੋਏ ਹਨ ਜੋ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਰਹਿੰਦੇ ਹਨ। ਮੰਚ ਸੰਚਾਲਣ ਦੀ ਭੂਮਿਕਾ ਅਰੁਨ ਅਰੋੜਾ ਤੇ ਬਲਜੀਤ ਸ਼ਰਮਾਂ ਵੱਲੋਂ ਨਿਭਾਈ ਗਈ

LEAVE A REPLY

Please enter your comment!
Please enter your name here