*ਰਾਮ ਨਾਟਕ ਕਲੱਬ ਦੀ ਸਟੇਜ ਤੇ ਸੀਤਾ ਹਰਨ ਤੇ ਬਾਲੀ ਬਧ ਦਾ ਦਿ੍ਸ ਕੀਤਾ ਪੇਸ਼*

0
107

ਮਾਨਸਾ 22 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਨੋਵੀ ਨਾਇਟ ਦਾ ਉਦਘਾਟਨ ਇਤਨੀ ਸ਼ਕਤੀ ਹਮੇਂ ਦੇਣਾ ਦਾਤਾ,ਮਨ ਕਾ ਵਿਸ਼ਵਾਸ ਕਮਜ਼ੋਰ ਹੋ ਨਾ ਗਾਂ ਕੇ ਕੀਤਾ। ਇਸ ਦੋਰਾਨ ਮੰਚ ਤੋਂ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਐਡਵੋਕੇਟ ਪੇ੍ਮ ਨਾਥ ਸਿੰਗਲਾ  ਨੇ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ ਰਮਾਇਣ ਦਾ ਇੱਕ ਇੱਕ ਪੰਨਾ ਸਿਖਿਆ ਨਾਲ ਭਰਿਆ ਪਿਆ ਹੈ।ਸੋ ਲੋੜ ਹੈ ਸਾਨੂੰ ਇਸ ਤੇ ਅਮਲ ਕਰਨ ਦੀ।   

ਇਸ ਤੋਂ ਪਹਿਲਾਂ ਰਾਵਣ ਨੇ ਮਾਰੀਚ ਨੂੰ ਹਿਰਨ ਦੇ ਰੂਪ ਵਿੱਚ ਸੀਤਾ ਮਾਤਾ ਤੋਂ ਸ਼੍ਰੀ ਰਾਮ ਜੀ ਨੂੰ ਦੂਰ ਲਿਜਾਣ ਦੀ ਚਾਲ ਚੱਲਣ ਲਈ ਹੁਕਮ ਦਿੱਤਾ, ਹਿਰਨ ਸੀਤਾ ਮਾਤਾ ਦੇ ਸਾਹਮਣੇ ਤੋਂ ਲੰਘਦਾ ਹੈ ਅਤੇ ਸੀਤਾ ਮਾਤਾ ਨੇ ਸ਼੍ਰੀ ਰਾਮ ਨੂੰ ਹਿਰਨ ਨੂੰ ਫੜਨ ਲਈ ਜ਼ੋਰ ਪਾਇਆ, ਸ਼੍ਰੀ ਰਾਮ ਜੀ ਦਾ ਹਿਰਨ ਨੂੰ ਲੈਣ ਜੰਗਲ ਵੱਲ ਜਾਣਾ, ਰਾਵਣ ਦਾ ਸਾਧੂ ਰੂਪ ਧਾਰ ਕੇ ਮਾਤਾ ਸੀਤਾ ਦਾ ਹਰਨ ਕਰ ਲੈਣਾ, ਜਟਾਯੂ ਦਾ ਰਾਵਣ ਨੂੰ ਰੋਕਣ ਦੀ ਕੋਸਿ਼ਸ਼ ਕਰਨਾ ਅਤੇ ਰਾਵਣ ਦਾ ਜਟਾਯੂ ਨੂੰ ਮਾਰ ਦੇਣਾ ਆਦਿ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰੀ ਰੱਖਿਆ।  ਅੱਜ ਦੀ ਨਾਇਟ ਦੋਰਾਨ ਸੀਤਾ ਹਰਨ, ਸੁਗਰੀਵ ਮਿੱਤਰਤਾ ਤੇ ਬਾਲੀ ਵਧ ਦਾ ਸੀਨ ਬਾਖੂਬੀ ਪੇਸ਼ ਕੀਤਾ ਗਿਆ। ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਸੁੱਖੀ ਬਠਿੰਡਾ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ,ਅਸ਼ੋਕ ਗੋਗੀ, ਤਰਸੇਮ ਬਿੱਟੂ, ਜੀਵਨ ਮੀਰਪੂਰੀਆ, ਵਿਨੋਦ ਬਠਿੰਡਾ, ਧੂਪ ਸਿੰਘ,ਗਜਿੰਦਰ ਨਿਆਰੀਆ, ਸੈਲੀ ਧੀਰ, ਨਵੀ ਨਿਆਰੀਆ, ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਸਾਗਰ ਨਿਆਰੀਆ, ਸਤੀਸ ਧੀਰ,  ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਮਿਤ, ਸੁਭਾਸ਼ ਕਾਕੜਾ, ਭੋਲਾ ਸਰਮਾ, ਰਾਜ ਨੋਨਾ, ਰਿਸੀ ਕਾਮਰੇਡ, ਸਿੱੱਬੂ ਮੰਘਾਨੀਆ ,ਸੁਰਿੰਦਰ ਕਾਲਾ, ਅੰਕੁਸ਼ ਕੇਲਾ, ਗੁੱਡੂ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ। ਜਦ ਕਿ ਮੰਚ ਸੰਚਾਲਨ ਦੀ ਭੂਮਿਕਾ ਰਮੇਸ਼ ਟੋਨੀ,ਅਮਰ ਪੀ. ਪੀ. ਬਾਖੂਬੀ ਨਿਭਾ ਰਹੇ ਹਨ।

LEAVE A REPLY

Please enter your comment!
Please enter your name here