ਮਾਨਸਾ ਅਕਤੂਬਰ 21 (ਸਾਰਾ ਯਹਾਂ/ਵਿਨਾਇਕ ਸ਼ਰਮਾ):ਸਥਾਨਕ ਐਸ ਡੀ ਕੇ ਐਲ ਡੀਏਵੀ ਪਬਲਿਕ ਸਕੂਲ ਮਾਨਸਾ ਦੀ ਵਿਦਿਆਰਥਣਾਂ ਨੇ ਪੰਜਾਬ ਸਕੂਲ ਐਥਲੈਟਿਕ ਮੀਟ 2023 ਜਿਲਾ ਮਾਨਸਾ ਵਿੱਚ ਹਿੱਸਾ ਲਿਆ। ਜਿਸ ਵਿੱਚ ਗੁਰਲੀਨ ਕੌਰ ਅਤੇ ਖੁਸ਼ਬੂ ਨੇ ਅੰਡਰ-14 ਹਾਈ ਜੰਪ ਵਿੱਚ ਗੋਲਡ ਮੈਡਲ ਜਿੱਤੇ। ਇਸ ਵਿੱਚ ਵਿਦਿਆਰਥਣ ਖੁਸ਼ਬੂ ਨੇ ਚਾਰ ਫੁੱਟ ਅੱਠ ਇੰਚ ਛਾਲ ਲਗਾ ਕੇ ਜਿਲੇ ਵਿੱਚ ਰਿਕਾਰਡ ਬਣਾਇਆ ਅਤੇ ਉਸ ਦੀ ਅੱਗੇ ਪੰਜਾਬ ਰਾਜ ਖੇਡਾਂ ਦੇ ਲਈ ਚੋਣ ਹੋਈ, ਜੋ ਸਕੂਲ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਨ੍ਹਾਂ ਖੇਡਾਂ ਦਾ ਆਯੋਜਨ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਕੀਤਾ ਗਿਆ!ਇਸ ਪ੍ਰਤੀਯੋਗੀਤਾ ਵਿੱਚ ਇਹਨਾਂ ਵਿਦਿਆਰਥੀਆਂ ਨੇ ਬਹੁਤ ਜੋਸ਼ ਦੇ ਨਾਲ ਆਪਣਾ ਦਮ ਖਮ ਦਿਖਾਇਆ।ਪ੍ਰਧਾਨਾਚਾਰਿਆਂ ਸ਼੍ਰੀ ਵਿਨੋਦ ਰਾਣਾ ਜੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।