*ਸ਼੍ਰੀ ਰਾਮਲੀਲਾ ਜੀ ਦੀ ਅੱਠਵੀਂ ਨਾਈਟ ਦੌਰਾਨ ਦਿਖਾਇਆ ਸੀਤਾ ਹਰਨ ਦਾ ਦ੍ਰਿਸ਼*

0
46

ਮਾਨਸਾ ਅਕਤੂਬਰ 20 (ਸਾਰਾ ਯਹਾਂ/ਜੋਨੀ ਜਿੰਦਲ)
ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਤੋਂ ਚੱਲ ਰਹੇ ਸ਼੍ਰੀ ਰਾਮਲੀਲਾ ਜੀ ਦੇ ਮੰਚਨ ਦੇ ਅੱਠਵੇਂ ਦਿਨ ਸੀਤਾ ਹਰਨ ਅਤੇ ਜਟਾਯੂ ਉਦਧਾਰ ਦੇ ਦ੍ਰਿਸ਼ ਦਿਖਾਏ ਗਏ।ਅੱਠਵੀਂ ਨਾਈਟ ਦਾ ਉਦਘਾਟਨ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਮਾਨਸਾ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਕੀਤਾ।ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ, ਪ੍ਰਧਾਨ ਮਹਿਲਾ ਵਿੰਗ ਮੈਡਮ ਵੀਨਾ ਅਗਰਵਾਲ, ਜਨਰਲ ਸਕੱਤਰ ਮੈਡਮ ਪਰਮਜੀਤ ਕੌਰ, ਉਪ ਪ੍ਰਧਾਨ ਮੈਡਮ ਸ਼ਰਨਜੀਤ ਕੌਰ, ਗੁਰਮੀਤ ਸਿੰਘ ਖੁਰਮੀ ਮੌਜੂਦ ਸਨ।ਇਸ ਦੌਰਾਨ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਇਹ ਬਦੀ ਤੇ ਨੇਕੀ ਦੀ ਜਿੱਤ ਨੂੰ ਦਰਸਾਉਂਦਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ।


ਇਸ ਤੋਂ ਪਹਿਲਾਂ ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਪਤਵੰਤੀਆਂ ਸਖ਼ਸ਼ੀਅਤਾਂ ਨਾਲ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਬਾਰੇ ਸੰਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਮੈਨੇਜਮੈਂਟ ਵੱਲੋਂ, ਜਿਸ ਵਿੱਚ ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ, ਕੈਸ਼ੀਅਰ ਸ਼੍ਰੀ ਸੁ਼ਸ਼ੀਲ ਕੁਮਾਰ ਵਿੱਕੀ, ਬਿਲਡਿੰਗ ਇੰਚਾਰਜ ਸ਼੍ਰੀ ਵਰੁਣ ਕੁਮਾਰ ਵੀਨੂੰ ਸ਼ਾਮਿਲ ਸਨ, ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਭੇਟ ਕੀਤਾ।


ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਰਾਜੀ ਨੇ ਅੱਠਵੀਂ ਨਾਈਟ ਦੇ ਦ੍ਰਿਸ਼ਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਲਕਸ਼ਮਣ ਨੇ ਸੁਰਪµਖਾ ਦਾ ਨੱਕ ਕੱਟ ਦਿ¤ਤਾ, ਉਹ ਆਪਣੇ ਭਰਾ ਰਾਵਣ ਨੂੰ ਇਸ ਬਾਰੇ ਦੱਸਦੀ ਹੈ।

ਰਾਵਣ ਨੇ ਗੁ¤ਸੇ ਵਿਚ ਆ ਕੇ ਮਾਤਾ ਸੀਤਾ ਦਾ ਹਰਨ ਕਰ ਲਿਆ।ਇਸ ਤੋਂ ਪਹਿਲਾਂ ਰਾਵਣ ਨੇ ਮਾਰੀਚ ਨੂੰ ਹਿਰਨ ਦੇ ਰੂਪ ਵਿ¤ਚ ਸੀਤਾ ਮਾਤਾ ਤੋਂ ਸ਼੍ਰੀ ਰਾਮ ਜੀ ਨੂੰ ਦੂਰ ਲਿਜਾਣ ਦੀ ਚਾਲ ਚੱਲਣ ਲਈ ਹੁਕਮ ਦਿੱਤਾ, ਹਿਰਨ ਸੀਤਾ ਮਾਤਾ ਦੇ ਸਾਹਮਣੇ ਤੋਂ ਲµਘਦਾ ਹੈ ਅਤੇ ਸੀਤਾ ਮਾਤਾ ਨੇ ਸ਼੍ਰੀ ਰਾਮ ਨੂੰ ਹਿਰਨ ਨੂੰ ਹਿਰਨ ਨੂੰ ਫੜਨ ਲਈ ਜ਼ੋਰ ਪਾਇਆ, ਸ਼੍ਰੀ ਰਾਮ ਜੀ ਦਾ ਹਿਰਨ ਨੂੰ ਲੈਣ ਜµਗਲ ਵੱਲ ਜਾਣਾ, ਰਾਵਣ ਦਾ ਰਿਸ਼ੀ ਰੂਪ ਧਾਰ ਕੇ ਮਾਤਾ ਸੀਤਾ ਦਾ ਹਰਨ ਕਰ ਲੈਣਾ, ਜਟਾਯੂ ਦਾ ਰਾਵਣ ਨੂੰ ਰੋਕਣ ਦੀ ਕੋਸਿ਼ਸ਼ ਕਰਨਾ ਅਤੇ ਰਾਵਣ ਦਾ ਜਟਾਯੂ ਨੂੰ ਮਾਰ ਦੇਣਾ ਆਦਿ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰੀ ਰੱਖਿਆ।


ਡਾਇਰੈਕਟਰ ਪਰਵੀਨ ਟੋਨੀ ਸ਼ਰਮਾ, ਮੁਕੇਸ਼ ਬਾਂਸਲ ਅਤੇ ਵਿਨੋਦ ਪਠਾਨ ਨੇ ਦੱਸਿਆ ਕਿ ਰਾਮ ਜੀ ਦਾ ਰੋਲ ਵਿਪਨ ਅਰੋੜਾ, ਸੀਤਾ ਮਾਤਾ ਦੀ ਭੁਮਿਕਾ ਡਾ. ਵਿਕਾਸ ਸ਼ਰਮਾ, ਲਕਸ਼ਮਣ ਜੀ ਸੋਨੂੰ ਰੱਲਾ, ਰਾਵਣ ਮੁਕੇਸ਼ ਬਾਂਸਲ,  ਸਰੂਪਨਖ਼ਾ ਤਰਸੇਮ ਹੋਂਡਾ, ਖਰ ਬੰਟੀ ਸ਼ਰਮਾ, ਦੂਖਣ ਵਿੱਕੀ ਸ਼ਰਮਾ, ਗਗਨ, ਨਰੇਸ਼ ਬਾਂਸਲ, ਹੈਰੀ, ਚੇਤਨ, ਰਾਜੂ ਬਾਵਾ, ਵੰਸ਼, ਮੇਹੁਲ ਸ਼ਰਮਾ ਅਤੇ ਅਨੀਸ਼ ਨੇ ਰਾਖਸ਼ਸ਼ਾਂ, ਹਿਰਨ ਧਰੁਵ ਰੱਲਾ ਅਤੇ ਜਟਾਯੂ ਦੀ ਭੁਮਿਕਾ ਸਮਰ ਸ਼ਰਮਾ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਸਟੇਜ਼ ਸੰਚਾਲਨ ਦੀ ਭੁਮਿਕਾ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ ਵੱਲੋਂ ਨਿਭਾਈ ਗਈ।

LEAVE A REPLY

Please enter your comment!
Please enter your name here