*ਕੰਨਿਆ ਸਮਾਜ ਦੀ ਧਰੋਹਰ, ਭਰੂਣ ਹੱਤਿਆ ਕਰਨਾ ਕਾਨੂੰਨੀ ਜ਼ੁਲਮ:ਡਾਕਟਰ ਅਸਵਨੀ ਕੁਮਾਰ*

0
30

ਮਾਨਸਾ,19 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਿਵਲ ਸਰਜਨ ਡਾ.ਅਸਵਨੀ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੀ.ਸੀ.ਪੀ.ਐਨ. ਡੀ.ਟੀ.ਐਕਟ ਅਧੀਨ ਲਿੰਗ ਅਨੁਪਾਤ ਸੁਧਾਰ ਕਰਨ ਹਿੱਤ ਮੀਟਿੰਗ ਕਮ ਸੈਮੀਨਾਰ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਕੀਤਾ ਗਿਆ ।                ਇਸ ਮੌਕੇ ਜਿਲਾ ਪਰਿਵਾਰ ਭਲਾਈ ਅਵਸਰ ਕਮ ਸਹਾਇਕ ਸਿਵਲ ਸਰਜਨ ਡਾ. ਜੱਸਕੰਵਲ ਕੌਰ ਨੇ ਕਿਹਾ ਕਿ ਅੱਜ ਲੜਕੀਆ ਕਿਸੇ ਵੀ ਪੱਖ ਤੋਂ ਪਛੜੀਆਂ  ਨਹੀ ਹਨ,ਕੀ ਵਿਗਿਆਨ, ਸੈਨਾ,ਵਿਦਿਆ, ਮੈਡੀਕਲ ਦੇ ਖੇਤਰ, ਹਵਾਈ ਪਾਇਲਟ,  ਚੰਦਰਮਾ ਤੱਕ ਨੂੰ ਸਰ ਕਰ ਲਿਆ ਹੈ । ਬੱਸ ਸਾਨੂੰ ਸਮੂਹ ਤੌਰ ਤੇ ਸੋਚ ਬਦਲਣ ਦੀ ਲੋੜ ਹੈ।ਲਿੰੰਗ ਅਨੁਪਾਤ ਸੁਧਾਰ ਕਰਨ ਹਿੱਤ ਜਿਲ੍ਹਾ ਮਾਨਸਾ ਵਿਖੇ ਕੁੱਲ 17 ਸਕੈਨ ਸੈਂਟਰ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਅਧੀਨ ਚਲ ਰਹੇ ਹਨ ,ਐਕਟ ਦੀ ਉਲੰਘਣਾ ਕਰਨ ਵਾਲਿਆ ਤੇ ਵਿਭਾਗ ਦੀ ਤਿੱਖੀ ਨਜਰ ਰੱਖੀ ਹੋਈ ਹੈ। ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਵੀ ਸਮੇਂ ਸਮੇਂ ਤੇ ਕੀਤੀ ਜਾ ਰਹੀ ਹੈਂ।  ਇਸ ਦੇ ਨਾਲ ਨਾਲ ਅਲਟਰਾਸਾਊਂਡ ਸਕੈਨ ਸੈਂਟਰਾਂ ਦੇ ਰਿਕਾਰਡ ਦੀ ਜਾਂਚ ਕੀਤੀ ਵੀ ਜਾਂਦੀ ਹੈ। ਰਿਕਾਰਡ ਠੀਕ ਨਾ ਪਾਉਣ ਦੀ ਸੂਰਤ ਵਿੱਚ ਵੱਖ ਵੱਖ ਧਾਰਾਵਾਂ ਹੇਠ ਕਾਰਵਾਈ ਕੀਤੀ ਜਾਂਦੀ ਹੈ ।ਇਸ ਮੀਟਿੰਗ ਕਮ ਸੈਮੀਨਾਰ ਦਾ ਮੁੱਖ ਉਦੇਸ ਭਰੂਣ ਦੇ ਲਿੰਗ ਨਿਰਧਾਰਨ ‘ਤੇ ਪ੍ਰਭਾਵਸ਼ਾਲੀ ਨਿਯੰਤਰਣ ਲਗਾਉਣਾ ਹੈ।       ਡਾ. ਜਸਕੰੰਵਲ ਕੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਅੰਦਰ ਪੀ.ਸੀ.ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਕੋਈ ਇਸ ਐਕਟ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗਰਭ ਅਵਸਥਾ ਵਿਚ ਲਿੰਗ ਜਾਂਚ ਕਰਨਾ ਅਤੇ ਕਰਵਾਉਣਾ ਦੋਵੇਂ ਅਪਰਾਧ ਹੈ। ਇਸ ਅਪਰਾਧ ਵਿਚ ਸ਼ਾਮਲ ਡਾਕਟਰ ਤੋਂ ਲੈ ਕੇ ਜਾਂਚ ਕਰਨ ਵਾਲੇ ਅਤੇ ਕਰਵਾਉਣ ਵਾਲੇ ਬਰਾਬਰ’ ਦੋਸ਼ੀ ਮੰਨੇ ਜਾਂਦੇ ਹਨ ਅਤੇ ਅਪਰਾਧ ਸਾਬਿਤ ਹੋਣ ਦੀ ਸੂਰਤ ਵਿਚ ਪੰਜਾਹ ਹਜਾਰ ਰੁਪਏ ਤਕ ਜੁਰਮਾਨਾ ਅਤੇ ਛੇ ਮਹੀਨਿਆ ਤੋਂ ਲੈ ਕੇ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ| ਡਾ.ਬਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਕੰਨਿਆ ਭਰੂਣ ਹੱਤਿਆ ਮਨੁੱਖਤਾ ਲਈ ਸ਼ਰਾਪ ਹੈ ਅਤੇ ਇਸ ਦੀ ਰੋਕਥਾਮ ਲਈ ਸਿਹਤ ਤਹਿਤ ਵਿਭਾਗ ਸਖਤ ਕਦਮ ਉਠਾ ਰਿਹਾ ਹੈ। ਪੀ.ਸੀ.ਪੀ.ਐੱਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਿਹਤ ਵਿਭਾਗ ਸਰਗਰਮ ਹੈ।         ਵਿਜੈ  ਕੁਮਾਰ ਜਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਮਾਨਸਾ ਨੇ ਦਸਿਆ ਕਿ ਬੁਢਲਾਡਾ,ਭੀਖੀ,ਖਿਆਲਾ ਕਲਾਂ ਬਰੇਟਾ,ਸਰਦੂਲਗੜ, ਝੁਨੀਰ ਵਿਖੇ ਇਸ ਸਬੰਧੀ ਜਰੂਰੀ ਮੀਟਿੰਗਾ ਆਸ਼ਾ,ਏ.ਐਨ.ਐਮ ਨਾਲ ਕਰਕੇ ਦੋ ਬੱਚੀਆਂ ਵਾਲੀਆਂ ਗਰਭਵਤੀ ਮਾਵਾਂ ਨੂੰ ਟਰੇਕ ਕੀਤਾ ਜਾਵੇਗਾ।ਗਰਭਵਤੀ ਮਾਵਾਂ ਦੀ ਜਲਦੀ ਤੋਂ ਜਲਦੀ ਰਜਿਸ਼ਟੇਸ਼ਨ ਕਰਨ ਤੇ ਜੋਰ ਦਿਤਾ ਜਾਵੇਗਾ।ਨਾਲ ਹੀ ਉਨ੍ਹਾਂ ਦਸਿਆ ਕਿ ਕੋਈ ਵਿਅਕਤੀ ਇਸ ਸਬੰਧੀ ਗੁਪਤ ਸੂਚਨਾ ਵਿਭਗ ਨੂੰ ਦਿੰਦਾ ਹੈ ਤਾਂ ਉਸ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ।          ਇਸ ਮੌਕੇ ਡਾ.ਪਰਵਰਿਸ਼ ਕੁਮਾਰ ਬੱਚਿਆਂ ਦੇ ਮਾਹਿਰ.ਡਾ.ਰਸਮੀ ਅਤੇ ਡਾਕਟਰ ਹਿਤਿਕਾ ਔਰਤ ਰੌਗਾਂ ਦੇ ਮਾਹਿਰ ,ਦਰਸਨ ਸਿੰਘ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤੋਂ ਇਲਾਵਾ ਹਰਪਾਲ ਕੌਰ ਐਲ.ਐਚ.ਵੀ.ਰੋਜਲੀਨ ਨਰਸਿੰਗ ਸਿਸਟਰ, ਸੁਸ਼ਮਾ ਰਾਣੀ ਏ. ਐਨ.ਐਮ.ਅਤੇ ਹੋਰ ਅਧਿਕਾਰੀ ਕਰਮਚਾਰੀ ਵੀ ਹਾਜਰ ਹਨ।

LEAVE A REPLY

Please enter your comment!
Please enter your name here