*ਕੈਕਈ ਨੇ ਰਾਮ ਚੰਦਰ ਲਈ ਮੰਗਿਆ ਬਨਵਾਸ*

0
58

ਮਾਨਸਾ 17 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਪੰਜਵੀ ਨਾਇਟ ਦਾ ਉਦਘਾਟਨ ਸਮਾਜ ਸੇਵੀ ਡਿੰਪਲ ਅਰੋੜਾ ਪੁੱਤਰ ਮਿੱਠੂ ਅਰੋੜਾ ਨੇ  ਊਚੇਚੇ ਤੋਰ ਤੇ ਪਹੁੰਚਕੇ ਕੀਤਾ ।ਅੱਜ ਦੀ ਸੁਭ ਨਾਇਟ ਦਾ ਆਰੰਭ ਸੀਤਾ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਬਾਕੀ ਦੇ ਸੀਨਾ ਵਿਚ ਦਿਖਾਇਆ ਗਿਆ ਕਿ ਰਾਮ ਸ਼ੀਤਾ ਵਿਆਹ ਦੀ ਖੁਸੀ ਵਿਚ ਆਪਣੇ ਵਿਆਹ ਦਾ ਆਨੰਦ ਮਾਨ ਰਹੇ ਹਨ ਹਰ ਪਾਸੇ ਖੁਸੀਆ ਹੀ ਖੁਸੀਆ ਹਨ ।  ਰਾਜਾ ਦਸਰਥ ਵੱਲੋ  ਗੁਰੂ ਵਿਸ਼ਿਸਟ ਨੂੰ ਸ੍ਰੀ ਰਾਮ ਚੰਦਰ ਜੀ ਨੂੰ ਯੁਵਰਾਜ ਬਣਾਉੇਣ ਬਾਰੇ ਮੰਤਰੀਆ ਨਾਲ ਸਲਾਹ ਕਰਨਾ ।ਗੁਰੂ ਵਸ਼ਿਸਟ ਦੱਸਦੇ ਹਨ ਕਿ ਰਾਜਾ ਦਸਰਥ ਸੂਭ ਮਹੂਰਤ ਕੱਲ ਦਾ ਹੀ ਬਣਦਾ ਹੈ ਨਹੀ ਤਾ ਅਜਿਹਾ ਸ਼ੁਭ ਦਿਨ ਫਿਰ 14 ਸਾਲਾ ਬਾਅਦ ਆਵੇਗਾ ।ਰਾਜਾ ਦਸਰਥ ਵੱਲੋ ਆਪਣੇ ਮੰਤਰੀ ਸੁੰਮਤ ਨੂੰ ਸਹਿਰ ਵਿੱਚ ਮੁਨਿਆਦੀ ਕਰਵਾਉਣ ਨੂੰ ਕਹਿਣਾ ਕੇ ਕੱਲ ਰਾਮ ਰਾਜਾ ਬਣੇਗਾ

।ਕੈਕਈ ਦਾ ਰਾਮ ਨੂੰ ਰਾਜਾ ਬਨਣ ਦੀ ਖੁਸੀ ਵਿਚ ਖੁਸ਼ੀਆ ਮਨਾਉਣਾ ਤੇ ਆਪਣਾ ਮਹਿਲ ਸਜਾਉਣਾ ।ਮਥਰਾ ਦੁਆਰਾ ਕੈਕਈ ਨੂੰ ਭੜਕਾਉਣਾ ਅਗਰ ਰਾਮ ਚੰਦਰ ਰਾਜਾ ਬਣ ਗਏ ਤਾ ਭਾਰਤ ਉਹਨਾ ਦਾ ਦਾਸ ਬਣ ਕੇ ਰਹਿ ਜਾਵੇਗਾ ।ਕੈਕਈ ਦਾ ਬੇਬੱਸ ਹੋਣਾ ਤੇ ਮੰਥਰਾ ਦੁਆਰਾ ਕੈਕਈ ਦੱਸਣਾ ਕਿ ਤੂੰ ਰਾਮ ਨੂੰ 14 ਸਾਲਾ ਦਾ ਬਨਵਾਸ ਤੇ ਆਪਣੇ ਪੁੱਤਰ ਭਾਰਤ ਲਈ ਰਾਜ ਗੱਦੀ ਮੰਗ ਲੇ। ਰਾਜਾ ਦਸਰਥ ਰਾਣੀ ਕੋਲ ਜਾਦਾ ਹੈ ਉਹ ਰਾਜਾ ਨੂੰ ਆਪਣੇ ਵਰਦਾਨ ਬਾਰੇ ਯਾਦ ਕਰਵਾਉਦੀ ਹੇੈ ਰਾਜਾ ਰਾਣੀ ਨੂੰ ਕਹਿੰਦਾ ਹੈ ਤੂੰ ਜਿਹੜੇ ਮਰਜੀ ਵਰਦਾਨ ਮੰਗ ਲੈ ਕੈਕਈ ਆਪਣੇ ਦੋਨੋ ਵਰਦਾਨ ਵਿਚ ਰਾਮ ਨੂੰ 14 ਸਾਲਾ ਦਾ ਬਨਵਾਸ ਤੇ ਭਾਰਤ ਨੂੰ ਰਾਜ ਗੱਦੀ ਮੰਗ ਲੈਦੀ ਹੈ ਪਰ ਰਾਜਾ ਦਸਰਥ ਕਹਿੰਦਾ ਤੂੰ ਭਾਰਤ ਨੁੂੰ ਸੋ ਵਾਰ ਰਾਜਾ ਬਣਵਾ ਪਰ ਰਾਮ ਨੁੰ ਮੇਰੀਆ ਅੱਖੀਆ ਤੂੰ ਦੂਰ ਨਾ ਕਰ ਕੈਕਈ ਕਹਿੰਦੀ ਤੁਸੀ ਸ਼ੁੂਰੀਆ ਵੰਸ਼ੀ  ਘਰਾਣੇ ਵਿਚ ਪੈਦਾ ਹੋਵੇ ਆਪਣੇ ਬਚਨਾ ਦਾ ਮੁਕਰਨਾ ਹੈ ਤਾ ਮੁਕਰ ਸਕਦੇ ਹੋ ।ਰਾਮ ਨੂੰ ਜਦ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮੇਰੀ ਮਾਂ ਕੈਕਈ ਨੇ ਮੇਰੇ ਲਈ 14 ਸਾਲਾ ਦਾ ਬਨਵਾਸ ਮੰਗਿਆ ਹੈ  ਤਾ ਉਹ ਖੁਸੀ ਖੁਸੀ ਪ੍ਰਵਾਨ ਕਰਦੇ ਹੋਏ ਅਤੇ ਸੀਤਾ ਮਾਤਾ ਤੇ ਲਛਮਣ ਨੂੰ ਸਮਝਾਉਦੇ ਹਨ ਕਿ ਇਹ ਬਨਵਾਸ ਮੇਰੇ ਲਈ ਹੇੈ ਪਰ ਉਹ ਸਮਝਾਉਣ  ਦੇ ਬਾਵਜੂਦ ਨਹੀ ਸਮਝਦੇ ਬਨਵਾਸ ਲਈ ਤਿਆਰ ਹੋ ਜਾਦੇ ।ਇਸ ਮੌਕੇ ਕਲੱਬ ਦੇ ਡਾਇਰੈਕਟਰ ਜਗਦੀਸ ਜੋਗਾ, ਜਨਕ ਰਾਜ ਤੇ ਦੀਵਾਨ ਭਾਰਤੀ ਦੁਆਰਾ ਬੜੀ ਮਿਹਨਤ ਤੇ ਲਗਨ ਨਾਲ ਸ਼ੀਨ ਤਿਆਰ ਕਰਵਾਏ ਸਨ । ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਅਮਰ ਪੀਪੀ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ, ਤਰਸੇਮ ਬਿੱਟੂ, ਜੀਵਨ ਮੀਰਪੂਰੀਆ, ਗਜਿੰਦਰ ਨਿਆਰਿਆ, ਨਵੀ ਨਿਆਰਿਆ, ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਸਾਗਰ ਨਿਆਰਿਆ, ਡਾ. ਕਿ੍ਸਨ ਪੱਪੀ, ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਮਿਤ, ਸੁਭਾਸ਼ ਕਾਕੜਾ, ਭੋਲਾ ਸਰਮਾ, ਹੇਮੰਤ ਸਿੰਗਲਾ, ਵਿਨੋਦ ਬਠਿੰਡਾ, ਧੂਪ ਸਿੰਘ ਕਪਿਲ, ਬੰਟੀ ਮਘਾਨਿਆ,ਅੰਕੁਸ ਸਿੰਗਲਾ, ਦੀਪਕ ਸਿੰਗਲਾ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here