*ਭਾਕਿਯੂ ਏਕਤਾ ਡਕੌਂਦਾ ਦਾ ਵਫਦ ਜਿਲਾ ਫੂਡ ਸਪਲਾਈ ਅਫ਼ਸਰ ਨੂੰ ਮਿਲਿਆ ਦਾਣਾ ਮੰਡੀਆਂ ਵਿੱਚ ਖਰੀਦ ਏਜੰਸੀਆਂ ਦੀ ਗਿਣਤੀ ਵਧਾਈ ਜਾਵੇ*

0
15

ਮਾਨਸਾ 12 ਅਕਤੂਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ): ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਜਿਸਦੀ ਅਗਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਹਨ, ਦਾ ਵਫਦ ਜਿਲਾ ਫੂਡ ਸਪਲਾਈ ਅਫ਼ਸਰ ਨੂੰ ਮਿਲਿਆ । ਇਸ ਵਫਦ ਵਿਚ ਬਲਾਕ ਸੀਨੀਅਰ ਮੀਤ ਪ੍ਰਧਾਨ ਬੀਰਬਲ ਖਿਆਲਾ ਅਤੇ ਕਮੇਟੀ ਮੈਂਬਰ ਭੋਲਾ ਸਿੰਘ ਖਿਆਲਾ ਨੇ ਕਿਹਾ ਕਿ ਮਾਨਸਾ ਬਲਾਕ ਦੀਆਂ ਦਾਣਾ ਮੰਡੀਆਂ ਵਿੱਚ ਸਾਰੀਆਂ ਹੀ ਖਰੀਦ ਏਜੰਸੀਆਂ ਨੂੰ ਖਰੀਦ ਕਰਨ ਦੇ ਅਧਿਕਾਰ ਦਿੱਤੇ ਜਾਣ ਕਿਉਕਿ ਇੱਕ ਜਾਂ ਦੋ ਏਜੰਸੀਆਂ ਨੂੰ ਖਰੀਦ ਦੇ ਅਧਿਕਾਰ ਦੇਣ ਕਾਰਨ ਕਿਸਾਨਾਂ ਨੂੰ ਦਿੱਕਤਾਂ ਆਉਂਦੀਆਂ ਹਨ ਕਿਉਕਿ ਇੱਕ ਜਾਂ ਦੋ ਏਜੰਸੀਆਂ ਨੂੰ ਅਧਿਕਾਰ ਨਾਲ ਝੋਨੇ ਦੀ ਖਰੀਦ, ਲਿਫਟਿੰਗ ਸਮੇਂ ਮੰਡੀਆਂ ਜਿਨਸ ਨਾਲ ਭਰ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਮੰਡੀ ਲਿਆਉਣ ਲਈ ਪਿੜ ਖਾਲੀ ਹੋਣ ਤੱਕ ਦੀ ਉਡੀਕ ਕਰਨੀ ਪੈਂਦੀ ਹੈ । ਇਸ ਵਫਦ ਨੂੰ ਜਿਲਾ ਫੂਡ ਸਪਲਾਈ ਅਫ਼ਸਰ ਨੇ ਵਿਸ਼ਵਾਸ ਦਿਵਾਇਆ ਕਿ ਇਸ ਮੰਗ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ । ਮੰਗ ਪੱਤਰ ਦੇਣ ਸਮੇ ਗੁਰਸੇਵਕ ਸਿੰਘ, ਸਿਕੰਦਰ ਸਿੰਘ, ਲਾਭ ਸਿੰਘ, ਗੱਗੀ ਸਿੰਘ, ਗਾਗੜ ਸਿੰਘ ਆਦਿ ਹਾਜ਼ਰ ਰਹੇ ।

LEAVE A REPLY

Please enter your comment!
Please enter your name here