*ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਸਚਿਨ ਥਾਪਨ ਵੱਲੋਂ ਸਨਸਨੀਖੇਜ਼ ਖੁਲਾਸੇ, ਬੋਲਿਆ- 2021 ‘ਚ ਹੀ ਮਾਰਨ ਦਾ ਕੀਤਾ ਸੀ ਫੈਸਲਾ*

0
181

(ਸਾਰਾ ਯਹਾਂ ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਲਤ ਮਾਮਲੇ ਵਿੱਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਇਸ ਵਿਚਾਲੇ ਹੁਣ ਕਲਾਕਾਰ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਚਿਨ ਥਾਪਨ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਜਿਸ ਨੂੰ ਸੁਣ ਹਰ ਕੋਈ ਹੈਰਾਨ ਹੈ। ਦਰਅਸਲ, ਹੁਣ ਸਚਿਨ ਥਾਪਨ ਨੇ ਖੁਲਾਸਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਸਾਲ 2021 ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦਾ ਫੈਸਲਾ ਕਰ ਲਿਆ ਸੀ। 

ਥਾਪਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਵਿੱਚ ਜਾਣ ਤੋਂ ਮਨਾ ਕੀਤਾ ਸੀ, ਪਰ ਫਿਰ ਵੀ ਸਿੱਧੂ ਕਬੱਡੀ ਕੱਪ ‘ਤੇ ਚਲਾ ਗਿਆ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਲਾਰੈਂਸ ਨੂੰ ਗਾਲ੍ਹਾਂ ਵੀ ਕੱਢੀਆਂ। ਇਸ ਤੋਂ ਬਾਅਦ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕਰ ਅਜਿਹਾ ਨਾ ਕਰਨ ਲਈ ਕਿਹਾ। ਪਰ ਸਿੱਧੂ ਮੂਸੇਵਾਲੇ ਨੇ ਗੋਲਡੀ ਬਰਾੜ ਨੂੰ ਕਿਹਾ ਆਪਣੇ ਆਪ ਲਾਰੈਂਸ ਬਿਸ਼ਨੋਈ ਨੂੰ ਬੋਲ ਜੋ ਮਰਜ਼ੀ ਕਰ ਲਵੇ।
  
ਸਚਿਨ ਥਾਪਨ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਸਿੱਧੂ ਨੇ ਮੂਸੇਵਾਲਾ ਕਤਲ ਕਾਂਡ ਵਿੱਚ ਪਿਸਤੌਲ ਅਤੇ ਰਿਵਾਲਵਰ ਅੰਮ੍ਰਿਤਸਰ ਦੇ Dharman ਨੂੰ ਨਹੀਂ ਭੇਜੇ ਸਨ, ਜੋ ਹੁਣ ਅਮਰੀਕਾ ਚਲਾ ਗਿਆ ਹੈ। AK 47 ਕਿੱਥੋਂ ਆਈ ਹੈ ਉਹ ਗੋਲਡੀ ਬਰਾੜ ਨੂੰ ਪਤਾ ਹੈ। ਉਸ ਨੇ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਹੁਣ ਬੁਲੇਟ ਪਰੂਫ ਗੱਡੀ ਨਹੀਂ ਥਾਰ ਚਲਾਉਂਦਾ ਹੈ।

LEAVE A REPLY

Please enter your comment!
Please enter your name here