*ਆੜ੍ਹਤੀਆਂ ਦੀ ਹੜਤਾਲ ਹੋਣ ਦੇ ਬਾਵਜੂਦ ਮੰਤਰੀ ਕਟਾਰੂਚੱਕ ਨੇ ਕਰਵਾ ਦਿੱਤੀ ਝੋਨੇ ਦੀ ਬੋਲੀ*

0
80

Sangrur News (ਸਾਰਾ ਯਹਾਂ) : ਸੰਗਰੂਰ ਦੇ ਦਿੜਬਾ ਦੀ ਅਨਾਜ ਮੰਡੀ ‘ਚ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆੜ੍ਹਤੀਆਂ ਦੀ ਹੜਤਾਲ ਹੋਣ ਦੇ ਬਾਵਜੂਦ ਝੋਨੇ ਦੀ ਬੋਲੀ ਲਵਾਈ। ਇਸ ਤੋਂ ਬਾਅਦ ਨਾਰਾਜ਼ ਹੋਏ ਆੜ੍ਹਤੀਆਂ ਨੇ ਕਿਹਾ ਕਿ ਸਾਡੇ ਇੱਕ ਸਾਥੀ ਨੂੰ ਵਰਗਲਾ ਕੇ ਬੋਲੀ ਲਾਈ ਗਈ ਹੈ, ਅਸੀਂ ਲੱਗੀ ਬੋਲੀ ਨੂੰ ਨਹੀਂ ਮੰਨਾਂਗੇ।

ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਆੜ੍ਹਤੀਆਂ ਵੱਲੋਂ ਮੰਡੀਆਂ ਵਿੱਚ ਹੜਤਾਲ ਕੀਤੀ ਗਈ ਹੈ। ਅੱਜ ਸੰਗਰੂਰ ਦੇ ਦਿੜ੍ਹਬਾ ਦੀ ਅਨਾਜ ਮੰਡੀ ਵਿੱਚ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੰਡੀਆਂ ਦਾ ਦੌਰਾ ਕੀਤਾ ਤੇ ਇੱਕ ਕਿਸਾਨ ਦੀ ਝੋਨੇ ਦੀ ਬੋਲੀ ਵੀ ਲਵਾਈ। ਜਦੋਂ ਇਸ ਗੱਲ ਦੀ ਜਾਣਕਾਰੀ ਆੜ੍ਹਤੀਆਂ ਨੂੰ ਲੱਗੀ ਤਾਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਘੁਮਾਣ ਨੇ ਇਸ ਦਾ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਹੜਤਾਲ ਕਰ ਰਹੇ ਹਾਂ। ਸਾਡੇ ਨਾਲ ਬੈਠ ਕੇ ਗੱਲ ਤਾਂ ਕੀ ਕਰਨੀ ਸੀ, ਸਗੋਂ ਸਾਡੇ ਇੱਕ ਸਾਥੀ ਨੂੰ ਨਾਲ ਲੈ ਕੇ ਉਸ ਦੀ ਦੁਕਾਨ ਦੇ ਉੱਪਰ ਝੋਨੇ ਦੀ ਬੋਲੀ ਲਵਾਈ ਗਈ। ਇਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਅਸੀਂ ਉਸ ਬੋਲੀ ਨੂੰ ਰੱਦ ਕਰਨ ਲਈ ਕਹਿ ਦਿੱਤਾ ਹੈ।

ਮੰਡੀ ਦੌਰੇ ‘ਤੇ ਪਹੁੰਚੇ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੀਆਂ 1804 ਮੰਡੀਆਂ ਵਿੱਚ ਝੋਨੇ ਦੀ ਖਰੀਦ ਹੋ ਰਹੀ ਹੈ। ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। 24 ਘੰਟਿਆਂ ਬਾਅਦ ਹੀ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਏ ਜਾ ਰਹੇ ਹਨ। ਹੁਣ ਤੱਕ 12 ਲੱਖ ਮੀਟਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਿਆ ਹੈ। ਇਸ ਵਿੱਚੋਂ 11 ਲੱਖ ਤੋਂ ਜਿਆਦਾ ਮੀਟਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ।

ਦੂਜੇ ਪਾਸੇ ਦਿੜ੍ਹਬਾ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਾਂ ਪਰ ਅੱਜ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦਕਟਾਰੂ ਮੰਡੀ ਦਾ ਦੌਰਾ ਕਰਨ ਆਏ ਸੀ। ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਕਿ ਉਹ ਕਿਸਾਨਾਂ ਦੀਆਂ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਪਰ ਉਨ੍ਹਾਂ ਨੇ ਅੱਜ ਧੱਕੇ ਨਾਲ ਝੋਨੇ ਦੀ ਬੋਲੀ ਲਵਾਈ ਜੋ ਸਾਨੂੰ ਸਵੀਕਾਰ ਨਹੀਂ। 

ਉਨ੍ਹਾਂ ਕਿਹਾ ਕਿ ਹੋਣਾ ਇਹ ਚਾਹੀਦਾ ਸੀ ਕਿ ਉਹ ਸਾਡੇ ਨਾਲ ਬੈਠ ਦੇ ਸਾਡੀਆਂ ਮੁਸ਼ਕਲਾ ਸੁਣਦੇ। ਅਸੀਂ ਵੀ ਝੋਨੇ ਦੀ ਖਰੀਦ ਕਰਨ ਲਈ ਬਿਲਕੁਲ ਤਿਆਰ ਹਾਂ ਪਰ ਸਾਡੇ ਨਾਲ ਬੈਠ ਕੇ ਕੋਈ ਗੱਲ ਨਹੀਂ ਕੀਤੀ ਜਾ ਰਹੀ।

LEAVE A REPLY

Please enter your comment!
Please enter your name here