*ਪੱਖੋ ਕਲਾਂ ਜੋਨ ਦੀ ਅਥਲੈਟਿਕ ਮੀਟ 12 ਤੋਂ*

0
53

ਬਰਨਾਲਾ, 10 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ):  ਜੋਨ ਪੱਖੋ ਕਲਾਂ ਅਧੀਨ ਆਉਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਅਥਲੈਟਿਕ ਮੀਟ ਕਰਵਾਉਣ ਲਈ ਜੋਨ ਪੱਖੋ ਕਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਹੋਈ। ਸਕੂਲ ਮੁਖੀ ਅੰਮ੍ਰਿਤਪਾਲ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਅਥਲੈਟਿਕ ਮੀਟ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੋਨ ਪੱਖੋ ਕਲਾਂ ਦੀ ਅਥਲੈਟਿਕ ਮੀਟ 12 ਅਤੇ 13 ਅਕਤੂਬਰ ਨੂੰ ਸਨਾਵਰ ਸਮਾਰਟ ਸਕੂਲ ਧੌਲਾ ਵਿਖੇ ਕਰਵਾਈ ਜਾਵੇਗੀ। ਪਹਿਲੇ ਦਿਨ ਲੜਕਿਆਂ ਦੇ ਸਾਰੇ ਵਰਗਾਂ ਅਤੇ ਦੂਸਰੇ ਦਿਨ ਲੜਕੀਆਂ ਦੇ ਸਾਰੇ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ।  ਇਸ ਮੌਕੇ ਜੋਨਲ ਸਕੱਤਰ ਅਮਨਦੀਪ ਕੌਰ, ਜਸਪਿੰਦਰ ਕੌਰ, ਪਰਮਜੀਤ ਕੌਰ, ਸੱਤਪਾਲ ਸ਼ਰਮਾ ਧੌਲਾ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ ਬੁਰਜਹਰੀ, ਤਰਵਿੰਦਰ ਸਿੰਘ, ਗੁਰਸੇਵਕ ਸਿੰਘ, ਕੇਵਲ ਸਿੰਘ, ਜਸਵੀਰ ਸਿੰਘ, ਸ਼ਿਵਦੀਪ ਸ਼ਰਮਾ, ਰਵੀ ਕੁਮਾਰ, ਹਰਜੀਤ ਸਿੰਘ ਜੋਗਾ ਮੌਜੂਦ ਸਨ।

LEAVE A REPLY

Please enter your comment!
Please enter your name here