ਮਾਨਸਾ 10 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ): ‘ਵਰਲਡ ਮੈਂਟਲ ਹੈਲਥ ਡੇ’ ਜੋ ਕਿ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਇਸ ਮੌਕੇ ਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਟਾਫ ਨਰਸ ਸੁਰਿੰਦਰ ਕੌਰ ਨੇ ਸੈਮੀਨਾਰ ਲਗਾਇਆ,ਜਿਸ ਵਿੱਚ ਉਹਨਾਂ ਨੂੰ ਸਮਝਾਇਆ ਗਿਆ ਕਿ ਮਾਨਸਿਕ ਬਿਮਾਰੀਆਂ ਤੋਂ ਕਿਸ ਪ੍ਰਕਾਰ ਬਚਿਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਸਰੀਰ ਦੇ ਨਾਲ ਨਾਲ ਦਿਮਾਗੀ ਤੰਦਰੁਸਤੀ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਲਈ ਯੋਗਾ ਦੇ ਮਹੱਤਵ ਤੋਂ ਵੀ ਅਵਗਤ ਕਰਵਾਇਆ ਗਿਆ ਕਿ ਕਿਸ ਪ੍ਰਕਾਰ ਉਹ ਯੋਗਾ ਅਤੇ ਖਾਨ ਪਾਨ ਦੀਆਂ ਆਦਤਾਂ ਸੁਧਾਰ ਕੇ ਸਵਸਥ ਰਹਿ ਸਕਦੇ ਹਨ।ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਉਹਨਾਂ ਨੂੰ ਕਿਸੀ ਤਰ੍ਹਾਂ ਦੀ ਮਾਨਸਿਕ ਜਾਂ ਸਰੀਰਕ ਸਮੱਸਿਆ ਹੈ ਤਾਂ ਉਸ ਨੂੰ ਉਹ ਮਨ ਵਿੱਚ ਨਾ ਰੱਖ ਕੇ ਆਪਣੇ ਮਾਤਾ ਪਿਤਾ ਜਾਂ ਅਧਿਆਪਕ ਨਾਲ ਗੱਲ ਕਰਕੇ ਉਸ ਸਮੱਸਿਆ ਦਾ ਹੱਲ ਕੱਢਣ।ਇਸ ਨਾਲ ਉਹ ਸ਼ਰੀਰਿਕ ਅਤੇ ਮਾਨਸਿਕ ਤੌਰ ਤੇ ਸਵਸਥ ਰਹਿ ਸਕਣਗੇ।ਪ੍ਰਧਾਨਾਚਾਰਿਆ ਸ਼੍ਰੀ ਵਿਨੋਦ ਰਾਣਾ ਜੀ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਕਿ ਯੋਗ,ਧਿਆਨ ਅਤੇ ਅਧਿਆਤਮ ਨੂੰ ਅਪਣਾਉਣ ਨਾਲ ਸਾਡਾ ਮਨ ਵਿਚਲੀਤ ਨਹੀਂ ਹੁੰਦਾ ਅਤੇ ਸਰੀਰ ਵੀ ਸਵਸਥ ਸਵਸ ਰਹਿੰਦਾ ਹੈ।