*ਐਨ.ਓ.ਸੀ. ਨਾ ਮਿਲਣ ਕਾਰਨ ਜਾਇਦਾਦ ਦੀ ਖਰੀਦੋਫਰੋਕਤ ਦਾ ਕੰਮ ਠੱਪ, ਲੋਕਾਂ ਚ ਰੋਸ*

0
476

ਬੁਢਲਾਡਾ 8 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ):ਸ਼ਹਿਰ ਅੰਦਰ ਪਿਛਲੇ 6 ਮਹੀਨਿਆਂ ਤੋਂ ਜਾਇਦਾਦਾਂ ਦੀ ਐਨ.ਓ.ਸੀ. ਨਾ ਮਿਲਣ ਕਾਰਨ ਲੋਕਾਂ ਨੂੰ ਜਿੱਥੇ ਕਾਫੀ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਉਥੇ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਅੱਜ਼ ਸ਼ਹਿਰ ਦੇ ਰਾਮ ਲੀਲਾ ਗਰਾਊਂਡ ਦੀ ਧਰਮਸ਼ਾਲਾ ਵਿਖੇ ਪ੍ਰੋਪਰਟੀ ਸਲਾਹਕਾਰ ਵੱਲੋਂ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਪ੍ਰੇਮ ਕੁਮਾਰ ਗਰਗ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਜਾਇਦਾਦਾਂ ਦੀ ਖਰੀਦੋ ਫਰੋਕਤ ਐਨ.ਓ.ਸੀ. ਨਾ ਮਿਲਣ ਕਾਰਨ ਬੰਦ ਪਿਆ ਹੈ। ਜਿਸ ਕਾਰਨ ਰੀਅਲ ਸਟੇਟ ਦੇ ਧੰਦੇ ਚ ਮੰਦੀ ਛਾਈ ਹੋਈ ਹੈ। ਸਰਕਾਰ ਵੱਲੋਂ ਮਨਜੂਰ ਸ਼ੁੱਦਾ ਕਲੋਨੀਆਂ ਦਾ ਵਪਾਰ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਤੇ ਉਚ ਅਧਿਕਾਰੀਆਂ ਵੱਲੋਂ ਐਨ.ਓ.ਸੀ. ਦੀ ਆੜ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਸ ਪਾਸੇ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਪ੍ਰੋਪਰਟੀ ਸਲਾਹਕਾਰ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹਲਕਾ ਵਿਧਾਇਕ ਨੂੰ ਇਸ ਸਮੱਸਿਆ ਸਬੰਧੀ ਜਾਣੂ ਕਰਵਾ ਚੁੱਕੇ ਹਨ ਪ੍ਰੰਤੂ ਅਫਸਰਸ਼ਾਹੀ ਇਸ ਸਮੱਸਿਆ ਦੇ ਹੱਲ ਗੰਭੀਰ ਨਹੀ ਹੈ। ਇਸ ਮੌਕੇ ਦੇਵਰਾਜ ਗਰਗ, ਬਲਵਿੰਦਰ ਬਾਂਸਲ ਭੂਰਾ, ਰਾਜ ਕੁਮਾਰ, ਮੰਗਤ ਰਾਏ, ਧਰਮਪਾਲ, ਭੋਲਾ ਕੁਮਾਰ, ਮਹਿੰਦਰਪਾਲ, ਸੁਭਾਸ਼ ਚੰਦ, ਅਮਰਜੀਤ, ਅਸ਼ੋਕ ਕੁਮਾਰ, ਵਿਕਰਮ ਅਰੌੜਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here