*ਗੁਰਦੁਆਰਾ ਪਹਿਨ ਸਾਹਿਬ ਸੈਦੇਵਾਲਾ ਦੇ ਸਾਲਾਨਾ ਜੋੜਮੇਲੇ ਮੌਕੇ ਲੋਕ ਭਲਾਈ ਕਲੱਬ ਵੱਲੋ ਆਯੋਜਤ ਕੈਪ ਚ 125 ਯੂਨਿਟ ਖੂਨ-ਦਾਨ*

0
53

ਮਾਨਸਾ, 8 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ )::ਗੁਰੂਦੁਆਰਾ ਪਹਿਨ ਸਾਹਿਬ,ਸੱਚੀ ਮੰਜੀ ਪਿੰਡ ਸੈਦੇਵਾਲ ਦੇ ਸਾਲਾਨਾ ਜੋੜ ਮੇਲੇ ਮੌਕੇ ਨੌਜਵਾਨ ਲੋਕ ਭਲਾਈ ਕਲੱਬ ਬੋਹਾ ਵੱਲੋਂ ਪਿੰਡ ਸੈਦੇਵਾਲਾ ਵਿਖੇ 8ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਗੁਰੂਦੁਆਰਾ ਸਾਹਿਬ ਦੇ ਹੈਡ ਗਰੰਥੀ ਜਰਨੈਲ ਸਿੰਘ ਅਤੇ ਕਮੇਟੀ ਪ੍ਰਧਾਨ ਗੁਰਦੇਵ ਸਿੰਘ ਸਾਂਝੇ ਤੌਰ ਤੇ ਕੀਤਾ ਗਿਆ,ਜਦਕਿ ਡਿਪਟੀ ਜਿਲ੍ਹਾ ਸਿੱਖਿਆ ਅਫਸਰ(ਸਕੰਡਰੀ) ਸ੍ਰੀ ਅਸ਼ੋਕ ਕੁਮਾਰ ਅਤੇ ਡਿਪਟੀ ਜਿਲ੍ਹਾ ਸਿੱਖਿਆ ਅਸਫਸਰ(ਐਲੀਮੈਟਰੀ)ਗੁਰਲਾਭ ਸਿੰਘ ਮੁੱਖ ਮਹਿਮਾਨ ਵਜੋਂ ਸ਼ਰੀਕ ਹੋਏ।ਇਸ ਮੌਕੇ 125 ਨੌਜਵਾਨਾਂ ਵੱਲੋ ਖੂਨ ਦਾਨ ਕੀਤਾ ਗਿਆ।ਖੂਨਦਾਨੀਆਂ ਚ ਕਾਫੀ ਗਿਣਤੀ ਔਰਤਾਂ ਵੀ ਸ਼ਾਮਲ ਸਨ।ਇਸ ਮੌਕੇ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਅਤੇ ਤੁਹਾਡੇ ਵੱਲੋ ਦਾਨ ਕੀਤਾ ਇੱਕ ਯੂਨਿਟ ਖੂਨ ਤਿੰਨ ਜਿੰਦਗੀਆਂ ਬਚਾਉਣ ਚ ਸਹਾਈ ਸਿੱਧ ਹੁੰਦਾ ਹੈ।ਉਨਾਂ ਕਿਹਾ ਕਿ ਖੂਨ ਦੀ ਕਮੀ ਕਰਨ ਦੇਸ਼ ਅੰਦਰ ਨਿੱਤ ਦਿਨ ਹਜਾਰਾਂ ਜਿੰਗਦੀਆਂ ਮੌਤ ਦੇ  ਮੂੰਹ ਪੈਦੀਆਂ ਹਨ।ਅਜਿਹੇ ਖੂਨਦਾਨ ਕੈਪ ਖੂਨ ਦੀ ਕਮੀ ਕਾਰਨ ਹੋਣ ਵਾਲੀਆਂ ਮੌਤਾਂ ਚ ਖੜੋਤ ਦਰਜ ਕਰਾਉਦੇ ਹਨ।ਇਸ ਮੌਕੇ ਕਲੱਬ ਦੇ ਪ੍ਰਧਾਨ ਮਾ.ਅਮਨਦੀਪ ਸਿੰਘ ਪੰਨੂ ਨੇ ਕਿਹਾ ਕਿ ਉਨਾਂ ਦੀ ਸੰਸਥਾ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਵਿਰੁੱਧ ਅਤੇ ਲੋੜਵੰਦਾਂ ਦੀ ਮੱਦਦ ਕਰਨ ਲਈ ਸਾਲ 1998 ਤੋ ਕਾਰਜਸ਼ੀਲ ਹੈ ਅਤੇ ਉਹਸਾਲ 2014 ਤੋ ਬਤੌਰ ਕਲੱਬ ਸੇਵਾ ਕਰ ਰਹੇ ਹਨ।ਮੰਚ ਸੰਚਾਲਕ ਹਰਪਾਲ ਸਿੰਘ ਪੰਮੀ ਦੁਆਰਾ ਕਲੱਬ ਦੀਆਂ ਸਾਲਾਨਾਂ ਗਤੀਵਿਧੀਆਂ ਦੱਸਦਿਆਂ ਸਮਾਜ ਪ੍ਰਤੀ ਸੇਵਾ ਦੀ ਬਚਨਵੱਧਤਾ ਦੁਹਰਾਈ।ਫਿਲਮੀ ਅਦਾਕਾਰ ਦਰਸ਼ਨ ਘਾਰੂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੇ ਸਹਿਯੌਗ ਨਾਲ ਚਲਦੀਆਂ ਹਨ,ਇਸ ਲਈ ਜਿੱਥੇ ਅਸੀ ਆਪਣੀ ਨੇਕ ਕਮਾਈ ਵਿੱਚੋ ਧਾਰਮਿਕ ਸਥਾਨਾ ਲਈ ਦਸਵੰਦ ਕੱਢਦੇ ਹਾਂ ਤਾ ਦਸਵੰਦ ਦਾ ਕੁਝ ਹਿੱਸਾ ਸਾਨੂੰ ਸਮਾਜ ਸੇਵੀ ਸੰਸਥਾਵਾ ਲੇਖੇ ਵੀ ਲਾਉਣਾ ਚਾਹੀਦਾ ਹੈ।ਇਸ ਮੌਕੇ ਇਲਾਕੇ ਅੰਦਰ ਥੁੜਾਂਮਾਰੇ ਪਰਿਵਾਰਾਂ ਲਈ ਵਰਦਾਨ ਸੰਸਥਾ ਕਰ ਭਲਾ-ਹੋ ਭਲਾ ਦੇ ਸੰਚਾਲਕ ਜਸਪਾਲ ਸਿੰਘ ਜੱਸੀ ਨੇ ਕਿਹਾ ਕਿ ਆਪਣੇ ਘਰ/ਪਰਿਵਾਰ ਲਈ ਤਾਂ ਹਰ ਕੋਈ ਕਰਦਾ ਹੈ ਪਰ ਸਮਾਜ ਦੇ ਥੁੜਾਂਮਾਰੇ ਤੇ ਗੁਰਬਤ ਚ ਘਿਰੇ ਲੋਕਾਂ ਲਈ ਕਾਰਜ ਕਰਨਾ ਰੱਬ ਦੀ ਮਹਿਰ ਵਾਲੇ ਵਿਰਲੇ ਲੋਕਾਂ ਦੇ ਹਿੱਸੇ ਆਉਦਾ ਹੈ ਅਤੇ ਨੌਜਵਾਨ ਲੋਕ ਭਲਾਈ ਕਲੱਬ ਬੋਹਾ ਦਾ ਇਹ ਜਵਾਨ ਉਨਾਂ ਵਿਰਲੇ ਲੋਕਾਂ ਚ ਸ਼ਾਮਲ ਹਨ।ਜਿੰਨਾਂ ਦੀ ਮਿਹਨਤ ਅਤੇ ਲਗਨ ਨੂੰ ਸਲਾਮ ਕਰਨਾਂ ਬਣਦਾ ਹੈ।ਕੈਪ ਦੌਰਾਨ ਥਾਨਾ ਬੋਹਾ ਮੁੱਖੀ ਬੇਅੰਤ ਕੌਰ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਏ ਜਿੰਨਾਂ ਖੂਨਦਾਨੀਆਂ ਅਤੇ ਕਲੱਬ ਪ੍ਰਬੰਧਕਾਂ ਦਾ ਹੌਸਲਾ ਅਫਜਾਈ ਕੀਤਾ।ਇਸ ਮੌਕੇ ਹੋਰਨਾਂ ਤੋ ਇਲਾਵਾ ਹਰਪਾਲ ਸਿੰਘ ਪੰਮੀ,ਸੁਖਚੈਨ ਸਿੰਘ ਭੰਮੇ, ਤਵਾਲੀ ਰਾਮ,ਜਗਤਾਰ ਸਟੂਡੀਓ,ਜਸਪਾਲ ਸਿੰਘ ਜੱਸੀ,ਜੁਗਰਾਜ ਸਿੰਘ ਮੰਘਾਣੀਆਂ,ਡਾ ਸਤਨਾਮ ਸਿੰਘ ਗੁਰੂ,ਡਾ.ਰੇਸ਼ਮ ਸਿੰਘ,ਪਵਿੱਤਰ ਸਿੰਘ,ਨਿਰਮਲ ਸਿੰਘ,ਪੰਜਾਬ ਪੁਲਿਸ ਦੇ ਜਵਾਨ ਬਾਬਰ ਸਿੰਘ ਝੁਨੀਰ, ਰਾਜਾ ਗੁਰਵਿੰਦਰ ਸਿੰਘ ਗਾਮੀਵਾਲਾ,ਨੰਬਰਦਾਰ ਬਲਜੀਤ ਸਿੰਘ ਬੋਹਾ, ਸਰੰਪਚ ਕਾਲਾ ਬਾਬਾ ਸੈਦੇਵਾਲਾ, ਗੁਰੂਘਰ ਕਮੇਟੀ ਦੇ ਖਜਾਨਚੀ ਸਾਹਿਬ ਸਿੰਘ,ਸਕੱਤਰ ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਪਤਵੰਤੇ ਹਾਜਰ ਸਨ।  

LEAVE A REPLY

Please enter your comment!
Please enter your name here