ਮਾਨਸਾ 07 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਈਕੋਟਾਸ ਫਾਇਨੈਂਸ ਕੰਪਨੀ ਮਾਨਸਾ ਵਲੋਂ ਕਾਰਪੋਰੇਟ ਘਰਾਣਿਆਂ ਦੀ ਮਿਲੀ ਭੁਗਤ ਨਾਲ ਆਮ ਲੋਕਾਂ ਦੀ ਲੁੱਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਲੜੀ ਦੇ ਤਹਿਤ ਅਵਤਾਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਾਨਸਾ ਨੇ ਟਰੱਕ ਟਰਾਲੇ ਤੇ ਲੋਨ ਕਰਵਾਇਆ ਸੀ। ਜਿਸ ਦੀਆਂ 36 ਕਿਸ਼ਤਾਂ ਨਿਰਧਾਰਤ ਕੀਤੀਆਂ ਸਨ ਜੋ ਕਿ ਉਕਤ ਵਲੋਂ ਸਾਰੀਆਂ ਕਿਸਤਾਂ ਭਰ ਦਿੱਤੀਆਂ ਹਨ ਪ੍ਰੰਤੂ ਫੇਰ ਵੀ ਐਨ.ਓ.ਸੀ. ਨਹੀਂ ਦੇ ਰਹੇ। ਜਿਸ ਕਰਕੇ ਮਜਬੂਰਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਈਕੋਟਾਸ ਫਾਇਨੈਂਸ ਬੈਂਕ ਅੱਗੇ ਧਰਨਾ ਦੇਣਾ ਪਿਆ। ਅੱਜ ਦੇ ਧਰਨੇ ਵਿੱਚ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ, ਕਾਕਾ ਸਿੰਘ ਖਜਾਨਚੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਲੋੜਵੰਦ ਕਿਸਾਨ ਮਜਦੂਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ 28 ਉਦਯੋਗਿਕ ਘਰਾਂਣਿਆਂ ਨੂੰ ਅਰਬਾਂ ਰੁਪਏ ਮੁਆਫ ਕਰ ਦਿੱਤੇ ਹਨ। ਪਰੰਤੂ ਗਰੀਬਾਂ, ਮਜਦੂਰਾਂ ਕਿਸਾਨਾਂ ਤੇ ਸਿਕੰਜਾ ਕਸਿਆ ਜਾ ਰਿਹਾ ਹੈ ਜੋ ਕਿ ਇੱਕ ਘੋਰ ਅਪਰਾਧ ਹੈ। ਇਸ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਦੇ ਵੀ ਬਰਦਾਸਤ ਨਹੀਂ ਕਰੇਗੀ। ਅੱਜ ਦੇ ਧਰਨੇ
ਵਿੱਚ ਲੀਲਾ ਸਿੰਘ ਮੀਰਪੁਰੀਆਂ, ਨਾਇਬ ਸਿੰਘ ਖਿਆਲਾ, ਰੁਲਦੂ ਸਿੰਘ ਮਿੱਠੂ, ਲੀਲਾ ਸਿੰਘ ਔਲਖ, ਮਲਕੀਤ ਸਿੰਘ ਮਾਨਸ਼ਾਹੀਆਂ, ਭੋਲੂ ਮਾਨਸਾ, ਜਸਪਾਲ ਸਿੰਘ, ਬਲਤੇਜ ਸਿੰਘ ਜੋੜਕੀਆਂ, ਜਸਵੀਰ ਸਿੰਘ ਰਮਦਿੱਤੇ ਵਾਲਾ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤਲਾ ਕਲਾਂ, ਭੀਮ ਸੈਨ ਹਰਵਿੰਦਰ ਸਿੰਘ, ਇਕਬਾਲ ਸਿੰਘ, ਰਾਜਵੀਰ ਸਿੰਘ , ਰੂਪ ਸਿੰਘ ਮਾਨਸਾ ਅਤੇ ਬਹੁਤ ਸਾਰੇ ਕਿਸਾਨ ਹਾਜਰ ਹੋਏ।