ਸਰਦੂਲਗੜ੍ਹ/ਝੁਨੀਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਇਥੋ ਥੋੜੀ ਦੂਰ ਸਥਿਤ ਪਿੰਡ ਫੱਤਾ ਮਾਲੋਕਾ ਵਿੱਖੇ ਪਿੰਡ ਵਾਸੀਆ ਨੇ ਪਾਇਪ ਲਾਈਨ ਪਵਾਉਣ ਦੀ ਲੰਮੇ ਸਮੇ ਤੋ ਲਟਕਦੀ ਮੰਗ ਪੂਰੀ ਨਾ ਕੀਤੇ ਜਾਣ ਤੋ ਦੁਖੀ ਹੋ ਕੇ ਪਿੰਡ ਦੇ ਬੱਸ ਸਟੈਡ ਤੇ ਇਕੱਠੇ ਹੋ ਕੇ ਸਰਸਾ ਬਰਨਾਲਾ ਰੋਡ ਜਾਮ ਕਰ ਦਿੱਤੀ । ਜਾਮ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਕਾਮਰੇਡ ਗੁਰਪਿਆਰ ਸਿੰਘ ਫੱਤਾ , ਕੁਲ ਹਿੰਦ ਕਿਸਾਨ ਸਭਾ ਦੇ ਸਬ ਡਵੀਜ਼ਨ ਸਰਦੂਲਗੜ੍ਹ ਦੇ ਪ੍ਰਧਾਨ ਬਲਵਿੰਦਰ ਸਿੰਘ ਕੋਟਧਰਮੂ , ਭਾਰਤੀ ਕਿਸਾਨ ਯੂਨੀਅਨ ( ਉਗਰਾਹਾ) ਦੇ ਆਗੂ ਰਣਜੀਤ ਸਿੰਘ ਫੱਤਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾ ਨੇ ਬੜੇ ਚਾਅ ਨਾਲ ਚੁਣੀ ਸੀ ਤੇ ਲੋਕਾਂ ਨੂੰ ਆਸਾ ਸਨ ਕਿ ਉਨ੍ਹਾਂ ਦੇ ਬੁਨਿਆਦੀ ਮਸਲੇ ਹੱਲ ਹੋਣਗੇ , ਪਰੰਤੂ ਆਪ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਸਿੱਧ ਹੋਏ ਤੇ ਲੋਕਾ ਦੇ ਪੱਲੇ ਨਿਰਾਸਤਾ ਪਈ ।
ਆਗੂਆਂ ਨੇ ਕਿਹਾ ਮਾਨ ਸਾਹਿਬ ਚੌਣਾ ਤੋ ਪਹਿਲਾ ਦਿੱਤੀਆ ਆਪਣੀਆਂ ਗਰੰਟੀਆ ਯਾਦ ਕਰਨ ਤੇ ਲੋਕਾ ਨੂੰ ਮੁੱਢਲੀਆ ਸਹੂਲਤਾਂ ਮੁਹੱਈਆ ਕਰਵਾਉਣ , ਜਾ ਫਿਰ ਰਿਵਾਇਤੀ ਪਾਰਟੀਆ ਵਾਗ ਨਤੀਜੇ ਭੁਗਤਣ ਲਈ ਤਿਆਰ ਬਰ ਤਿਆਰ ਰਹਿਣ ।
ਪ੍ਰਸਾਸਨ ਵੱਲ ਡੀਐਸਪੀ ਪ੍ਰਿਤਪਾਲ ਸਿੰਘ , ਬੀਡੀਪੀਓ ਸਰਦੂਲਗੜ੍ਹ ਨੇ ਦੋ ਦਿਨਾ ਵਿੱਚ ਪਾਇਪ ਲਾਈਨ ਪਵਾਉਣ ਦਾ ਭਰੋਸਾ ਦਵਾ ਕੇ ਜਾਮ ਖੁਲਵਾਇਆ ।
ਇਸ ਮੌਕੇ ਹੋਰਨਾਂ ਤੋ ਇਲਾਵਾ ਖਾੜਕੂ ਸਿੰਘ , ਨੋਜਵਾਨ ਆਗੂ ਹਰਪਾਲ ਫੱਤਾ , ਰਾਜੂ ਸਿੰਘ , ਬੰਸੀ ਜਟਾਣਾ , ਨਿਰਭੈ ਸਿੰਘ ਫੱਤਾ , ਹਮੀਰ ਸਿੰਘ , ਗੁਰਮੀਤ ਸਿੰਘ , ਬਲਵੀਰ ਸਿੰਘ , ਦਰਸਨ ਸਿੰਘ , ਪਰਮਜੀਤ ਸਿੰਘ ਫੱਤਾ ਤੇ ਬਲਕਰਨ ਸਿੰਘ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।