ਮਾਨਸਾ 04 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਅਗਰਵਾਲ ਸਭਾ ਮਾਨਸਾ ਵਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਪੌ੍ਗਰਾਮ ਰੱਖ ਕੇ ਰਾਜ ਪੱਧਰ ਤੇ ਸਨਮਾਨ ਹਾਸਲ ਕਰਨ ਵਾਲੇ ਸਵੈਇੱਛਕ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਆਰ.ਸੀ.ਗੋਇਲ ਅਤੇ ਖਜਾਨਚੀ ਤੀਰਥ ਸਿੰਘ ਮਿੱਤਲ ਨੇ ਦੱਸਿਆ ਕਿ ਅਗਰਵਾਲ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਹੁਣ ਤੱਕ 133 ਵਾਰ ਜਾਗਰਣ ਮੰਚ ਦੇ ਪ੍ਰਧਾਨ ਬਲਜੀਤ ਸ਼ਰਮਾਂ ਨੇ 128 ਵਾਰ ਅਤੇ ਸਭਾ ਦੇ ਮੈਂਬਰ ਸੁਨੀਲ ਗੋਇਲ ਨੇ 106 ਵਾਰ ਖ਼ੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਹੈ ਇਸ ਲਈ ਇਹਨਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਵਿਖੇ ਹੋਏ ਰਾਜ਼ ਪੱਧਰੀ ਸਮਾਗਮ ਤੇ ਸਨਮਾਨਿਤ ਕੀਤਾ ਹੈ। ਇਸ ਮੌਕੇ ਵਧਾਈ ਦਿੰਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਕਿ ਆਮ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਕਿਸੇ ਮਰੀਜ਼ ਨੂੰ ਇਲਾਜ ਸਮੇਂ ਖੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਪਰਿਵਾਰਕ ਮੈਂਬਰ ਅਤੇ ਨੇੜੇ ਦੇ ਸੰਬੰਧੀ ਖੂਨ ਦੇਣ ਤੋਂ ਗੁਰੇਜ਼ ਕਰਦੇ ਉਸ ਸਮੇਂ ਸਵੈਇੱਛਕ ਖੂਨਦਾਨੀਆਂ ਵਲੋਂ ਖੂਨਦਾਨ ਕਰਕੇ ਮਰੀਜ ਦੀ ਜਾਨ ਬਚਾਈ ਜਾਂਦੀ ਹੈ ਲੋਕਾਂ ਨੂੰ ਇੱਕ ਸੋ ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਇਹਨਾਂ ਸਵੈਇੱਛਕ ਖੂਨਦਾਨੀਆਂ ਤੋਂ ਪੇ੍ਰਿਤ ਹੋ ਕੇ ਖੂਨਦਾਨ ਮੁਹਿੰਮ ਨਾਲ ਜੁੜਣ ਦੀ ਲੋੜ ਹੈ ਤਾਂ ਕਿ ਕਿਸੇ ਵੀ ਮਰੀਜ਼ ਦੀ ਜਾਨ ਖੂਨ ਦੀ ਘਾਟ ਕਾਰਨ ਨਾ ਹੋਵੇ। ਇਸ ਮੌਕੇ ਸੰਜੀਵ ਪਿੰਕਾ ਨੇ ਦੱਸਿਆ ਕਿ ਹਰੇਕ 18 ਤੋਂ 65 ਸਾਲ ਦਾ ਤੰਦਰੁਸਤ ਇਨਸਾਨ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰ ਸਕਦਾ ਹੈ ਅਤੇ ਆਮ ਤੌਰ ਤੇ ਡੇਂਗੂ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੇ ਪਲੇਟਲੇਟਸ ਘੱਟ ਜਾਂਦੇ ਹਨ ਜਿਹੜੇ ਕਿ ਕਿਸੇ ਵੀ ਤੰਦਰੁਸਤ ਇਨਸਾਨ ਵਲੋਂ ਮਹੀਨੇ ਵਿੱਚ ਕਈ ਵਾਰ ਦਾਨ ਕੀਤੇ ਜਾ ਸਕਦੇ ਹਨ ਇਸ ਲਈ ਬਿਨਾਂ ਕਿਸੇ ਡਰ ਜਾਂ ਗਲਤ ਅਫਵਾਹਾਂ ਤੋਂ ਪ੍ਰਭਾਵਿਤ ਹੁੰਦਿਆਂ ਖੂਨਦਾਨ ਲਹਿਰ ਨਾਲ ਜੁੜਣਾ ਚਾਹੀਦਾ ਹੈ।
ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਦੱਸਿਆ ਕਿ ਅਗਰਵਾਲ ਸਭਾ ਵੱਲੋ ਲੋੜਵੰਦ ਵਿਅਕਤੀਆਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਯਤਨ ਕੀਤਾ ਜਾਂਦਾ ਹੈ ਲੋੜਵੰਦ ਮਰੀਜ਼ਾਂ ਲਈ ਦਵਾਈਆਂ, ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਕਿਤਾਬਾਂ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ,ਮਾਸਟਰ ਰੂਲਦੂ ਰਾਮ, ਰਜੇਸ਼ ਪੰਧੇਰ,ਕ੍ਰਿਸ਼ਨ ਬਾਂਸਲ, ਦਰਸ਼ਨ ਪਾਲ, ਬਿੰਦਰਪਾਲ, ਰਮੇਸ਼ ਜਿੰਦਲ, ਸੰਜੀਵ ਪਿੰਕਾ, ਨਰੇਸ਼ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ