*ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਇੰਟਰ-ਹਾਊਸ ਐਡ ਮੈਡ ਸ਼ੋਅ*

0
28

ਮਾਨਸਾ 03 ਅਕਤੂਬਰ(ਸਾਰਾ ਯਹਾਂ/ਵਿਨਾਇਕ ਸ਼ਰਮਾ):ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਵਿਦਿਆਰਥੀਆਂ ਨੂੰ ਇਸ਼ਤਿਹਾਰਾਂ ਦੇ ਜਰੀਏ ਮਾਰਕਟਿੰਗ ਵਿੱਚ ਪ੍ਰਚਾਰ ਰਣਨੀਤੀਆਂ ਤੋਂ ਜਾਣੂ ਕਰਵਾਉਣ, ਵਿਅਕਤੀਗਤ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਇੰਟਰ-ਹਾਊਸ ਐਡ ਮੈਡ ਸ਼ੋਅ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਫੈਸ਼ਨ, ਟਾਇਲੇਟਰੀਜ, ਸੌੰਦਰਯ ਪ੍ਸਾਧਨ, ਭੋਜਨ, ਸਟੇਸ਼ਨਰੀ ਅਤੇ ਰੋਜਾਨਾ ਵਰਤੋਂ ਦੀਆਂ ਹੋਰ ਵਸਤੂਆਂ ਉਤੇ ਅਭਿਨਵ ਵਿਗਿਆਪਨ ਪੇਸ਼ ਕੀਤੇ।ਪ੍ਰਤੀਭਾਗੀਆਂ ਦਾ ਮੁਲਾਂਕਣ ਸ਼੍ਰੀ ਬਲਜਿੰਦਰ ਸਿੰਘ ਵੱਲੋਂ ਸਮੱਗਰੀ, ਰਚਨਾਤਮਕਤਾ, ਅਪੀਲ ਅਤੇ ਸਾਦਗੀ ਦੇ ਆਧਾਰ ਤੇ ਕੀਤਾ ਗਿਆ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵਿਗਿਆਨਪਨ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਉਨ੍ਹਾਂ ਲਈ ਇਹ ਸਿੱਖਣ ਦਾ ਇੱਕ ਚੰਗਾ ਅਨੁਭਵ ਸੀ। ਦਰਸ਼ਕ ਇੰਨੇ ਆਤਮ-ਵਿਸ਼ਵਾਸ ਅਤੇ ਸਟੀਕਤਾ ਨਾਲ ਪ੍ਰਤੀਭਾਗੀਆਂ ਦੇ ਪ੍ਰਦਰਸ਼ਨ ਨੂੰ ਦੇਖਕੇ ਦੰਗ ਰਹਿ ਗਏ। ਹਰੇਕ ਵਰਗ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ, ਜਿਨ੍ਹਾਂ ਵਿੱਚ ਛੇਵੀਂ ਏ ਵਿੱਚ ਨਾਇਰਾ, ਦਿਵਯਾ ਅਤੇ ਰਿਧੀਮਾ, ਛੇਵੀਂ ਬੀ ਵਿੱਚ ਅਨਨਯਾ, ਮਨਸਿਰਤ ਅਤੇ ਏਰੀਕਾ ਅਤੇ ਛੇਵੀਂ ਸੀ ਵਿੱਚ ਪਰੀਤਿਸ਼, ਮੰਨਤ ਅਤੇ ਦਿਵਯਾਸ਼ੀ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸਤੋਂ ਇਲਾਵਾ ਯਜੁਰਵੇਦ ਹਾਊਸ ਨੂੰ ਵਿਜੇਤਾ ਘੋਸ਼ਿਤ ਕੀਤਾ ਗਿਆ ਅਤੇ ਟਰਾਫੀ ਪਰਦਾਨ ਕੀਤੀ ਗਈ।ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਆਪਣੇ ਸੰਦੇਸ਼ ਵਿੱਚ ਹਾਊਸ ਮੈਂਬਰਾਂ ਅਤੇ ਪ੍ਰਤੀਭਾਗੀਆਂ ਦੀ ਇਸ ਪ੍ਰਤੀਯੋਗਿਤਾ ਦੇ ਮੂਲ ਉਦੇਸ਼ ਦੀ ਪ੍ਰਾਪਤੀ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ।

LEAVE A REPLY

Please enter your comment!
Please enter your name here