*ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਬਲਾਕ ਬੁਢਲਾਡਾ ਦੀ ਚੋਣ ਸਰਬਸੰਮਤੀ ਨਾਲ ਚੜ੍ਹੀ ਨੇਪਰੇ*

0
20

ਬੁਢਲਾਡਾ 30 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ ):ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਸਦੀ ਅਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕਰ ਰਹੇ ਹਨ, ਦੀ ਬੁਢਲਾਡਾ ਬਲਾਕ ਦੀ ਚੋਣ ਲਖਵੀਰ ਸਿੰਘ ਅਕਲੀਆ ਅਤੇ ਬਲਵਿੰਦਰ ਸ਼ਰਮਾਂ ਦੀ ਨਿਗਰਾਨੀ ਹੇਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕੀਤੀ ਗਈ । ਚੋਣ ਸਮੇਂ ਹੋਏ ਬਲਾਕ ਪੱਧਰੇ ਡੈਲੀਗੇਟ ਇਜਲਾਸ ਵਿੱਚ 308 ਡੈਲੀਗੇਟਾਂ ਤੋਂ ਬਿਨਾਂ ਦਰਸ਼ਕ ਕਿਸਾਨਾਂ ਨੇ ਵੀ ਹਿੱਸਾ ਲਿਆ । ਇਸ ਸਮੇਂ ਪਿਛਲੇ ਤਿੰਨ ਸਾਲਾਂ ਦੇ ਸੰਘਰਸ਼ੀ ਘੋਲਾਂ ਦੀ ਚੀਰ ਫਾੜ ਕਰਦਿਆਂ ਬਲਾਕ ਕਮੇਟੀ ਦੀ ਕਾਰਗੁਜ਼ਾਰੀ ਦਾ ਵੀ ਲੇਖਾ ਜੋਖਾ ਕੀਤਾ ਗਿਆ ਅਤੇ ਜਥੇਬੰਦੀ ਦੇ ਫੰਡਾਂ ਦਾ ਹਿਸਾਬ ਕਿਤਾਬ ਵੀ ਡੈਲੀਗੇਟਾਂ ਸਾਹਮਣੇ ਪੇਸ਼ ਕੀਤਾ ਗਿਆ । ਉਸ ਸਮੇਂ ਅਗਲੇ ਸਮੇਂ ਲਈ 31 ਮੈਂਬਰੀ ਬਲਾਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕਰਦੇ ਹੋਏ ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰ੍ਹੇ, ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਬਹਾਦਰਪੁਰ, ਖਜ਼ਾਨਚੀ ਤਰਨਦੀਪ ਸਿੰਘ ਮੰਦਰਾਂ, ਸੰਗਠਨ ਸਕੱਤਰ ਤਰਸੇਮ ਸਿੰਘ ਚੱਕ ਅਲੀਸ਼ੇਰ, ਪ੍ਰੈੱਸ ਸਕੱਤਰ ਜਗਜੀਵਨ ਸਿੰਘ ਹਸਨਪੁਰ ਤੋਂ ਇਲਾਵਾ ਵਸਾਵਾ ਸਿੰਘ ਧਰਮਪੁਰਾ, ਮੇਲਾ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਕੁਲਰੀਆਂ, ਤੇਜ ਰਾਮ ਅਹਿਮਦਪੁਰ ਸਾਰੇ ਉੱਪ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਵਿੱਚ ਬਲਦੇਵ ਸਿੰਘ ਪਿੱਪਲੀਆਂ, ਜਗਮੇਲ ਸਿੰਘ, ਮਹਿੰਦਰ ਸਿੰਘ ਰੰਘੜਿਆਲ, ਮਾਲਵਿੰਦਰ ਸਿੰਘ ਮੰਘਾਣੀਆਂ, ਗਮਦੂਰ ਸਿੰਘ ਮੰਦਰਾਂ, ਮਹਿੰਦਰ ਸਿੰਘ ਚੱਕ ਅਲੀਸ਼ੇਰ, ਲਛਮਣ ਸਿੰਘ ਗੰਢੂ ਕਲਾਂ, ਗੁਰਮੇਲ ਸਿੰਘ ਜਲਵੇੜਾ, ਗੁਰਪ੍ਰੀਤ ਸਿੰਘ, ਲੀਲਾ ਸਿੰਘ ਕੁਲਰੀਆਂ, ਬਲਜੀਤ ਸਿੰਘ ਆਂਡਿਆਂਵਾਲੀ, ਛੋਟਾ ਸਿੰਘ ਬਹਾਦਰਪੁਰ, ਬਲਵਿੰਦਰ ਸਿੰਘ, ਸਤਨਾਮ ਸਿੰਘ ਕਿਸ਼ਨਗੜ੍ਹ, ਸਿਕੰਦਰ ਸਿੰਘ ਹਾਕਮਵਾਲਾ, ਟਹਿਲਾ ਸਿੰਘ ਮੰਡੇਰ, ਬਲਵਿੰਦਰ ਸਿੰਘ ਗੁਰਨੇ ਖੁਰਦ, ਸੁਖਪਾਲ ਸਿੰਘ ਝੱਲਬੂਟੀ, ਜਬਰਾ ਸਿੰਘ ਧਰਮਪੁਰਾ, ਬਿੰਦਰ ਸਿੰਘ ਵਰ੍ਹੇ ਅਤੇ ਮੱਖਣ ਸਿੰਘ ਰਾਮ ਨਗਰ ਭੱਠਲ ਆਦਿ ਚੁਣੇ ਗਏ । ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅਗਲੇ ਸਮੇਂ ਵਿੱਚ ਕਿਸਾਨ ਬਚਾਓ ਅਤੇ ਜ਼ਮੀਨ ਬਚਾਓ ਘੋਲ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ 11 ਅਕਤੂਬਰ ਨੂੰ ਜ਼ਮੀਨ ਬਚਾਓ ਮੋਰਚੇ ਦੇ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਤੇਰਵੀਂ ਬਰਸੀ ਚੱਕ ਅਲੀਸ਼ੇਰ ਵਿਖੇ ਸੂਬਾ ਪੱਧਰੀ ਇਕੱਠ ਕਰਕੇ ਮਨਾਈ ਜਾਵੇਗੀ ਅਤੇ ਇਸੇ ਇਕੱਠ ਦੌਰਾਨ ਕੁਲਰੀਆਂ ਪਿੰਡ ਦੀ ਜ਼ਮੀਨ ਬਚਾਉਣ ਲਈ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਵੀ ਕੀਤਾ ਜਾਵੇਗਾ । 3 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਨੀ ਦੇ ਪੁੱਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ । ਇਸ ਮੌਕੇ ‘ਤੇ ਪਾਸ ਕੀਤੇ ਮਤਿਆਂ ਵਿੱਚ ਹੜ੍ਹਾਂ ਨਾਲ ਫ਼ਸਲਾਂ ਦੇ ਹੋਏ ਮਾਲੀ ਅਤੇ ਜਾਨੀ ਨੁਕਸਾਨ ਦੀ ਪੂਰਤੀ ਤੋਂ ਇਲਾਵਾ ਖੇਤੀਬਾੜੀ ਸੰਦਾਂ ‘ਤੇ ਦਿੱਤੀ ਜਾਣ ਵਾਲੀ ਸਬਸਿਟੀ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਦੇਣ, ਪਾਵਰ ਕੌਮ ਵੱਲੋਂ ਸਮਾਰਟ ਮੀਟਰ ਲਗਾਉਣੇ ਬੰਦ ਕਰਨ, ਨਰਮੇ ਅਤੇ ਬਾਸਮਤੀ ਦੀ ਸਰਕਾਰੀ ਖਰੀਦ ਚਾਲੂ ਕਰਨ ਆਦਿ ਮੰਗਾਂ ਸ਼ਾਮਿਲ ਹਨ । ਇਸ ਮੌਕੇ ਸੰਬੋਧਨ ਕਰਨ ਲਈ ਪੁੱਜੇ ਹੋਏ ਮੁੱਖ ਬੁਲਾਰਿਆਂ ਵਿੱਚ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਮਹਿੰਦਰ ਸਿੰਘ ਦਿਆਲਪੁਰਾ, ਜਗਦੇਵ ਸਿੰਘ ਕੋਟਲੀ, ਦੇਵੀ ਰਾਮ ਰੰਘੜਿਆਲ, ਗੁਰਜੰਟ ਸਿੰਘ ਮਘਾਣੀਆਂ ਆਦਿ ਮੌਜੂਦ ਰਹੇ ।

LEAVE A REPLY

Please enter your comment!
Please enter your name here