*ਰੈਨੇਸਾਂ ਸਕੂਲ ਮਾਨਸਾ ਵਿੱਚ ਸ਼ਹੀਦ -ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ*

0
3

ਮਾਨਸਾ ਸਤੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ):ਦਾ ਰੈਨੇਸਾਂ ਸਕੂਲ ਮਾਨਸਾ ਨੇ ਆਪਣਾ ਜ਼ਰੂਰੀ ਫ਼ਰਜ ਸਮਝਦੇ ਹੋਏ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਬੜੀ ਸ਼ਾਲੀਨਤਾ ਅਤੇ ਅਰਥ ਭਰਪੂਰ ਢੰਗ ਨਾਲ ਮਨਾਇਆ। ਜਿਸ ਵਿੱਚ ਸਕੂਲ ਦੇ ਸਮੁੱਚੇ ਸਟਾਫ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਅਤੇ ਜਜ਼ਬੇ ਨਾਲ ਹਿੱਸਾ ਲਿਆ। ਲੈਕਚਰਾਰ ਸੰਦੀਪ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬੱਚਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕਰਦਿਆਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੁਆਰਾ ਆਜ਼ਾਦੀ ਦੇ ਸੰਗਰਾਮ ਵਿੱਚ ਪਾਏ ਹੋਏ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ ਤੇ ਕਿਹਾ ਕਿ ਇਹ ਆਜ਼ਾਦੀ ਦਾ ਸੰਗਰਾਮ ਅੱਜ ਵੀ ਲਗਾਤਾਰ ਜਾਰੀ ਹੈ।

ਉਹਨਾਂ ਕਿਹਾ ਕਿ ਸਾਲ ਦਾ ਕੋਈ ਵੀ ਦਿਨ ਅਜਿਹਾ ਨਹੀਂ ਜਿਸ ਦਿਨ ਸਾਡੇ ਦੇਸ਼ ਵਿੱਚ ਕਿਸੇ ਦੀ ਸ਼ਹੀਦੀ ਨਾ ਹੋਈ ਹੋਵੇ ।ਸਾਲ ਦਾ ਹਰ ਦਿਨ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਪ੍ਰਾਚੀ ਤੇ ਨਿਮਰਤ ਕੌਰ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਕੰਵਰਵੀਰ ਸਿੰਘ ਅਤੇ ਰਿਪਨਜੋਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਅਦਾ ਕੀਤੀ। ਬੱਚਿਆਂ ਨੇ ਸਟੇਜ ‘ਤੇ ਬਹੁਤ ਸਾਰੀਆਂ ਪੇਸ਼ਕਾਰੀਆਂ ਨਾਲ ਖ਼ੂਬ ਰੰਗ ਬੰਨ੍ਹਿਆ। ਬੱਚਿਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਭਗਤ ਸਿੰਘ ਦੇ ਆਦਰਸ਼ਾਂ ਨੂੰ ਦਰਸਾਉਂਦੀਆਂ ਦੋ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇੱਕ ਕੋਰੀਓਗ੍ਰਾਫੀ ਵਿੱਚ ਜਮਾਤ ਨੌਵੀਂ ਦੇ ਵਿਦਿਆਰਥੀ ਸਤਨਾਮ ਸਿੰਘ ,ਜੋਬਨਪ੍ਰੀਤ ਸਿੰਘ ,ਬਲਜਿੰਦਰ ਸਿੰਘ ,ਕੋਮਲਦੀਪ ਸਿੰਘ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਮਨ ਸਿੰਘ ,ਅਮਨਦੀਪ ਸਿੰਘ ਹਰਤਾਸ਼ ਸਿੰਘ ,ਭਵਦੀਪ ਸਿੰਘ ,ਗੁਰਵਿੰਦਰ ਸਿੰਘ ,ਜਸ਼ਨਵੀਰ ਸਿੰਘ,ਸੁਖਮਨਪ੍ਰੀਤ ਕੌਰ, ਸ਼ੁਭਨੀਤ ਕੌਰ, ਗੁਰਨੂਰ ਸਿੰਘ ਅਤੇ ਗਗਨਦੀਪ ਸਿੰਘ ਨੇ ਵੱਖ-ਵੱਖ ਰੋਲ ਅਦਾ ਕੀਤੇ।

ਦੂਸਰੀ ਕੋਰੀਓਗ੍ਰਾਫੀ ਵਿੱਚ ਚੌਥੀ ਜਮਾਤ ਦੇ ਵਿਦਿਆਰਥੀ ਹਰਜੋਤ ਸਿੰਘ, ਗੁਰਸ਼ਾਂਤ ਸਿੰਘ, ਦੀਪਕਮਲ ਸਿੰਘ, ਕਰਨਵੀਰ ਸਿੰਘ ,ਕਰਨਪ੍ਰੀਤ ਸਿੰਘ ਸੁਖਮਨ ਸਿੰਘ, ਨਵਸੇਜ ਅਤੇ ਮਨਜਿੰਦਰ ਸਿੰਘ ਨੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਰੋਲ ਅਦਾ ਕੀਤੇ। ਇਸੇ ਤਰ੍ਹਾਂ ਰਾਜਿੰਦਰ ਸਿੰਘ ਅਤੇ ਸਹਿਜਮਨ ਸਿੰਘ ਨੇ ਕਵੀਸ਼ਰੀ, ਸਹਿਜਪ੍ਰੀਤ ਕੌਰ ,ਸੁਖਮਨਪ੍ਰੀਤ ਕੌਰ ,ਜੈਸਮੀਨ ਕੌਰ , ਸੁਖਮਨੀ, ਰੁਕਮਨ ਵੀਰ,ਹਰਿੰਦਰ ,ਦਿਵਜੋਤ, ਪ੍ਰਭਲੀਨ ਅਤੇ ਏਕਮ ਨੇ ਰਲਕੇ ਸਾਡੇ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਸਮੂਹਿਕ ਗੀਤ ਗਾਏ।ਜੈਸਮੀਨ ਕੌਰ ,ਰਵਨੀਤ ਕੌਰ, ਕਰਨਵੀਰ ਸ਼ਰਮਾ ,ਦਕਸ਼ ,ਅਭੀਜੋਤ ਅਤੇ ਅੰਸ਼ਪ੍ਰੀਤ ਨੇ ਇੱਕ- ਇੱਕ ਕਵਿਤਾ ਪੇਸ਼ ਕੀਤੀ । ਦੋ ਵਿਦਿਆਰਥਣਾਂ ਵਰਿੰਦਰਪਾਲ ਕੌਰ ਅਤੇ ਰੁਹਾਨੀ ਅਗਰਵਾਲ ਨੇ ਸ਼ਹੀਦ ਭਗਤ ਸਿੰਘ ਦੁਆਰਾ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਦਰਸਾਉਂਦੇ ਭਾਸ਼ਨ ਦਿੱਤੇ ਗਏ। ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਬਹੁਤ ਸੋਹਣੇ ਸੁਰਾਂ ਵਿੱਚ ਭਗਤ ਸਿੰਘ ਨਾਲ ਸੰਬੰਧਿਤ ਇੱਕ ਗੀਤ ਪੇਸ਼ ਕੀਤਾ। ਬੱਚਿਆਂ ਦੀਆਂ ਇਹ ਪੇਸ਼ਕਾਰੀਆਂ ਇੰਨੀਆਂ ਖੂਬਸੂਰਤ ਸਨ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣੇ ਵਿੱਚ ਹੀ ਸ਼ਾਮਿਲ ਹੋਣ ਦਾ ਅਹਿਸਾਸ ਹੋਇਆ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਨੇ ਬੱਚਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕੀਤਾ।

ਉਹਨਾਂ ਨੇ ਸ਼ਹੀਦ-ਏ- ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ । ਉਨ੍ਹਾਂ ਨੇ “ਇਨਕਲਾਬ ਜ਼ਿੰਦਾਬਾਦ – ਸਾਮਰਾਜਵਾਦ ਮੁਰਦਾਬਾਦ” ਦਾ ਮਤਲਬ ਸਮਝਾਉਂਦਿਆਂ ਕਿਹਾ ਕਿ ਇਨਕਲਾਬ ਦਾ ਮਤਲਬ ਲੁੱਟਣ ਵਾਲਿਆਂ ਦਾ ਰਾਜ ਖਤਮ ਕਰਕੇ ਮਿਹਨਤਕਸ਼ ਲੋਕਾਂ ਦਾ ਰਾਜ ਲਿਆਉਣਾ ਹੈ। ਸਾਡੇ ਦੇਸ਼ ਵਿੱਚ 75 ਸਾਲ ਦੀ ਅਜ਼ਾਦੀ ਤੋਂ ਬਾਅਦ ਵੀ ਅਸੀਂ ਰੋਟੀ, ਕੱਪੜਾ ਤੇ ਮਕਾਨ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕੇ ਤੇ ਇਹਨਾਂ ਅਲਾਮਤਾਂ ਦੀ ਜੜ੍ਹ ਸਾਮਰਾਜਵਾਦ ਹੀ ਹੈ। ਅਜਿਹੇ ਸਾਮਰਾਜਵਾਦ ਨਾਲ ਲੜਾਈ ਭਗਤ ਸਿੰਘ ਦੇ ਸਮੇਂ ਤੋਂ ਹੀ ਚਲਦੀ ਆ ਰਹੀ ਹੈ ਤੇ ਅੱਜ ਵੀ ਜਾਰੀ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਦੇ ਬੋਲ ਸਨ -” ਜਦੋਂ ਤੱਕ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖਤਮ ਨਹੀਂ ਹੁੰਦੀ ਜੰਗ ਜਾਰੀ ਰਹੇਗੀ।”ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਉਣਾ ਸਾਡੇ ਲਈ ਮਹੱਤਵਪੂਰਨ ਹੋਵੇਗਾ ਜੇਕਰ ਭਗਤ ਸਿੰਘ ਦੇ ਅਧੂਰੇ ਕਾਰਜ ਨੂੰ ਅੱਗੇ ਵਧਾਈਏ। ਉਹਨਾਂ ਕਿਹਾ ਕਿ ਬੱਚਿਆਂ ਨੂੰ ਭਗਤ ਸਿੰਘ ਤੋਂ ਵੱਧ ਤੋਂ ਵੱਧ ਪੜਨ ਤੇ ਅਧਿਐਨ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ।  ਬੱਚਿਆਂ ਨੂੰ ਮਹੀਨ ਜਾਣਕਾਰੀ ਦੇਣ ਲਈ ਸਕੂਲ ਵੱਲੋਂ ਭਗਤ ਸਿੰਘ ਦੀ ਜੀਵਨੀ ਨਾਲ ਸੰਬੰਧਤ ਕਿਤਾਬਚੇ ਵੰਡੇ ਗਏ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੋੜਿਆ ਜਾ ਸਕੇ।

LEAVE A REPLY

Please enter your comment!
Please enter your name here