*ਖੂਨਦਾਨੀ ਬਲਜੀਤ ਸ਼ਰਮਾਂ ਦਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਕਰਨਗੇ ਰਾਜ ਪੱਧਰੀ ਸਨਮਾਨ*

0
55

ਮਾਨਸਾ, 26 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾਂ ਨੂੰ ਮਿਲੇਗਾ ਰਾਜ ਪੱਧਰੀ ਸਨਮਾਨ। ਸਨਾਤਨ ਧਰਮ ਜਾਗਰਣ ਮੰਚ ਮਾਨਸਾ ਦੇ ਪ੍ਰਧਾਨ ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾਂ ਨੂੰ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਮੌਕੇ ਲੁਧਿਆਣਾ ਵਿਖੇ ਹੋ ਰਹੇ ਸਮਾਗਮ ਸਮੇਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਬਲਜੀਤ ਸ਼ਰਮਾਂ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਹਨ। ਹਰੇਕ ਲੋੜਵੰਦ ਦੀ ਮਦਦ ਕਰਨ ਦਾ ਜਜ਼ਬਾ ਰੱਖਦਿਆਂ ਲੋੜਵੰਦ ਮਰੀਜ਼ਾਂ ਲਈ ਦਵਾਈਆਂ ਆਦਿ ਦਾ ਪ੍ਰਬੰਧ ਕਰਨ ਦਾ ਯਤਨ ਕਰਦੇ ਹਨ, ਉਸਦੇ ਨਾਲ ਹੀ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਵੀ ਕਰਦੇ ਹਨ। ਉਹਨਾਂ ਹੁਣ ਤੱਕ 128 ਵਾਰ ਖ਼ੂਨਦਾਨ ਕਰਕੇ ਕੀਮਤੀ ਜਾਨਾਂ ਨੂੰ ਬਚਾਉਣ ਦਾ ਯਤਨ ਕੀਤਾ ਹੈ ਉਹ ਜਿੱਥੇ ਖੁੱਦ ਖੂਨਦਾਨ ਕਰਦੇ ਹਨ ਉਸਦੇ ਨਾਲ ਨਾਲ ਅਪਣੇ ਸਾਥੀਆਂ ਨੂੰ ਵੀ ਖੂਨਦਾਨ ਲਈ ਪ੍ਰੇਰਿਤ ਕਰਦੇ ਹਨ ਉਹਨਾਂ ਨੂੰ ਪਹਿਲਾਂ ਵੀ ਕਈ ਵਾਰ ਸਮਾਜ ਸੇਵੀ ਕੰਮਾਂ ਲਈ ਸਨਮਾਨਿਤ ਕੀਤਾ ਗਿਆ ਹੈ ਇੱਕ ਅਕਤੂਬਰ ਨੂੰ ਲੁਧਿਆਣਾ ਵਿਖੇ ਹੋ ਰਹੇ ਰਾਜ ਪੱਧਰੀ ਸਮਾਗਮ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਇਹਨਾਂ ਦੀਆਂ ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਬਦਲੇ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਨਗੇ। ਉਹਨਾਂ ਦੀ ਇਸ ਪ੍ਰਾਪਤੀ ਲਈ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਬਲਜੀਤ ਸ਼ਰਮਾ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਬਲਜੀਤ ਸ਼ਰਮਾ ਨੇ ਖੂਨਦਾਨ ਕਰਕੇ ਕੀਮਤੀ ਜਾਨਾਂ ਤਾਂ ਬਚਾਈਆਂ ਹੀ ਹਨ ਨਾਲ ਨਾਲ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਸਾਨੂੰ ਪ੍ਰਮਾਤਮਾਂ ਨੇ ਜੋ ਜ਼ਿੰਦਗੀ ਦਿੱਤੀ ਹੈ ਉਸਨੂੰ ਸਮਾਜ਼ ਭਲਾਈ ਦੇ ਲੇਖੇ ਲਾਉਣਾ ਚਾਹੀਦਾ ਹੈ। ਆਪਣੇ ਜਨਮ ਦਿਨ ਜਾਂ ਵਿਆਹ ਦੀ ਵਰੇਗੰਢ ਮੌਕੇ ਤੇ ਫਜ਼ੂਲ ਖਰਚੇ ਕਰਨ ਨਾਲੋਂ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਅੰਤ ਵਿੱਚ ਸਮੂਹ ਪ੍ਰਾਪਟੀ ਡੀਲਰ ਐਸੋਸੀਏਸ਼ਨ ਦੇ ਮੈਂਬਰਾਂ, ਸਨਾਤਨ ਧਰਮ ਸਭਾ, ਅਗਰਵਾਲ ਸਭਾ ਮਾਨਸਾ ਦੇ ਮੈਂਬਰਾਂ ਨੇ ਵਧਾਈ ਦਿੱਤੀ।

LEAVE A REPLY

Please enter your comment!
Please enter your name here