*ਏਟਕ ਨੂੰ ਮਜਬੂਤ ਕਰਕੇ ਲੇਬਰ ਕਲਾਸ ਨੂੰ ਤਿੱਖੇ ਸੰਘਰਸ਼ ਦਾ ਸੱਦਾ*

0
28

ਮਾਨਸਾ 24 ਸਤੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ):

ਸੂਬੇ ਦੀ ਮਾਨ ਸਰਕਾਰ ਵੀ ਕੇਂਦਰ ਦੀ ਭਾਜਪਾ ਸਰਕਾਰ ਦੇ ਨਕਸ਼ੇ ਕਦਮਾ ਤੇ ਚਲਦਿਆ ਮਜ਼ਦੂਰ ਵਿਰੋਧੀ ਫੈਸ਼ਲੇ ਲੈਣ ਵੱਲ ਤੁਰੀ।ਜਿਸ ਤੋ ਸਫ ਜਾਹਰ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਮਾਨਦਾਰੀ ਵਾਲਾ ਮਖੋਟਾ ਚਿੱਟੇ ਦਿਨ ਵਾਂਗ ਵਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਦੇ ਕਾਰਖਾਨੇਦਾਰਾ ਤੇ ਵੱਡੇ ਪੁੰਜੀਪਤੀਆਂ ਅਤੇ ਵੱਡੇ ਕਾਰੋਬਾਰੀਆ ਨਾਲ ਅੰਦਰ ਖਾਤੇ ਸਮਝੋਤੇ ਕਰਕੇ ਦਿਹਾੜੀ ਸਮਾਂ 8 ਤੋ 12 ਘੰਟੇ ਦਾ ਨੋਟੀਸ ਜਾਰੀ ਕਰਕੇ ਦੋਸਤਾਨਾ ਨਿਭਾਇਆ ਹੈ।ਜਿਸ ਮਜ਼ਦੂਰ ਜਮਾਤ ਕਦੇ ਵੀ ਬਰਦਾਸਤ ਨਹੀਂ ਕਰੇਗੀ।
ਏਟਕ ਆਗੂਆਂ ਐਡਵੋਕੇਟ ਕੁਲਵਿੰਦਰ ਉੱਡਤ,ਕ੍ਰਿਸ਼ਨ ਚੋਹਾਨ ਨੇ ਪ੍ਰੈਸ਼ ਬਿਆਨ ਜਾਰੀ ਕਰਦਿਆ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਫੈਸ਼ਲੇ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆ ਸੂਬੇ ਦੀ ਮਜ਼ਦੂਰ ਜਮਾਤ ਨੂੰ ਪੰਜਾਬ ਏਟਕ ਨੂੰ ਮਜਬੂਤ ਕਰਕੇ ਤਿੱਖੇ ਸੰਘਰਸ਼ ਦਾ ਸੱਦਾ ਦਿੱਤਾ। ਆਗੂਆ ਨੇ ਕਿਹਾ ਕਿ 28 ਸਤੰਬਰ ਨੂੰ ਸਹੀਦ ਏ ਆਜਮ ਸ੍ਰ, ਭਗਤ ਸਿੰਘ ਦੇ ਜਨਮ ਦਿਨ ਮੋਕੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਏਟਕ ਦਾ ਜਿਲ੍ਹਾ ਜਥੇਬੰਦਕ ਇਜਲਾਸ਼ ਕੀਤਾ ਜਾਵੇਗਾ।ਇਸ ਮੌਕੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੋ ਇਲਾਵਾ ਪੰਜਾਬ ਏਟਕ ਦੇ ਆਗੂ ਵਿਸੇਸ਼ ਤੌਰ ਤੇ ਸੰਬੋਧਨ ਕਰਨਗੇ।


ਇਜਲਾਸ਼ ਦੌਰਾਨ ਕਿਰਤੀਆਂ ਦੀਆਂ ਮੰਗਾਂ ਘੱਟੋ ਘੱਟ ਉਜਰੱਤਾ ਦੇ ਵਾਧੇ,ਉਸਾਰੀ ਕਾਮਿਆ,ਮਨਰੇਗਾ,ਜਗਲਾਤ,ਆਸਾ ਵਰਕਰਾ,ਆਗਨਵਾੜੀ ਵਰਕਰਾ ਦੱ ਪੱਕੇ ਰੁਜਗਾਰ ਦੇ ਹੱਲ ਸਬੰਧੀ,ਸਰਕਾਰ ਵੱਲੋ ਔਰਤਾਂ ਨੂੰ ਇੱਕ ਹਜਾਰ ਰੁਪਏ ਦੇਣ ਆਦਿ ਗਰੰਟੀਆਂ ਨੂੰ ਲਾਗੂ ਕਰਵਾਉਣ ਤੇ ਸੰਘ ਰਸ਼ ਲਈ ਪ੍ਰੇਰਤ ਕੀਤਾ ਜਾਵੇਗਾ।
ਇਜਲਾਸ ਦੀ ਕਾਮਯਾਬੀ ਤੇ ਸਫਲਤਾ ਲਈ ਸਰਵ ਸ੍ਰੀ ਸੀਤਾ ਰਾਮ ਗੋਬਿੰਦ ਪੁਰਾ, ਰਤਨ ਭੋਲਾ,ਨਰੇਸ਼ ਬੁਰਜ ਹਰੀ,ਕਰਨੈਲ ਭੀਖੀ,ਚਿਮਨ ਲਾਲ ਕਾਕਾ,ਲੀਲਾ ਸਿੰਘ ,ਸੁਖਦੇਵ ਪੰਧੇਰ,ਸੁਖਦੇਵ ਮਾਨਸਾ,ਬਲਵੰਤ ਭੈਣੀ ਬਾਘਾ,ਲਾਭ ਸਿੰਘ ਮੰਢਾਲੀ,ਕਪੂਰ ਸਿੰਘ ਕੋਟ ਲੱਲੂ,ਚਰਨਜੀਤ ਕੌਰ,ਕਾਲਾ ਖਾਂ ਭੰਮੇ,ਨਿਰਮਲ ਬੱਪੀਆਣਾ,ਜਰਨੈਲ ਸਿੰਘ,ਰਾਜ ਕੌਰ ਆਦਿ ਸਾਥੀ ਤਿਆਰੀ ਵਜੋ ਲੱਗੇ ਹੋ ਹਨ।
ਜਾਰੀ ਕਰਤਾ

LEAVE A REPLY

Please enter your comment!
Please enter your name here