*ਜ਼ਿਲ੍ਹੇ ’ਚ 19 ਸਤੰਬਰ ਨੂੰ ਬੁੱਚੜਖਾਨੇ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ*

0
9

ਮਾਨਸਾ, 18 ਸਤੰਬਰ : (ਸਾਰਾ ਯਹਾਂ/ਮੁੱਖ ਸੰਪਾਦਕ ):
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਪਰਮਵੀਰ ਸਿੰਘ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 19 ਸਤੰਬਰ 2023 ਦਿਨ ਮੰਗਲਵਾਰ ਨੂੰ ਛਮਛਰੀ ਮਹਾਂਪਰਵ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੇ ਬੁੱਚੜਖਾਨੇ, ਮੀਟ ਅਤੇ ਆਂਡੇ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਦਿਨ ਹੋਟਲ, ਢਾਬਿਆਂ ਅਤੇ ਅਹਾਤਿਆਂ ’ਤੇ ਮੀਟ ਆਂਡੇ ਬਣਾਉਣ ’ਤੇ ਪਾਬੰਦੀ ਲਗਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਐਸ.ਐਸ.ਜੈਨ ਸਭਾ (ਰਜਿ.) ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਕਿ 19 ਸਤੰਬਰ ਨੂੰ ਛਮਛਰੀ ਮਹਾਂਪਰਵ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜੋ ਕਿ ਜੈਨ ਸਮਾਜ ਦਾ ਸਭ ਤੋਂ ਵੱਡਾ ਪਵਿੱਤਰ ਮਹਾਂਪਰਵ ਹੁੰਦਾ ਹੈ।   

LEAVE A REPLY

Please enter your comment!
Please enter your name here