*ਜ਼ਿਲ੍ਹਾ ਹਸਪਤਾਲ ਮਾਨਸਾ ਵਿਖੇ”ਆਯੂਸ਼ਮਾਨ ਆਪ ਕੇ ਦੁਆਰ”ਮੁਹਿੰਮ ਦਾ ਕੀਤਾ ਅਗਾਜ਼:ਸਿਵਲ ਸਰਜਨ ਮਾਨਸਾ*

0
44

ਮਾਨਸਾ 13 ਸਤੰਬਰ(ਸਾਰਾ ਯਹਾਂ/ਚਾਨਣਦੀਪ ਔਲਖ)

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਆਈ. ਏ.ਐਸ. ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਭਵ ਮੁਹਿੰਮ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਹਸਪਤਾਲ ਮਾਨਸਾ ਵਿਖੇ ਸਮਾਗਮ ਕਰਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ. ਹਰਜਿੰਦਰ ਸਿੰਘ ਜੱਸਲ ਸਹਾਇਕ ਕਮਿਸ਼ਨਰ ਜਨਰਲ ਮਾਨਸਾ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਸ ਮੁਹਿੰਮ ਦਾ ਅਰੰਭ ਸਾਰੇ ਦੇਸ਼ ਵਿੱਚ 13 ਸਤੰਬਰ 2023 ਨੂੰ 12 ਵਜੇ ਕੀਤਾ ਗਿਆ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਪੰਜ ਸਾਲ ਦੀ ਉਮਰ ਤੋਂ ਉਪਰ ਦੇ ਹਰ ਵਿਅਕਤੀ ਦੀ ਆਭਾ ਆਈ. ਡੀ. ਅਤੇ ਆਯੁਸ਼ਮਾਨ ਕਾਰਡ ਬਣਾਉਣੇ, ਸਿਹਤ ਮੇਲੇ ਲਗਾਉਣੇ, ਪਿੰਡਾਂ ਵਿੱਚ ਕੈਂਪ ਲਗਾਉਣੇ, ਸਵੱਛਤਾ ਅਤੇ ਅੰਗ ਦਾਨ ਸਬੰਧੀ ਕੈਂਪ ਲਗਾ ਕੇ ਜਾਗਰੂਕ ਕਰਨਾ ਹੈ। ਇਸ ਲੜੀ ਤਹਿਤ ਮਾਨਸਾ ਵਿਖੇ ਜ਼ਿਲ੍ਹਾ ਪੱਧਰ ਤੇ ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਹਸਪਤਾਲ (ਐਮ.ਸੀ.ਐਚ.) ਮਾਨਸਾ ਤੋਂ ਕੀਤੀ ਗਈ। ਇਸ ਮੁਹਿੰਮ ਸਬੰਧੀ ਬੋੋਲਦਿਆਂ ਸਿਵਲ ਸਰਜਨ ਮਾਨਸਾ ਦੱਸਿਆ ਕਿ ਅੱੱਜ ਬਲਾਕ ਪੱਧਰ ਤੇ ਸੀ.ਐਚ.ਸੀ. ਬੁਢਲਾਡਾ, ਖਿਆਲਾ ਕਲਾਂ, ਸਰਦੂਲਗੜ ਅਤੇ ਹੈਲਥ ਐਂਡ ਵੈਲਨੈਸ ਪੱਧਰ ਤੇ ਕੁਲਰੀਆਂ, ਦਾਤੇਵਾਸ, ਠੂਠਿਅਵਾਲੀ, ਦਲੇਲ ਸਿੰਘ ਵਾਲਾ, ਰੁੜਕੀ ਅਤੇ ਝੰਡਾ ਕਲਾਂ ਵਿਖੇ ਇਸ ਮੁਹਿੰਮ ਦਾ ਅਰੰਭ ਕੀਤਾ ਗਿਆ । ਜਿਸ ਦੇ ਤਹਿਤ 17 ਸਤੰਬਰ ਤੋਂ ਦੋ ਅਕਤੂਬਰ 2023 ਤੱਕ ਸੇਵਾ ਪੱਖਵਾੜਾ ਮਨਾਇਆ ਜਾ ਰਿਹਾ ਹੈ। ਇਸ ਪੱੱਖਵਾੜੇ ਦੇ ਤਿੰਨ ਮੁੱਖ ਪਹਿਲੂ ਹਨ। ਸਵੱਛਤਾ ਅਭਿਆਨ ,ਅੰਗ ਦਾਨ ਸੌੌ’ਹ ( ਪਲੱਜ ),ਅਤੇ ਖੂਨਦਾਨ ਦਾ ਕੈਂਪ ਲਗਾਏ ਜਾਣਗੇ। ਇਸ ਪੱਖਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਵੱਧ ਉਮਰ ਵਾਲੇ ਹਰ ਬੱਚੇ ਦੀ ਆਭਾ ਆਈ. ਡੀ. ਜਨਰੇਟ ਕੀਤੀ ਜਾਵੇਗੀ ਅਤੇ ਆਯੂਸ਼ਮਾਨ ਕਾਰਡ 100 ਫੀਸਦੀ ਬਣਾਉਣੇ ਯਕੀਨੀ ਬਣਾਏ ਜਾਣਗੇ।                        ਇਸ ਮੌਕੇ ਜਿਲਾ ਪ੍ਰੋਗਰਾਮ ਅਫ਼ਸਰ ਅਵਤਾਰ ਸਿੰਘ ਨੇ ਇਸ ਮੁਹਿੰਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਨੇ ਸਟੇਜ ਦੀ ਭੂਮਿਕਾ ਨਿਭਾਈ, ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਕਮਲ ਕੌਰ, ਡਾਕਟਰ ਬਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾਕਟਰ ਰਸ਼ਮੀ ਗਾਇਨੀਕਾਲੋਜਿਸਟ, ਡਾਕਟਰ ਛਵੀ ਬਜਾਜ ਸੈਕੇਟ੍ਰਿਕ, ਡਾਕਟਰ ਨਿਸ਼ੀ ਸੂਦ ਟੀ.ਬੀ.ਸਪੈਸ਼ਲਿਸਟ, ਹਰਜਿੰਦਰ ਕੌਰ ਸੀ.ਡੀ.ਪੀ.ਓ., ਉਪ ਸਮੂਹ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here