*ਦਿਵਿਆਂਗ ਵਿਅਕਤੀਆਂ ਅਤੇ ਉਨ੍ਹਾਂ ਦੀ ਭਲਾਈ ਲਈ ਵਿਸ਼ੇਸ਼ ਕਾਰਜ ਕਰਨ ਵਾਲੀਆਂ ਸੰਸਥਾਵਾਂ ਨੂੰ ਸੂਬਾ ਪੱਧਰੀ ਅਵਾਰਡ ਦੇਣ ਲਈ ਦਰਖ਼ਾਸਤਾਂ ਦੀ ਮੰਗ*

0
22

ਮਾਨਸਾ, 13 ਸਤੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
              ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ‘ਸਟੇਟ ਅਵਾਰਡ ਟੂ ਦਾ ਫਿਜ਼ੀਕਲ ਹੈਂਡੀਕੈਪਡ ਸਕੀਮ’ ਤਹਿਤ ਹਰ ਸਾਲ ਜੋ ਵਿਅਕਤੀ, ਕਰਮਚਾਰੀ, ਖਿਡਾਰੀ ਸਰੀਰਿਕ ਤੌਰ ’ਤੇ ਅਪੰਗ ਹਨ ਅਤੇ ਉਹ ਸੰਸਥਾਵਾਂ ਜਿੰਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈਆਂ ਹੋਣ ਨੂੰ ਸੂਬਾ ਪੱਧਰੀ ਅਵਾਰਡ ਦੇਣ ਲਈ ਵਿਚਾਰਿਆ ਜਾਂਦਾ ਹੈ।
        ਉਨ੍ਹਾਂ ਕਿਹਾ ਕਿ ਇਸ ਦੇ ਲਈ ਯੋਗ ਬਿਨੈਕਾਰਾਂ/ਸੰਸਥਾਵਾਂ ਵੱਲੋਂ ਸਾਲ 2023 ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆਂ ਅਫਸਰ ਦੇ ਦਫਤਰ ਵਿਖੇ 05 ਅਕਤੂਬਰ, 2023 ਤੱਕ ਬਿਨੈ-ਪੱਤਰ ਜਮ੍ਹਾਂ  ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ-ਪੱਤਰਾਂ ’ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here