*ਸਾਇੰਸ ਮਿਸਟ੍ਰੈਸ ਸਵੇਤਾ ਸ਼ਰਮਾ ਦਾ ਹੋਇਆ ਵਿਸ਼ੇਸ਼ ਸਨਮਾਨ*

0
22

ਨਸਾ, 12 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਗਮ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ) ਜਨਾਬ ਮੁਹੰਮਦ ਖ਼ਲੀਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁੰਡੇ, ਦਿੱਲੀ ਗੇਟ, ਮਲੇਰਕੋਟਲਾ ਵਿਖੇ ਜ਼ਿਲ੍ਹੇ ਦੇ ਡੀ. ਐਸ. ਐਮ.ਅਧਿਕਾਰੀ,ਤਿੰਨੋ ਬਲਾਕ ਨੋਡਲ ਅਫਸਰ, ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਸਾਰੇ ਡੀ. ਐਮ. ਦੀ ਮੌਜੂਦਗੀ ਅਧੀਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਡੀ ਓ ਸਾਹਿਬ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਹਿੰਮਤਾਨਾ ਵਿਖੇ ਸਾਇੰਸ ਮਿਸਟ੍ਰੈਸ ਦੀ ਸੇਵਾ ਨਿਭਾ ਰਹੇ ਮੈਡਮ ਸ਼੍ਰੀਮਤੀ ਸ਼ਵੇਤਾ ਸ਼ਰਮਾ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ‌ ਵਿਕਾਸ ਅਤੇ ਸਾਇੰਸ ਵਿਸ਼ੇ ਵਿੱਚ ਉੱਤਮ ਸੇਵਾਵਾਂ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਜਿਸ ਕਰਕੇ ਉਨ੍ਹਾਂ ਨੂੰ ਜ਼ਿਲ੍ਹੇ ਵੱਲੋਂ ਆਦਰ ਦੀ ਚਾਦਰ ਤੇ ਸਨਮਾਨ ਪੱਤਰ ਭੇਂਟ ਕੀਤਾ ਜਾ ਰਿਹਾ ਹੈ। ਇਸ ਮੌਕੇ ਹਿੰਮਤਾਨਾ ਸਕੂਲ ਦੇ ਮੁੱਖ ਅਧਿਆਪਕ , ਸਮੁੱਚੇ ਸਟਾਫ ਤੇ ਸਾਰੇ ਵਿਦਿਆਰਥੀਆਂ ਨੇ ਮੈਡਮ ਨੂੰ ਸਕੂਲ ਦਾ ਮਾਣ ਵਧਾਉਣ ਵਿੱਚ ਮੁਬਾਰਕਬਾਦ ਦਿੱਤੀ। ਮੁੱਖ ਅਧਿਆਪਕ  ਸ਼੍ਰੀ ਮੁਹੰਮਦ ਸ਼ਬੀਰ ਜੀ ਨੇ ਦੱਸਿਆ ਕਿ ਸ਼ਵੇਤਾ ਮੈਮ ਨੂੰ 5 ਸਤੰਬਰ,2023 ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ,ਮੋਗਾ ਵਿਖੇ ਵੀ ਸਤਿਕਾਰਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਤੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਜੀ ਵੱਲੋਂ 2021 ਦੇ ਸਟੇਟ ਯੰਗ ਟੀਚਰ ਐਵਾਰਡੀ ਹੋਣ ਕਰਕੇ  ਮਾਣ ਸਤਿਕਾਰ ਨਾਲ ਹਾਜਰ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ। ਮੈਡਮ ਨੇ ਰਾਜ ਪੱਧਰੀ ਅਧਿਆਪਕ ਦਿਵਸ ਸਨਮਾਨ ਸਮਾਰੋਹ ਵਿੱਚ ਹਿੱਸਾ ਲੈ ਕੇ ਮਲੇਰਕੋਟਲੇ ਜਿਲ੍ਹੇ ਦਾ ਤੇ ਹਿੰਮਤਾਨਾ ਸਕੂਲ ਦਾ ਮਾਣ ਵਧਾਇਆ।

LEAVE A REPLY

Please enter your comment!
Please enter your name here