*ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸਟਮੀ ਦੇ ਸੁਭ ਤਿਉਹਾਰ ਤੇ ਵਿਸਾਲ ਸੋਭਾ ਯਾਤਰਾ ਕੱਢੀ ਗਈ*

0
109

ਮਾਨਸਾ, 08 ਸਿਤੰਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਸ੍ਰੀ ਸਨਾਤਨ ਧਰਮ ਸਭਾ ਮਾਨਸਾ {ਰਜਿ} ਮਾਨਸਾ ਵੱਲੋ ਅੱਜ ਜਨਮ ਅਸਟਮੀ ਦੇ ਸੁਭ ਤਿਉਹਾਰ ਤੇ ਵਿਸਾਲ ਸੋਭਾ ਯਾਤਰਾ ਕੱਢੀ ਗਈ ਜੋ ਲਕਸਮੀ ਨਰਾਇਣ ਮੰਦਰ ਤੋ ਸੁਰੂ ਹੋਈ । ਇਸ ਮੋਕੇ ਜੋਤੀ ਪ੍ਰਚੰਡ ਦੀ ਰਸਮ   ਕੀਤੀ ਨਾਰੀਅਲ ਦੀ ਰਸਮ  ਤੇ ਝੰਡੀ ਦੇਣ ਦੀ ਰਸਮ ਸੋਭਾ ਯਾਤਰਾ  ਦੀ ਰਵਾਨਗੀ ਦੀ ਰਸਮ ਬੀ.ਜੇ.ਪੀ ਪੰਜਾਬ ਦੇ ਮੀਤ ਪ੍ਰਧਾਨ ਸ੍ਰ. ਜਗਦੀਪ ਸਿੰਘ ਨਕੱਈ ਨੇ ਕਰਦਿਆ  ਕਿਹਾ ਕਿ ਸਾਨੂੰ  ਸਾਰੇ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਸ ਨਾਲ ਸਾਡੀ ਭਾਈਚਾਰਕ ਸਾਂਝ ਕਾਇਮ ਰਹਿੰਦੀ ਹੈ ।ਸੋਭਾ ਯਾਤਰਾ  ਦੋਰਾਨ ਬਾਹਰ ਤੋ  ਪਹੁੰਚੀ  ਬੈਡ ਪਾਰਟੀ ਅਤੇ ਭੰਗੜਾ ਪਾਰਟੀ ਨੇ ਆਪਣੇ  ਕਰਤਵ ਵਿਖਾਕੇ ਲੋਕਾ ਨੂੰ ਦੰਦਾ ਵਿੱਚ ਉਗਲਾ ਦਬਾਉਣ ਲਈ  ਮਜਬੂਰ ਕਰ ਦਿੱਤਾ । ਇਸ ਮੋਕੇ ਸ਼ਹਿਰ ਵਾਸੀਆ ਵੱਲੋ ਦਿਲਕਸ ਝਾਕੀਆ ਪੇਸ ਕੀਤੀਆ ਗਈਆ ਅਤੇ ਸਹਿਰ ਦੀਆ ਸਾਰੀਆ ਧਾਰਮਿਕ ਮੰਡਲੀਆ ਵੱਲੋੋ ਕ੍ਰਿਸਨ ਦਾ ਗੁਣਗਾਣ  ਕੀਤਾ ਗਿਆ । ਸਹਿਰ ਵਿੱਚ ਥਾ ਥਾ  ਸਜਾਵਟੀ ਗੇਟ ਲਾਏ ਗਏ ਤੇ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਹੋਇਆ ਸੀ । ਇਸ ਸੋਭਾ ਯਾਤਰਾ ਦਾ ਸਾਰੇ ਸਹਿਰ ਵਿੱਚ ਥਾ ਥਾ  ਸਵਾਗਤ ਕੀਤਾ ਗਿਆ ਤੇ ਕ੍ਰਿਸ਼ਨ ਭਗਤਾ ਵੱਲੋ ਥਾ ਥਾ ਸ਼ਹਿਰ ਵਿੱਚ ਵੱਖ ਵੱਖ ਤਰਾ ਦੇ ਲੰਗਰ  ਲਾਏ ਹੋਏ ਸਨ ।ਇਸ ਸੋਭਾ ਯਾਤਰਾ ਸਾਰੇ ਸ਼ਹਿਰ ਦੀ ਪ੍ਰੀਕਰਮਾ ਕਰਦੀ ਹੋਈ  ਵਾਪਿਸ ਮੰਦਿਰ ਪਹੁੰਚੀ ।ਸਭਾ ਵੱਲੋ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ  ।ਇਸ ਮੋਕੇ ਸਭਾ ਦੇ ਪ੍ਰਧਾਨ  ਵਿਨੋਦ ਭੰਮਾ , ਵਾਇਸ ਪ੍ਰਧਾਨ ਹਰੀ ਰਾਮ ਡਿੰਪਾ, ਜਰਨਲ ਸਕੱਤਰ ਸੁਨੀਲ ਗੁਪਤਾ , ਜੁ.ਸਕੱਤਰ ਬਿੰਦਰ ਪਾਲ ਗਰਗ ,ਖਜਾਨਚੀ ਯੁਕੇਸ ਸੋਨੂੰ , ਮੁਨੀਸ ਬੱਬੀ ਦਾਨੇਵਾਲੀਆਂ , ਬਲਜੀਤ ਸਰਮਾ ,ਸੁਰਿੰਦਰ ਪਿੰਟਾ , ਅਸੋਕ ਮੱਤੀ , ਰਾਜੇਸ ਪੰਧੇਰ , ਰਾਜ ਨਰਾਇਣ ਕੁਕਾ, ਰੁਲਦੂ ਰਾਮ ਨੰਦਗੜ,  ੍ਰਰਜਿੰਦਰ ਗਰਗ ਐਸ.ਡੀ ੳ ,ਸੁਰਿੰਦਰ ਪਿੰਟਾ,ਪ੍ਰਵੀਨ  ਟੋਨੀ ਸ਼ਰਮਾ , ਸੁਮੀਰ ਛਾਬੜਾ ,ਅਸ਼ੀਸ ਅਗਰਵਾਲ,  ਬੰਨਟੀ ਤੇ ਭਾਰੀ  ਗਿਣਤੀ ਵਿੱਚ ਸਹਿਰ ਨਿਵਾਸੀ ਹਾਜਰ ਸਨ ।

LEAVE A REPLY

Please enter your comment!
Please enter your name here