*ਬਲਾਕ ਫੂਲ ਦੀਆਂ ਵਤਨ ਪੰਜਾਬ ਦੀਆਂ ਖੇਡਾਂ ਸੀਜ਼ਨ 2 ਖੇਡ ਸਟੇਡੀਅਮ ਮਹਿਰਾਜ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ*

0
21

ਬਠਿੰਡਾ 7 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸੂਬੇ ਅੰਦਰ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਖੇਡ ਮੈਦਾਨਾਂ ਦੀ ਰੋਣਕ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੂਜੇ ਸੀਜ਼ਨ ਦਾ ਅਗਾਜ਼ ਕੀਤਾ ਗਿਆ।ਇਸ ਲੜੀ ਤਹਿਤ ਫੂਲ ਬਲਾਕ ਦੀਆ ਵਤਨ ਪੰਜਾਬ ਖੇਡਾਂ ਸੀਜ਼ਨ 2  ਵਿੱਚ ਕਰਵਾਈਆਂ ਜਾ ਰਹੀਆਂ ਹਨ   ਅੱਜ ਇਹਨਾਂ ਖੇਡਾਂ ਦਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਪੀ.ਏ.ਜਗਸੀਰ ਸਿੰਘ ਮੁੱਲਆਣਾ ਨੇ ਕੀਤਾ।  ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਵਿਦਿਆਰਥੀਆਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਖੇਡਾਂ ਪ੍ਰਤੀ ਛੁਪੀ ਹੋਈ ਰੁਚੀ ਨੂੰ ਅੱਗੇ ਲਿਆਉਣ ਲਈ ਇੱਕ ਵੱਡਾ ਖੇਡ ਮੰਚ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ  । ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਡੀ.ਐਮ ਖੇਡਾਂ ਨੇ ਦੱਸਿਆ ਕਿ ਅੰਡਰ 14 ਲੜਕੀਆਂ ਰੱਸਾ ਕੱਸੀ ਵਿੱਚ ਸਰਕਾਰੀ ਕੰਨਿਆ ਸਸ ਸਕੂਲ ਪਹਿਲਾਂ ਸਥਾਨ ਅਤੇ ਸਸਸ ਸਕੂਲ  ਬੁਰਜ ਗਿੱਲ ਦੂਜਾ ਸਥਾਨ ਪ੍ਰਾਪਤ ਕੀਤਾ,ਅੰਡਰ 17 ਲੜਕੀਆਂ ਰੱਸਾ ਕੱਸੀ ਸਸਸ ਸਕੂਲ ਬੁਰਜ ਗਿੱਲ ਪਹਿਲਾਂ ਸਥਾਨ ਅਤੇ ਸਸਸ ਕੰਨਿਆ ਸਕੂਲ ਮਹਿਰਾਜ ਨੇ ਦੂਜੇ ਸਥਾਨ,ਕਬੱਡੀ ਨੈਸ਼ਨਲ ਸਟਾਈਲ ਗੁਰੂ ਕੋਲ ਇੰਟਰਨੈਸ਼ਨਲ ਸਕੂਲ  ਪਹਿਲੇ ਸਥਾਨ , ਸਰਵਹਿੱਤਕਾਰੀ ਵਿੱਦਿਆ ਮੰਦਰ ਦੂਜੇ ਸਥਾਨ, ਫੁੱਟਬਾਲ 17 ਸਾਲ ਢਿਪਾਲੀ ਪਹਿਲਾ ਸੇਲਬਰਾਹ ਦੂਜਾ ਸਥਾਨ, 14 ਸਾਲ ਸਰਵ ਹਿਤਕਾਰੀ ਨੇ ਪਹਿਲਾਂ ਮੰਡੀ ਫੂਲ ਗਰਾਉਡ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਲੈਕਚਰਾਰ ਅਮਰਦੀਪ ਸਿੰਘ ਗਿੱਲ ਬੀ ਐਮ ਸਪੋਰਟਸ , ਗਰਾਉਂਡ ਕਨਵੀਨਰ ਮਨਪ੍ਰੀਤ ਸਿੰਘ,ਕੋਚ ,ਗੁਰਨੀਤ ਸਿੰਘ,ਕੋਚ ਅਰਨਦੀਪ ਸਿੰਘ,ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ ਝੱਬਰ,ਨੀਤੀ, ਗਗਨਦੀਪ ਸਿੰਘ, ਹਰਪ੍ਰੀਤ ਸ਼ਰਮਾ, ਜਗਦੇਵ ਸਿੰਘ,ਕੇਵਲ ਸਿੰਘ,ਬਾਕਸਿੰਗ ਕੋਚ ਨਿਰਮਲ ਸਿੰਘ  ਭਾਈ ਰੂਪਾ,ਸਮਾਜ ਸੇਵੀ ਵਿਜੈ ਕੁਮਾਰ ,ਗੁਰਵਿੰਦਰ ਸਿੰਘ, ਐਸ. ਐਮ. ਸੀ.ਸਕੂਲ ਕੇਮਟੀ ਚੈਅਰਮੈਨ ਜਗਸੀਰ ਸਿੰਘ, ਸੁਰਿੰਦਰ ਸਿੰਗਲਾ, ਰੁਪਿੰਦਰ ਸਿੰਘ , ਸਿਮਰਜੀਤ ਸਿੰਘ ਡੀ ਪੀ, ਗੁਰਪਿੰਦਰ ਸਿੰਘ ਭੁੱਲਰ, ਮੈਡਮ ਨੀਤੀ, ਲਖਵੀਰ ਸਿੰਘ ,ਗੁਰਜੰਟ ਸਿੰਘ, ਬਲਜਿੰਦਰ ਕੌਰ, ਅਤੇ ਵੀਰਪਾਲ ਕੌਰ।, ਕਰਮਜੀਤ ਕੌਰ ,ਗੁਰਵਿੰਦਰ ਸਿੰਘ, ਬਲਦੇਵ ਸਿੰਘ, ਬਿਕਰਮਜੀਤ ਸਿੰਘ, ਨਿਰਮਲ ਸਿੰਘ, ਕਰਮਜੀਤ ਕੌਰ, ਅਮਨਦੀਪ ਸਿੰਘ, ਗੁਰਸ਼ਰਨ ਸਿੰਘ, ਬਿਕਰਮਜੀਤਸਿੰਘ,ਸਿਮਰਨਜੀਤ ਕੌਰ, ਲਖਵੀਰ ਕੌਰ  ਕਾ੍ਂਤੀਵੀਰ, ਵੀਰਪਾਲ ਕੌਰ, ਵੀਰਦਵਿੰਦਰ ਕੌਰ, ਸੁਖਜੀਤ ਕੌਰ, ਮਨਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here