24 ਅਗਸਤ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ ):
ਅਪੈਕਸ ਕਲੱਬ ਮਾਨਸਾ ਸਿਟੀ ਵਲੋਂ ਖੁਸ਼ੀ ਦੇ ਮੌਕਿਆਂ ਤੇ ਖੂਨਦਾਨ ਕਰਨ ਦੀ ਲਹਿਰ ਨੂੰ ਅੱਗੇ ਵਧਾਉਂਦਿਆਂ ਕਲੱਬ ਦੇ ਮੈਂਬਰ ਸਤਿੰਦਰ ਗੋਇਲ ਨੇ ਅਪਣੇ ਜਨਮਦਿਨ ਮੌਕੇ ਬਲੱਡ ਸੈਂਟਰ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੀਤਾ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰ ਐਡਵੋਕੇਟ ਵਨੀਤ ਗਰਗ ਨੇ ਦੱਸਿਆ ਕਿ ਕਲੱਬ ਮੈਂਬਰ ਵਿਆਹ ਦੀ ਵਰ੍ਹੇਗੰਢ, ਜਨਮਦਿਨ,ਬੱਚਿਆਂ ਦੇ ਜਨਮਦਿਨ ਅਤੇ ਹੋਰ ਖੁਸ਼ੀ ਦੇ ਮੌਕਿਆਂ ਸਮੇਂ ਖੂਨਦਾਨ ਕਰਦੇ ਹਨ ਅਤੇ ਬਾਕੀ ਮੈਂਬਰ ਵੀ ਖੂਨਦਾਨ ਕਰਕੇ ਵਧਾਈ ਦਿੰਦੇ ਹਨ ਇਸੇ ਲੜੀ ਤਹਿਤ ਅੱਜ ਸਤਿੰਦਰ ਗੋਇਲ ਵਲੋਂ ਪਰਿਵਾਰ ਅਤੇ ਅਪੈਕਸ ਕਲੱਬ ਦੇ ਮੈਂਬਰਾਂ ਸਮੇਤ ਪਹੁੰਚ ਕੇ ਖੂਨਦਾਨ ਕੀਤਾ ਗਿਆ ਹੈ।
ਬਲੱਡ ਟਰਾਂਸਫਿਊਜਨ ਅਫਸਰ ਡਾਕਟਰ ਸ਼ਾਇਨਾ ਅਤੇ ਮੈਡੀਕਲ ਅਫ਼ਸਰ ਡਾਕਟਰ ਵਰੁਣ ਮਿੱਤਲ ਨੇ ਕਲੱਬ ਦੇ ਖੂਨਦਾਨ ਲਹਿਰ ਚ ਯੋਗਦਾਨ ਪਾਉਣ ਵਾਲੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ।
ਖੂਨਦਾਨੀ ਪੇ੍ਰਕ ਅਤੇ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਮਾਨਸਾ ਜ਼ਿਲ੍ਹੇ ਦਾ ਹਰੇਕ ਤੰਦਰੁਸਤ ਇਨਸਾਨ ਜ਼ਰੂਰ ਖੂਨਦਾਨ ਮੁਹਿੰਮ ਨਾਲ ਜੁੜੇ ਅਤੇ ਖੁਦ ਖੂਨਦਾਨ ਕਰਕੇ ਖੂਨਦਾਨੀ ਅਤੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਕੇ ਖੂਨਦਾਨੀ ਪੇ੍ਰਕ ਬਣੇ।
ਇਸ ਮੌਕੇ ਕਲੱਬ ਦੇ ਸਕੱਤਰ ਕਮਲ ਗਰਗ, ਮੈਂਬਰ ਮਾਸਟਰ ਸਤੀਸ਼ ਗਰਗ, ਵਨੀਤ ਐਡਵੋਕੇਟ, ਸੰਜੀਵ ਪਿੰਕਾ, ਬਲੱਡ ਬੈਂਕ ਦੇ ਮੈਡਮ ਸੁਨੈਨਾ ਅਤੇ ਅਮਨਦੀਪ ਸਿੰਘ ਹਾਜ਼ਰ ਸਨ।