*ਗਰਮ ਰੁੱਤ ਮੌੜ ਜੋਨ ਖੇਡਾਂ ਸ਼ਾਨੋ ਸ਼ੋਕਤ ਨਾਲ ਸ਼ੁਰੂ*

0
45

ਬਠਿੰਡਾ 23 ਅਗਸਤ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):

ਸਿੱਖਿਆ ਵਿਭਾਗ ਪੰਜਾਬ (ਖੇਡਾਂ) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਵਿੱਚ ਮੌੜ ਜੋਨ ਦੀਆਂ ਗਰਮ ਰੁੱਤ ਖੇਡਾਂ ਦਾ ਅਗਾਜ਼ ਸਾਨੋ ਸ਼ੋਕਤ ਨਾਲ ਹੋਇਆ।   ਅੱਜ ਖੇਡਾਂ ਦਾ ਉਦਘਾਟਨ ਐਮ.ਐਲ.ਏ ਹਲਕਾ ਮੌੜ ਸੁਖਵੀਰ ਸਿੰਘ ਦੇ ਪਿਤਾ ਭਰਭੂਰ ਸਿੰਘ ਨੇ ਕੀਤਾ, ਅਤੇ ਪ੍ਰਧਾਨਗੀ ਪ੍ਰਿੰਸੀਪਲ ਜਸਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਕਮ ਪ੍ਰਧਾਨ ਜ਼ੋਨਲ ਟੂਰਨਾਮੈਂਟ ਕਮੇਟੀ ਮੌੜ ਨੇ ਕੀਤੀ।   ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਤੇ ਖੇਡ ਸਰਗਰਮੀਆਂ ਦਾ ਆਪਣਾ ਮਹੱਤਵਪੂਰਨ ਸਥਾਨ ਹੈ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਲੈਕਚਰਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਯੋਗਾ ਅੰਡਰ 14 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਨੇ ਦੂਜਾ,ਯੋਗਾ ਅੰਡਰ 17 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ਹ ਕੁੱਬੇ ਨੇ ਦੂਜਾ,ਯੋਗਾ ਅੰਡਰ 14 ਮੁੰਡਿਆਂ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ਹ ਕੁੱਬੇ ਨੇ ਦੂਜਾ ਸਥਾਨ,ਚੈੱਸ ਅੰਡਰ 14 ਲੜਕੀਆਂ ਸਰਸਵਤੀ ਕਾਨਵੇਂਟ ਸਕੂਲ ਨੇ ਪਹਿਲਾ, ਸਰਕਾਰੀ ਮਾਡਲ ਸਕੂਲ ਰਾਮਨਗਰ ਨੇ ਦੂਜਾ,ਅੰਡਰ 17 ਕੁੜੀਆਂ ਵਿੱਚ ਸਰਸਵਤੀ ਕਾਨਵੇਂਟ ਸਕੂਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਨੇ ਦੂਜਾ,ਅੰਡਰ 19 ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ ਨੇ ਪਹਿਲਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਨੇ ਦੂਜਾ,ਰੱਸਾਕਸ਼ੀ ਅੰਡਰ 14 ਕੁੜੀਆਂ ਵਿੱਚ ਡੀ.ਏ.ਵੀ ਸਕੂਲ ਨੇ ਪਹਿਲਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋੜ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਫੁੱਟਬਾਲ ਅੰਡਰ 14 ਕੁੜੀਆਂ ਵਿੱਚ ਸਰਸਵਤੀ ਕਾਨਵੇਂਟ ਸਕੂਲ ਨੇ ਪਹਿਲਾ,ਸੰਤ ਫਤਿਹ ਕਾਨਵੇਂਟ ਸਕੂਲ ਨੇ ਦੂਜਾ, ਕਬੱਡੀ ਅੰਡਰ 19 ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਨੇ ਦੂਜਾ ਸਥਾਨ,ਅੰਡਰ 14 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਕੋਟਲੀ ਖੁਰਦ ਨੇ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੋਲਾ ਸਿੰਘ ਚੇਅਰਮੈਨ, ਰਾਜਿੰਦਰ ਸਿੰਘ ਚੇਅਰਮੈਨ ਐਸ.ਐਮ.ਸੀ ਕਮੇਟੀ,ਗੁਰਮੀਤ ਸਿੰਘ ਰਾਮਗੜ ਭੂੰਦੜ ,ਭੂਪਿੰਦਰ ਸਿੰਘ ਤੱਗੜ ਪ੍ਰੈਸ ਸਕੱਤਰ,ਅਮਨਦੀਪ ਸਿੰਘ ਡੀ.ਪੀ.ਈ, ਵਰਿੰਦਰ ਸਿੰਘ ਡੀ.ਪੀ.ਈ, ਅਵਤਾਰ ਸਿੰਘ ਮਾਨ ਡੀ.ਪੀ.ਈ, ਹਰਪਾਲ ਸਿੰਘ ਨੱਤ ਡੀ.ਪੀ.ਈ, ਨਵਦੀਪ ਕੌਰ ਡੀ.ਪੀ.ਈ , ਹਰਜੀਤ ਪਾਲ ਸਿੰਘ (ਸਾਰੇ ਖੇਡ ਕਨਵੀਨਰ)  ਗੁਰਪਿੰਦਰ ਸਿੰਘ ਡੀ.ਪੀ.ਈ, ਕੁਲਦੀਪ ਕੁਮਾਰ ਸ਼ਰਮਾ ਪੀ ਟੀ ਆਈ, ਰਾਜਿੰਦਰ ਕੁਮਾਰ ਪੀ ਟੀ ਆਈ, ਰਾਜਿੰਦਰ ਸਿੰਘ ਮਾਨ, ਰਣਜੀਤ ਸਿੰਘ, ਰਾਜਵੀਰ ਕੌਰ, ਕੁਲਵਿੰਦਰ ਕੌਰ, ਰੁਪਿੰਦਰ ਕੌਰ, ਕਸ਼ਮੀਰ ਸਿੰਘ, ਹਰਵਿੰਦਰ ਕੌਰ, ਕੁਲਦੀਪ ਸਿੰਘ ਮੂਸਾ, ਵਰਿੰਦਰ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਬਲਰਾਜ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ,ਸੋਭਾਵੰਤੀ (ਸਾਰੇ ਸਰੀਰਕ ਸਿੱਖਿਆ ਅਧਿਆਪਕ)  ਸੁਖਜਿੰਦਰ ਸਿੰਘ, ਜਰਨੈਲ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here