ਮੋਬਾਇਲ ਅਤੇ ਵੈੱਬ ਐਪਲੀਕੇਸ਼ਨਾਂ ਦੇ ਨਿਰਮਾਣ ਵਿਚ ਸਹਾਈ ਹੋਵੇਗਾ ਆਈ ਮੈਕ ਸਰਵਰ-ਡਿਪਟੀ ਕਮਿਸ਼ਨਰ

0
2

ਮਾਨਸਾ,19 ਅਗਸਤ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨੇ ਅਤਿ-ਆਧੁਨਿਕ ਆਈ ਮੈਕ (iMac) ਸਰਵਰ ਦੀ ਪ੍ਰਾਪਤੀ ਨਾਲ ਤਕਨਾਲੋਜੀ ਦੇ ਖੇਤਰ ਵਿਚ ਇੱਕ ਮਹੱਤਵਪੂਰਨ ਕਦਮ ਅੱਗੇ ਵਧਾਇਆ ਹੈ, ਜਿਸਦਾ ਉਦੇਸ਼ ਵੈੱਬ ਅਤੇ ਮੋਬਾਈਲ ਦੋਵਾਂ ਐਪਲੀਕੇਸ਼ਨਾਂ ਦਾ ਨਿਰਮਾਣ ਕਰਨਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।     ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਦੀ ਯੋਗਤਾ ਨੂੰ ਵਰਤ ਕੇ ਤਕਨੀਕੀ ਖੇਤਰ ਵਿਚ ਅਹਿਮ ਕਾਰਜ ਨਿਭਾਉਣ ਦੀ ਜ਼ਿੰਮੇਵਾਰੀ ਸ੍ਰੀ ਗੁਰਪ੍ਰੀਤ ਸਿੰਘ, ਜ਼ਿਲ੍ਹਾ ਸੂਚਨਾ ਅਫ਼ਸਰ ਅਤੇ ਆਈ.ਟੀ. ਦੇ ਸਹਾਇਕ ਡਾਇਰੈਕਟਰ ਨੂੰ ਸੌਂਪੀ ਗਈ ਹੈ।      ਉਨ੍ਹਾਂ ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ, ਮਾਨਸਾ ਦੁਆਰਾ ਕੀਤੇ ਗਏ ਪਿਛਲੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਸ਼ਟਰੀ ਸੂਚਨਾ ਤੇ ਵਿਗਿਆਨ ਕੇਂਦਰ ਮਾਨਸਾ ਦੇ ਡਿਜੀਟਲ ਇੰਡੀਆ, ਈ ਆਫਿਸ,ਸਰਵਿਸ ਪਲੱਸ, ਪਰੀਚੇਅ ਅਤੇ ਭਾਰਤ ਮੈਪ ਸਮੇਤ ਕਈ ਸਾਫਟਵੇਅਰਾਂ ਦਾ ਸਥਾਨਕ ਪੱਧਰ ‘ਤੇ ਕੁਸ਼ਲਤਾ ਨਾਲ ਪ੍ਰਬੰਧਨ ਕੀਤਾ ਜਾਂਦਾ ਹੈ।     ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸ੍ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਗਤੀਸ਼ੀਲ ਕਦਮ ਆਈ ਓ ਐਸ  (iOS) ਉਪਰਕਣਾਂ ਲਈ ਮੋਬਾਈਲ ਐਪਲੀਕੇਸ਼ਨਾਂ ਨੂੰ ਤਿਆਰ ਕਰਨ ਦੇ ਕੰਮ ਵਿਚ ਸਹਾਈ ਹੋਵੇਗਾ।      ਉਨ੍ਹਾਂ ਦੱਸਿਆ ਕਿ ਆਈ ਮੈਕ (iMac) ਦੀ ਵਰਤੋਂ ਨਾਲ ਓ.ਐਸ ਡਿਵਾਈਸਾਂ ਲਈ ਐਪਲੀਕੇਸ਼ਨਾਂ ਨੂੰ ਸੌਖੇ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਇਸ ਵਿਸ਼ੇਸ਼ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨ.ਆਈ.ਸੀ.) ਪ੍ਰਸ਼ਾਸਨਿਕ ਕੰਮਾਂ ਵਿਚ ਅਜਿਹੇ ਉੱਨਤ ਤਕਨੀਕੀ ਸਰੋਤਾਂ ਦੀ ਯੋਗ ਵਰਤੋਂ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਬਾਰੇ ਵਿਸਥਾਰ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਦੀ ਜਾਣਕਾਰੀ mansa.nic.in ਵੈਬ ਪੋਰਟਲ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ

LEAVE A REPLY

Please enter your comment!
Please enter your name here