18 ਅਗਸਤ ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸ੍ਰੀ ਸਨਾਤਨ ਧਰਮ ਜਾਗਰਣ ਮੰਚ ਦੀ ਇੱਕ ਮੀਟਿੰਗ ਲਕਸਮੀ ਨਰਾਇਣ ਮੰਦਰ ਮਾਨਸਾ ਵਿਖੇ ਮੰਚ ਦੇ ਪ੍ਰਧਾਨ ਵਿਨੋਦ ਭੰਮਾ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਹਿੰਦੂ ਸਮਾਜ ਵਿੱਚ ਦਿਨ ਬ ਦਿਨ ਫੈਲ ਰਹੀਆ ਕੁਰੀਤੀਆ ਨੂੰ ਦੇਖਦੇ ਹੋਏ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਸਹਿਰ ਵਿੱਚ ਵੱਧ ਰਹੀਆ ਧਾਰਮਿਕ ਸਮੱਸਿਆ ਪ੍ਰਤੀ ਵੀ ਵਿਚਾਰ ਵਿਟਾਦਰਾ ਕੀਤਾ ਗਿਆ ਇਸ ਦੇ ਨਾਲ ਹੀ ਨਵੇ ਸੈਸਨ ਦੀ ਮੰਚ ਦੀ ਚੋਣ ਕੀਤੀ ਗਈ ਜਿਸ ਵਿੱਚ ਬਲਜੀਤ ਸਰਮਾ ਪ੍ਰਧਾਨ ,ਪ੍ਰਵੀਨ ਟੋਨੀ ਸ਼ਰਮਾ ਉਪ ਪ੍ਰਧਾਨ ,ਸੁਰਿੰਦਰ ਲਾਲੀ ਜਰਨਲ ਸਕੱਤਰ ਅਤੇ ਧਰਮਪਾਲ ਪਾਲੀ ਖਜਾਨਚੀ ਚੁਣੇ ਗਏ ।ਇਸ ਦੋਰਾਨ ਨਵਨਿਯੂਕਤ ਪ੍ਰਧਾਨ ਬਲਜੀਤ ਸਰਮਾ ਨੇ ਵਿਸ਼ਵਾਸ ਦੁਆਇਆ ਕਿ ਉਹਨਾ ਨੁੁੰੁ ਜੋ ਜੁੰਮੇਵਾਰੀ ਸੋਪੀ ਗਈ ਹੈ ਉਹ ਉਸ ਨੁੂੰ ਤਨਦੇਹੀ ਨਾਲ ਨਿਭਾਉਣਗੇ ।ਇਸ ਮੋਕੇ ਸੰਜੀਵ ਕੁਮਾਰ ਸੰਜੂ ,ਵਿਨੋਦ ਬਾਂਸਲ , ਸਤੀਸ ਧੀਰ , ਸਤੀਸ ਜੋਗਾ , ਤਰਸੇਮ ਬਿੱਟੂ ਸ਼ਰਮਾ , ਅਮਰ ਪੀ.ਪੀ , ਸੁਖਵਿੰਦਰ ਜੱਸਲ , ਆਦਿ ਹਾਜਰ ਸਨ ।