ਮਾਨਸਾ 16/8/23(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਦੀ ਕਲਾਸ ਫੋਰ ਇੰਪਲਾਈਜ ਯੂਨੀਅਨ ਜਿਲ੍ਹਾ ਇਕਾਈ ਮਾਨਸਾ ਵੱਲੋ ਸੂਬਾ ਕਮੇਟੀ ਦੇ ਫੈਸ਼ਲੇ ਅਨੁਸ਼ਾਰ ਸੁਤੰਤਰ ਦਿਵਸ਼ ਮੋਕੇ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਨੂੰ ਮੰਗਾਂ ਪ੍ਰਤੀ ਮੰਗ ਪੱਤਰ ਦਿਤਾ ਗਿਆ।ਇਸ ਸਮੇਂ ਜਥੇਬੰਦੀ ਦੀ ਲੀਡਰਸਿਪ
ਨੇ ਸੂਬੇ ਦੇ ਮੁੱਖ ਮੰਤਰੀ ਸ੍ਰ, ਭਗਵੰਤ ਸਿੰਘ ਮਾਨ ਤੋ ਮੰਗ ਕੀਤੀ ਕਿ ਦਰਜਾ ਚਾਰ ਮੁਲਾਜਮਾ ਦੀ ਰੈਗੂਲਰ ਭਰਤੀ ਕੀਤੀ ਜਾਵੇ,ਪੁਰਾਣੀ ਪੈਨਸ਼ਨ
ਸਕੀਮ ਬਹਾਲ ਕੀਤੀ ਜਾਵੇ,ਦਰਜਾ ਚਾਰ ਤੇ ਦਰਜਾ ਤਿੰਨ ਵਿੱਚ ਬਿਨਾ ਸਰਤ ਤਰੱਕੀ ਦਿੱਤੀ ਜਾਵੇ,ਪੇ ਕਮਿਸ਼ਨ ਦਾ ਬਕਾਇਆ ਤੁਰੰਤ ਦਿੱਤਾ
ਜਾਵੇ,ਡੀ ਏ ਦੀਆਂ ਬਕਾਇਆਂ ਕਿਸਤਾ ਤੁਰੰਤ ਦਿੱਤੀਆ ਜਾਣ,ਆਸਾ ਵਰਕਰਾਂ ਅਤੇ ਮਿੱਡ ਡੇ ਵਰਕਰਾਂ ਨੂੰ ਘੱਟੋ ਘੱਟ ਉਜਰਤ ਰੇਟਾਂ ਅਨਸਾਰ
ਤਨਖਾਹ ਦਿੱਤੀ ਜਾਵੇ ਅਤੇ ਬਿਨਾ ਸਰਤ ਰੇਗੂਲਰ ਕੀਤਾ ਜਾਵੇ,ਆਉਟ ਸੋਰਸ ਆਤੇ ਡੇਲੀ ਵੇਜਿਜ ਕਰਮਚਾਰੀਆਂ ਨੂੰ ਬਿਨਾਂ ਸਰਤ ਰੇਗੂਲਰ ਕੀਤਾ
ਜਾਵੇ ਅਤੇ ਮੰਗ ਪੱਤਰ ਅਨੁਸ਼ਾਰ ਮੰਗ ਪੱਤਰ ਦਰਜ ਮੰਗਾਂ ਤੇ ਜਲਦੀ ਗੌਰ ਕਰਕੇ ਪੈਨਲ ਮੀਟਿੰਗ ਦਿੱਤੀ ਜਾਵੇ।ਇਸ ਸਮੇਂ ਮੰਗ ਪੱਤਰ ਦੇਣ ਸਮੇਂ
ਰਾਜ ਕੁਮਾਰ ਰੰਗਾ,ਜਗਸੀਰ ਰਾਏਕੇ,ਵੇਦ ਪ੍ਰਕਾਸ਼ ,ਨਾਜਮ ਸਿੰਘ ਬੁਰਜ ਢਿੱਲਵਾਂ,ਵਿੱਕੀ ਕੁਮਾਰ,ਹਰਪਾਲ ਮੂਲਾ ਸਿੰਘ ਵਾਲਾ ਆਦਿ ਆਗੂ ਹਾਜਰ
ਸਨ।