*ਮਾਨਸਾ ਸਕੂਲ ਨੇੜੇ 6 ਬਦਮਾਸ਼ਾਂ ਨੇ ਬੱਚੇ ਦੇ ਸਾਹਮਣੇ ਕੀਤੀ ਪਿਤਾ ਦੀ ਕੁੱਟਮਾਰ*

0
417

ਮਾਨਸਾ, 11 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

 ਮਾਨਸਾ ਇਕ ਸਕੂਲ ਦੇ ਅੱਗੇ ਪੁੱਤ ਦੇ ਸਾਹਮਣੇ ਕੁੱਝ ਗੁੰਡਿਆਂ ਨੇ ਪਿਤਾ ਦੀ ਕੁੱਟਮਾਰ ਕੀਤੀ। ਪਿਤਾ ਦੋਪਹੀਆ ਵਾਹਨ ‘ਤੇ ਪੁੱਤ ਨੂੰ ਸਕੂਲ ਛੱਡਣ ਜਾ ਰਿਹਾ ਸੀ, ਜਦੋਂ ਕੁਝ ਗੁੰਡਿਆਂ ਨੇ ਦਿਨ-ਦਿਹਾੜੇ ਜਨਤਕ ਤੌਰ ‘ਤੇ ਪਿਓ ‘ਤੇ ਹਮਲਾ ਕਰ ਦਿੱਤਾ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ। ਕੁੱਲ ਛੇ ਵਿਅਕਤੀਆਂ ਵਿੱਚੋਂ ਕੁੱਝ ਪਹਿਲਾਂ ਹੀ ਮੌਕੇ ‘ਤੇ ਮੌਜੂਦ ਸਨ। ਜਦੋਂ ਕਿ ਦੂਸਰੇ ਵਿਅਕਤੀ ਵੀ ਬਾਈਕ ਦਾ ਪਿੱਛਾ ਕਰਦੇ ਹੋਏ ਰੁਕ ਗਏ। ਇਹ ਸਾਰੀ ਘਟਨਾ ਕੈਮਰਿਆਂ ਵਿਚ ਕੈਦ ਹੋ ਗਈ। ਵੀਡੀਓ ਵਿਚ ਪਿਤਾ ਨੂੰ ਨਾਬਾਲਗ ਅਤੇ ਹੋਰ ਸਥਾਨਕ ਲੋਕਾਂ ਦੇ ਸਾਹਮਣੇ ਬੇਰਹਿਮੀ ਨਾਲ ਡੰਡਿਆਂ ਨਾਲ ਕੁੱਟਦੇ ਹੋਏ ਦੇਖਿਆ ਗਿਆ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਖਿਲਾਫ਼ ਆਈਪੀਸੀ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਦੋਵਾਂ ਧਿਰਾਂ ਦੇ ਨਿੱਜੀ ਵਿਵਾਦ ਨੂੰ ਲੈ ਕੇ ਹੋਇਆ ਹੈ। ਪਿਤਾ ਆਪਣੇ ਬੇਟੇ ਨਾਲ ਉਸ ਨੂੰ ਮਾਨਸਾ ਸਥਿਤ ਸਕੂਲ ਵਿਚ ਛੱਡਣ ਲਈ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਹਾਲਾਂਕਿ, ਜਦੋਂ ਉਹ ਸਕੂਲ ਦੇ ਨੇੜੇ ਸਨ, ਤਾਂ ਕੁਝ ਵਿਅਕਤੀਆਂ ਨੇ ਪਿਤਾ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਪਿਤਾ ਜ਼ਖਮੀ ਹੋ ਗਿਆ। ਲੜਾਈ ਦੌਰਾਨ ਹਮਲਾਵਰਾਂ ਵਿੱਚੋਂ ਇੱਕ ਨੇ ਨਾਬਾਲਗ ਨੂੰ ਆਪਣੇ ਪਿਤਾ ਤੋਂ ਵੱਖ ਕਰ ਦਿੱਤਾ ਤੇ ਨਾਬਾਲਗ ਦੂਰ ਖੜ੍ਹਾ ਪਿਤਾ ‘ਤੇ ਹਮਲਾ ਹੁੰਦਾ ਦੇਖਦਾ ਰਿਹਾ। 

ਇਹ ਘਟਨਾ ਕਥਿਤ ਤੌਰ ‘ਤੇ ਵਿਦਿਅਕ ਸੰਸਥਾ ਦੇ ਬਿਲਕੁਲ ਸਾਹਮਣੇ ਵਾਪਰੀ ਕਿਉਂਕਿ ਵਿਜ਼ੂਅਲ ਵਿੱਚ ਦਿਖਾਇਆ ਗਿਆ ਹੈ ਕਿ ਕੁਝ ਹੋਰ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਅੰਦਰ ਛੱਡ ਕੇ ਭੱਜ ਰਹੇ ਸਨ। ਜਿਉਂ ਹੀ ਪਿਤਾ ਨੇ ਮੌਕੇ ‘ਤੇ ਪਹੁੰਚ ਕੇ ਆਪਣੇ ਬੇਟੇ ਨੂੰ ਛੱਡਣ ਲਈ ਮੋਟਰਸਾਈਕਲ ਰੋਕਿਆ ਤਾਂ ਬਦਮਾਸ਼ਾਂ ਨੇ ਉਸ ‘ਤੇ ਵਾਰ-ਵਾਰ ਡੰਡਿਆਂ ਨਾਲ ਹਮਲਾ ਕੀਤਾ ਅਤੇ ਉਹ ਗੰਭੀਰ ਜਖ਼ਮੀ ਹੋ ਗਿਆ। ਉੱਥੇ ਮੌਜੂਦ ਇੱਕ ਔਰਤ ਨੇ ਦਖਲ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ। ਜਦੋਂ ਹਮਲਾਵਾਰ ਫਰਾਰ ਹੋ ਗਏ ਤਾਂ ਜਾ ਕੇ ਕਿਸੇ ਨੇ ਪੀੜਤ ਦੀ ਮਦਦ ਕੀਤੀ।

LEAVE A REPLY

Please enter your comment!
Please enter your name here