ਮਾਨਸਾ, 10 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ): ਖੇਤੀਬਾੜੀ ਦਾ ਕਿੱਤਾ ਜ਼ੋਖਮ ਭਰਿਆ ਹੈ ਜਿਸ ਦੌਰਾਨ ਅਕਸਰ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦੌਰਾਨ ਅੰਗ ਕੱਟਣ ਜਾਂ ਮੌਤ ਹੋਣ ਕਰਕੇ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਤੀ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਲਈ ਯਤਨਸ਼ੀਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਵੱਖ ਵੱਖ ਪਿੰਡਾਂ ਵਿਚ ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਵੰਡਣ ਮੌਕੇ ਕੀਤਾ।
ਉਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਦਰਸ਼ੋ ਕੌਰ ਪਤਨੀ ਜੋਗਾ ਸਿੰਘ ਵਾਸੀ ਸੇਖੂਪੁਰ ਖੁਡਾਲ ਦੀ ਖੇਤੀਬਾੜੀ ਦੇ ਕੰਮ ਕਰਨ ਦੌਰਾਨ ਮੌਤ ਹੋ ਗਈ ਸੀ। ਰਾਮਪਾਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਕੁੱਲਰੀਆਂ ਦਾ ਟੋਕਾ ਕਰਨ ਸਮੇਂ ਉਂਗਲਾਂ ਕੱਟ ਗਈਆਂ ਸਨ ਅਤੇ ਜੋਗਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕਾਹਨਗੜ੍ਹ ਦੀ ਉਂਗਲ ਕੱਟ ਗਈ ਸੀ। ਇਸੇ ਤਰ੍ਹਾਂ ਗੁਰਨਾਮ ਕੌਰ ਪਤਨੀ ਗੁਰਬਖਸ਼ ਸਿੰਘ ਵਾਸੀ ਦੋਦੜਾ ਦੇ ਪੈਰ ਦਾ ਅੰਗੂਠਾ ਕੱਟਿਆ ਗਿਆ ਸੀ। ਜਸਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬੋੜਾਵਾਲ ਦੇ ਖੱਬੇ ਹੱਥ ਦੀਆਂ ਉਂਗਲਾਂ ਕਟ ਗਈਆਂ ਸੀ। ਗੁਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਮੰਢਾਲੀ ਦੀ ਟਰੈਕਟਰ ਪਲਟਣ ਕਰਕੇ ਮੌਤ ਹੋ ਗਈ ਸੀ। ਗੁਰਦੀਪ ਸਿੰਘ ਦੇ ਵਾਰਸ ਉਸ ਦੀ ਵਿਧਵਾ ਰਾਜਦੀਪ ਕੌਰ ਨੂੰ ਦੋ ਲੱਖ ਰੁਪੈ, ਕੁਲਵਿੰਦਰ ਸਿੰਘ ਨੂੰ ਵੀਹ ਹਜ਼ਾਰ ਰੁਪੈ, ਗੁਰਨਾਮ ਕੌਰ ਨੂੰ ਦਸ ਹਜ਼ਾਰ ਰੁਪੈ ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਦੀ ਹਾਜ਼ਰੀ ਵਿੱਚ ਵੰਡੇ ਗਏ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਮ੍ਰਿਤਕ ਦਰਸ਼ੋ ਕੌਰ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਵਜੋਂ ਦੋ ਲੱਖ ਰੁਪੈ, ਰਾਮਪਾਲ ਸਿੰਘ ਨੂੰ ਤੀਹ ਹਜ਼ਾਰ ਰੁਪੈ, ਜੋਗਿੰਦਰ ਸਿੰਘ ਨੂੰ ਦਸ ਹਜ਼ਾਰ ਰੁਪੈ ਦੇ ਚੈੱਕ ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ ਖੁਡਾਲ ਦੀ ਹਾਜ਼ਰੀ ਐਮ.ਐਲ.ਏ.ਦਫ਼ਤਰ ਬੁਢਲਾਡਾ ਵਿਖੇ ਵੰਡੇ ਗਏ ਹਨ।
ਇਸ ਮੌਕੇ ਮਾਰਕੀਟ ਕਮੇਟੀ ਬਰੇਟਾ ਦੇ ਸਕੱਤਰ ਜੈ ਸਿੰਘ ਸਿੱਧੂ, ਸੱਤਪਾਲ ਸਿੰਘ ਲੇਖਾਕਾਰ, ਗੁਰਪ੍ਰੀਤ ਸਿੰਘ ਆਕਸ਼ਨ ਰਿਕਾਰਡਰ ਬਰੇਟਾ ਅਤੇ ਮਾਰਕੀਟ ਕਮੇਟੀ ਬੁਢਲਾਡਾ ਦੇ ਕੁਲਦੀਪ ਸਿੰਘ ਮੰਡੀ ਸੁਪਰਵਾਈਜ਼ਰ, ਪ੍ਰੀਤੀ ਰਾਣੀ ਲੇਖਾਕਾਰ, ਅਮਰੀਕ ਸਿੰਘ ਗਰੇਡਿੰਗ ਸਹਾਇਕ ਅਤੇ ਮਨਪ੍ਰੀਤ ਸਿੰਘ ਕਾਹਨਗੜ੍ਹ, ਰਮਨ ਗੁੜੱਦੀ, ਗੁਰਦਰਸ਼ਨ ਸਿੰਘ ਪਟਵਾਰੀ, ਬਿੱਕਰ ਸਿੰਘ ਮੰਢਾਲੀ, ਸੁਨੀਲ ਕੁਮਾਰ (ਸ਼ੀਲਾ) ਹਾਜ਼ਰ ਸਨ।
ਤਸਵੀਰ 1