*14 ਅਗਸਤ ਦੇ ਰੋਸ ਧਰਨੇ ਵਿੱਚ ਸਮੂਲੀਅਤ ਲਈ ਲੋਕਾਂ ਵੱਲੋ ਭਰਪੂਰ ਹੁੰਗਾਰਾ : ਸਾਝੀ ਐਕਸਨ ਕਮੇਟੀ*

0
37

ਮਾਨਸਾ 8 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):

ਨਸਾ ਵਿਰੋਧੀ ਸਾਂਝੀ ਐਕਸਨ ਕਮੇਟੀ ਤੇ ਐਂਟੀ ਡਰੱਗ ਟਾਸਕ ਫੋਰਸ ਦੀ ਟੀਮ ਨੂੰ ਉਸ ਸਮੇ ਵੱਡਾ ਹੁੰਗਾਰਾ ਮਿਲਿਆ , ਜਦੋ ਸੀਪੀਆਈ ਦੇ ਸੈਕੜੇ ਵਰਕਰਾ ਵੱਲੋ ਕਾਮਰੇਡ ਕਿਸਨ ਚੌਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਕਾਮਰੇਡ ਦੇਵ ਪ੍ਰਕਾਸ ਦੀ ਅਗਵਾਈ ਹੇਠ ਸਹਿਰ ਵਿੱਚ ਰੋਸ ਮਾਰਚ ਕਰਕੇ ਧਰਨੇ ਵਿੱਚ ਗਰਮ ਜੋਸੀ ਨਾਲ ਸਮੂਲੀਅਤ ਕੀਤੀ , ਧਰਨੇ ਮੋਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਨੇ ਸੰਬੋਧਨ ਕਰਦਿਆ ਕਿਹਾ ਕਿ ਪਾਰਲੀਮੈਂਟ ਦੀ ਇੱਕ ਕਮੇਟੀ ਵੱਲੋ ਪੰਜਾਬ ਦੇ 66 ਲੱਖ ਲੋਕਾ ਦਾ ਨਸਾ ਦਾ ਆਦੀ ਹੌਣ ਦੀ ਰਿਪੋਰਟਿੰਗ ਕਰਨਾ ਪੰਜਾਬ ਦੇ ਭਵਿੱਖ ਲਈ ਇੱਕ ਮਾੜਾ ਸੰਕੇਤ ਹੈ । ਉਨ੍ਹਾਂ ਸਿਆਸਤਦਾਨਾਂ , ਪੁਲਿਸ ਤੇ ਨਸਾ ਤਸਕਰਾਂ ਖਿਲਾਫ ਇੱਕ ਵਿਆਪਕ ਲੋਕ ਲਹਿਰ ਉਸਾਰਨ ਦਾ ਸੱਦਾ ਤੇ ਹਰ ਵਰਗ ਦੇ ਲੋਕਾਂ ਨੂੰ ਨਸਾ ਵਿਰੋਧੀ ਲਹਿਰ ਵਿੱਚ ਵੱਧ ਚੜ੍ਹ ਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ । ਕਾਮਰੇਡ ਅਰਸੀ ਨੇ ਨਸਾ ਤਸਕਰਾਂ ਦੀ ਸਹਿ ਤੇ ਪੁਲਿਸ ਵੱਲੋ ਨਸਾ
ਵਿਰੋਧੀ ਐਕਸ਼ਨ ਕਮੇਟੀ ਦੇ ਆਗੂਆ ਤੇ ਪਾਏ ਝੂਠੇ ਕੇਸਾ ਨੂੰ ਰੱਦ ਕਰਵਾਉਣ ਲਈ ਤਿੱਖੇ ਤੇ ਸਾਝੇ ਸੰਘਰਸ ਦਾ ਸੱਦਾ ਦਿੱਤਾ ।

ਧਰਨੇ ਨੂੰ ਵੱਖ-ਵੱਖ ਆਗੂਆਂ ਰਾਜਵਿੰਦਰ ਸਿੰਘ ਰਾਣਾ , ਕ੍ਰਿਸਨ ਚੋਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਗੁਰਮੀਤ ਸਿੰਘ ਜੋਗਾ , ਪ੍ਰਧਾਨ ਨਗਰ ਕੌਸਲ ਜੋਗਾ , ਧੰਨਾ ਮੱਲ ਗੋਇਲ , ਛੱਜੂ ਰਾਮ ਰਿਸੀ , ਤੇਜ ਸਿੰਘ ਚਕੇਰੀਆ , ਗਗਨਦੀਪ , ਸੀਤਾ ਰਾਮ ਗੋਬਿੰਦਪੁਰਾ , ਮਲਕੀਤ ਮੰਦਰਾ ਆਦਿ ਆਗੂਆ ਨੇ ਸੰਬੋਧਨ ਕਰਦਿਆਂ ਕਿ 14 ਅਗਸਤ ਦੇ ਰੋਸ ਪ੍ਰਦਰਸਨ ਦੀ ਤਿਆਰੀ ਤੇ ਸਫਲਤਾ ਲਈ ਲੋਕਾ ਵੱਲੋ ਖੁਦ ਕੰਮਾਨ ਸੰਭਾਲ ਲਈ ਹੈ ਤੇ 14 ਅਗਸਤ ਦਾ ਪ੍ਰਦਰਸਨ ਲਾਮਿਸਾਲ ਤੇ ਇਤਿਹਾਸਕ ਸਾਬਤ ਹੋਵਾਂਗਾ ਤੇ ਪੰਜਾਬ ਸਰਕਾਰ ਦੀਆਂ ਜੜ੍ਹਾ ਹਿਲਾਅ ਕੇ ਰੱਖ ਦੇਵੇਗਾ ।

ਇਸ ਮੌਕੇ ਤੇ ਅਮਨ ਪਟਵਾਰੀ , ਬਲਜਿੰਦਰ ਸਿੰਘ , ਸੁਰਿੰਦਰਪਾਲ ਮਾਨਸਾ , ਨਰੇਸ਼ ਬੁਰਜ ਹਰੀ , ਰੂਪ ਸਿੰਘ ਢਿੱਲੋ , ਕਰਨੈਲ ਸਿੰਘ ਭੀਖੀ , ਗੁਰਪਿਆਰ ਫੱਤਾ , ਰਾਜਿੰਦਰ ਹੀਰੇਵਾਲਾ , ਦਲਜੀਤ ਮਾਨਸਾਹੀਆ , ਸੁਖਦੇਵ ਸਿੰਘ ਮਾਨਸਾ , ਮਨਜੀਤ ਮੀਹਾ , ਮਲਕੀਤ ਸਿੰਘ ਜੋਗਾ ਐਮ. ਸੀ. , ਅਜਾਇਬ ਸਿੰਘ ਟਿਵਾਣਾ , ਰਤਨ ਭੋਲਾ , ਖੁਸਪਿੰਦਰ ਚੌਹਾਨ , ਬਲਵਿੰਦਰ ਸਿੰਘ ਕੋਟਧਰਮੂ , ਗੁਰਤੇਜ ਭੂਪਾਲ ਆਦਿ ਵੀ ਵਿਚਾਰ ਸਾਂਝੇ ਕੀਤੇ ।

LEAVE A REPLY

Please enter your comment!
Please enter your name here