8 ਅਗਸਤ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ ):
ਤੀਆਂ ਦੇ ਮਹਾਨ ਅਤੇ ਇਤਿਹਾਸਕ ਵਿਰਸੇ ਨੂੰ ਕਾਇਮ ਰੱਖਦੇ ਹੋਏ ਅੱਜ ਥਾਂ–ਥਾਂ ਤੇ ਤੀਆਂ ਦੇ ਮੇਲੇ ਲੱਗਦੇ ਹਨ।ਪੁਰਾਤਨ ਸਮੇਂ ਵਿੱਚ ਤੀਆਂ ਪਿੰਡੋਂ ਬਾਹਰ ਨਿਵੇਕਲੀ ਥਾਂ ਤੇ ਲੱਗਦੀਆਂ ਸਨ ਜਿੱਥੇ ਕੁਆਰੀਆ ਅਤੇ ਸੱਜ ਵਿਆਹੀਆਂ ਮੁਟਿਆਰਾਂ ਨੱਚ ਟੱਪ ਕੇ ਦਿਲਾਂ ਦੇ ਵਲਵਲੇ ਬੋਲੀਆਂ ਰਾਂਹੀ ਕੱਢਦੀਆਂ ਸਨ ।ਜੋਬਨ ਦਾ ਹੜ੍ਹ ਮੱਚਦਾ ਸੀ ਪਰ ਅਜੋਕੇ ਸਮੇਂ ਵਿੱਚ ਤੀਆਂ ਦੇ ਮੇਲੇ ਤਾਂ ਲੱਗਦੇ ਹਨ ਪਰ ਰੰਗ ਢੰਗ ਬਦਲ ਗਏ ਹਨ । ਬੋਹੜਾਂ-ਪਿੱਪਲਾਂ ਦੀ ਥਾਂ ਪੈਲਸਾਂ, ਮੰਦਰਾ ਅਤੇ ਕਲੱਬਾਂ ਨੇ ਲੈ ਲਈ ਹੈ ਖਾਸ ਕਰ ਸ਼ਹਿਰਾਂ ਵਿੱਚ ਇਹ ਤਿਉਹਾਰ ਮੁਹੱਲਿਆ ਅਤੇ ਮੰਦਰਾ ਵਿੱਚ ਮਨਾਇਆ ਜਾਣ ਲੱਗਿਆ ਹੈ। ਇਸ ਦੇ ਤਹਿਤ ਹੀ ਮੰਗਲਵਾਰ ਨੂੰ ਆਨੰਦ ਮਹਿਲਾ ਸਤਿਸੰਗ ਭਵਨ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਮੰਦਰ ਦੀ ਸੰਚਾਲਿਕਾ ਕਮਲੇਸ ਦੀਦੀ ਦੀ ਅਗਵਾਈ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸੁੰਦਰ ਭਜਨ ਗਾਏ ਅਤੇ ਨੱਚ ਟੱਪ ਕੇ ਬੜੀ ਮਸਤੀ ਦੇ ਨਾਲ ਨਾਲ ਗਿੱਧਾ ਤੇ ਬੋਲੀਆਂ ਵੀ ਪਾਈਆ ਗਈਆ।ਜਿਸ ਤੋਂ ਪੰਜਾਬੀ ਵਿਰਸੇ ਦੀ ਝਲਕ ਸਾਫ ਦਿਖਾਈ ਦੇ ਰਹੀ ਸੀ। ਇਸ ਮੌਕੇ ਔਰਤਾਂ ਨੇ ‘ ਸਾਉਣ ਵੀਰ ਇਕਠਿਆ ਕਰੇ, ਭਾਦੋ ਚੰਦਰੀ ਵਿਛੋੜੇ ਪਾਵੇ, ਪੱਛੋ ਦੀਆਂ ਪੈਣ ਕਣਿਆ, ਮੇਰਾ ਭਿੱਜ ਗਿਆ ਬਰੀ ਦਾ ਲਹਿੰਗਾ ਗਾ ਕੇ ਖੂਬ ਮਸਤੀ ਚ ਨੱਚਦੀਆਂ ਦਿਖਾਈ ਦਿੱਤੀਆ। ਇਸ ਦੋਰਾਨ ਹਾਜ਼ਰ ਔਰਤਾਂ ਨੂੰ ਸਾਉਣ ਦੇ ਮਹੀਨੇ ਦੀ ਮਹੱਤਤਾ ਦੱਸਦਿਆ ਕਮਲੇਸ ਦੀਦੀ ਨੇ ਦੱਸਿਆ ਕਿ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਮਾਤਾ ਪਾਰਵਤੀ ਨੇ ਸ਼ਿਵ ਨੂੰ ਮਿਲਣ ਦੇ ਲਈ ਇੱਕ ਸੌ ਅੱਠ ਜਨਮ ਲਏ।ਉਨ੍ਹਾਂ ਕਿਹਾ ਕਿ ਸਾਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ।ਚਾਰੇ ਪਾਸੇ ਹਰਿਆਲੀ ਹੀ ਦਿਖਾਈ ਦੇ ਰਹੀ ਹੈ। ਬਰਸਾਤ ਦੀਆਂ ਬੂੰਦਾਂ ਜਾਰੀ ਹਨ।ਕੁਦਰਤ ਅਦਭੁੱਤ ਸੁੰਦਰਤਾ ਫੈਲਾ ਰਹੀ ਹੈ।ਸਾਵਣ ਦਾ ਪੂਰਾ ਮਹੀਨਾ ਇੱਕ ਤਿਉਹਾਰ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਾਉਣ ਦੇ ਮਹੀਨੇ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨਜਰ ਆਂਉਦੀਆਂ ਹਨ। ਸਾਉਣ ਦੇ ਬੱਦਲ ਹਰ ਪੇੜ-ਪੌਦੇ ਨੂੰ ਆਪਣੇ ਪਵਿੱਤਰ ਜਲ ਨਾਲ ਇਸ਼ਨਾਨ ਕਰਵਾਕੇ ਨਵਾਂ ਰੰਗ-ਰੂਪ ਬਖਸ਼ਦੇ ਹਨ । ਫੁੱਲਾਂ ਅਤੇ ਫਲਾਂ ਨਾਲ ਲੱਦੀਆਂ ਵੇਲਾਂ ਆਪਣੇ ਪੂਰੇ ਜੋਬਨ ਵਿੱਚ ਆਕੇ ਖੁਸ਼ੀ ਵਿੱਚ ਖੀਵੀਆਂ ਹੋਈਆਂ ਇੱਕ ਦੂਜੇ ਨੂੰ ਸੈਨਤਾਂ ਕਰਦੀਆਂ ਜਾਪਦੀਆਂ ਹਨ।ਫਿਰ ਅਜਿਹੇ ਸਮੇਂ ਕੁੜੀਆਂ ਚਿੜੀਆਂ ਖੁਸ਼ੀ ਵਿੱਚ ਖੀਵੀਆਂ ਹੋਈਆਂ ਖੂਬ ਮਸਤੀ ਕਰਦੀਆਂ ਹਨ ।ਇਸ ਮੌਕੇ ਦਰਸ਼ਨਾ ਦੇਵੀ,ਕੁਸੱਲਿਆ ਦੇਵੀ,ਨੀਲਮ ਰਾਣੀ, ਕੋਮਲ,ਸਰੋਜ ਰਾਣੀ, ਵੀਨਾ ਰਾਣੀ, ਰਚਨਾ ਪੰਧੇਰ, ਰਿਤੂ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜਰ ਸਨ। ਕੈਪਸਨ ਆਨੰਦ ਮਹਿਲਾ ਸਤਿਸੰਗ ਭਵਨ ਮਾਨਸਾ ਵਿਖੇ ਨੱਚ ਟੱਪ ਕੇ ਤੀਆਂ ਦਾ ਤਿਉਹਾਰ ਮਨਾਉਦੇ ਹੋਏ ਔਰਤਾਂ ।