(ਸਾਰਾ ਯਹਾਂ/ਮੁੱਖ ਸੰਪਾਦਕ ):
ਅੱਜ ਮਾਨਸਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਗਰਭਵਤੀ ਮਹਿਲਾ ਦੀ ਡਲਿਵਰੀ ਸਮੇਂ ਫਰੈਸ਼ ਖੂਨ ਦੀ ਜ਼ਰੂਰਤ ਪਈ ਤਾਂ ਸਟਾਫ ਵੱਲੋਂ ਖੂਨਦਾਨੀ ਪੇ੍ਰਕ ਸੰਜੀਵ ਪਿੰਕਾ ਨਾਲ ਸੰਪਰਕ ਕੀਤਾ ਗਿਆ ਅਤੇ ਓ ਪਾਜ਼ਿਟਿਵ ਗਰੁੱਪ ਦੇ ਬਲੱਡ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ ਗਈ। ਉਹਨਾਂ ਵਲੋਂ ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾਂ ਨਾਲ ਸੰਪਰਕ ਕੀਤਾ ਗਿਆ ਅਤੇ ਹਰਦੇਵ ਸਿੰਘ ਸਰਾਂ ਬਲੱਡ ਬੈਂਕ ਵਿਖੇ ਖੂਨਦਾਨ ਕਰਵਾਇਆ ਗਿਆ। ਬਲਜੀਤ ਸ਼ਰਮਾਂ ਨੇ ਅੱਜ 127 ਵੀਂ ਵਾਰ ਖ਼ੂਨਦਾਨ ਕੀਤਾ ਹੈ।ਇਸ ਮੌਕੇ ਪ੍ਰਵੀਨ ਟੋਨੀ ਸ਼ਰਮਾਂ ਜੋ ਕਿ ਕਈ ਵਾਰ ਖ਼ੂਨਦਾਨ ਕਰ ਚੁੱਕੇ ਹਨ ਨੇ ਕਿਹਾ ਕਿ ਜੇਕਰ ਮਰੀਜ਼ ਨੂੰ ਹੋਰ ਬਲੱਡ ਯੂਨਿਟ ਦੀ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਦਾ ਬਲੱਡ ਗਰੁੱਪ ਵੀ ਓ ਪਾਜ਼ਿਟਿਵ ਹੈ ਅਤੇ ਉਹਨਾਂ ਨੂੰ ਕਿਸੇ ਵੀ ਸਮੇਂ ਬੁਲਾਇਆ ਜਾ ਸਕਦਾ ਹੈ ਉਹ ਹਾਜ਼ਰ ਰਹਿਣਗੇ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਬਲਜੀਤ ਸ਼ਰਮਾਂ ਦਾ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਲੋੜ ਸਮੇਂ ਮੱਦਦ ਕਰਨ ਲਈ ਧੰਨਵਾਦ ਕੀਤਾ ਗਿਆ।