(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਵਾਤਾਵਰਣ ਦੀ ਸੰਭਾਲ ਲਈ ਅਪੈਕਸ ਕਲੱਬ ਵਲੋਂ ਪੌਦੇ ਲਗਾਏ ਗਏ।ਅਪੈਕਸ ਇੰਡੀਆ ਦੀ ਅਪੈਕਸ ਗਲੋਬਲ ਟ੍ਰਰੀ ਪਲਾਂਟਿੰਗ ਡੇ ਮੁਹਿੰਮ ਤਹਿਤ ਅੱਜ ਅਪੈਕਸ ਕਲੱਬ ਮਾਨਸਾ ਸਿਟੀ ਵਲੋਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਦੀ ਅਗਵਾਈ ਹੇਠ ਠੀਕਰੀਵਾਲਾ ਚੌਕ ਬੱਸ ਸਟੈਂਡ ਵਿਖੇ ਪੌਦੇ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਅਪੈਕਸ ਕਲੱਬ ਦੀਆਂ ਸਾਰੀਆਂ ਬ੍ਰਾਂਚਾਂ ਵਲੋਂ ਅੱਜ ਦੇ ਦਿਨ ਵਾਤਾਵਰਣ ਨੂੰ ਬਚਾਉਣ ਚ ਯੋਗਦਾਨ ਪਾਉਣ ਦੇ ਮਕਸਦ ਨਾਲ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਲੜੀ ਤਹਿਤ ਅੱਜ ਅਪੈਕਸ ਕਲੱਬ ਮਾਨਸਾ ਸਿਟੀ ਵਲੋਂ ਇਹ ਪੌਦੇ ਲਗਾਏ ਗਏ ਹਨ ਉਹਨਾਂ ਦੱਸਿਆ ਕਿ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ।
ਸੰਜੀਵ ਪਿੰਕਾ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ ਅਤੇ ਸ਼੍ਰੀ ਕ੍ਰਿਸ਼ਨਾ ਗਰੁੱਪ ਮਾਨਸਾ ਦੇ ਮੈਂਬਰ ਜੋ ਕਿ ਵਾਤਾਵਰਣ ਦੀ ਸੰਭਾਲ ਲਈ ਸਾਂਝੀਆਂ ਥਾਵਾਂ ਤੇ ਪੌਦੇ ਲਗਾ ਕੇ ਉਨ੍ਹਾਂ ਦੀ ਬਾਖ਼ੂਬੀ ਸੰਭਾਲ ਕਰਦੇ ਹਨ ਦਾ ਵੀ ਇਸ ਪੋ੍ਜੈਕਟ ਨੂੰ ਪੂਰਾ ਕਰਨ ਵਿੱਚ ਵੱਡਾ ਯੋਗਦਾਨ ਰਿਹਾ ਹੈ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀਆਂ ਹੋਰ ਥਾਵਾਂ ਤੇ ਵੀ ਛਾਂਦਾਰ ਅਤੇ ਫਲਦਾਰ ਰੁੱਖ ਲਗਾਏ ਜਾਣਗੇ। ਸੁਰੇਸ਼ ਜਿੰਦਲ ਨੇ ਦੱਸਿਆ ਕਿ ਕਲੱਬ ਵਲੋਂ ਸਮੇਂ ਸਮੇਂ ਤੇ ਸਮਾਜਸੇਵੀ ਕੰਮ ਕੀਤੇ ਜਾਂਦੇ ਹਨ ਜਿਨ੍ਹਾਂ ਚ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨਾ ਸ਼ਾਮਲ ਹੈ।ਇਸ ਮੌਕੇ ਵਿਨੋਦ ਬਾਂਸਲ, ਨਰਿੰਦਰ ਜੋਗਾ, ਸ਼ਾਮ ਲਾਲ ਗੋਇਲ,ਪਿੰਟੂ ਗੋਇਲ, ਸੋਨੂੰ ਬਾਂਸਲ, ਮਨੀਸ਼ ਚੌਧਰੀ,ਹੈਪੀ ਸਿੰਘ, ਜਿੰਮੀ ਭੰਮਾਂ, ਵਿੱਕੀ ਮੋੜ ਹਾਜ਼ਰ ਸਨ।