ਮਾਨਸਾ ,04-08-23(ਸਾਰਾ ਯਹਾਂ/ਮੁੱਖ ਸੰਪਾਦਕ ):
ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ,ਆਈ.ਪੀ.ਐਸ ਜੀ ਦੇ ਦਿਸਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਐਡੀਸਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ (ਛਅਸ਼ੌ) ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਸ ਤਹਿਤ ਜਿਲ੍ਹਾਂ ਮਾਨਸਾ ਅੰਦਰ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਥਾਵਾਂ ਪਰ ਅਸਰਦਾਰ ਢੰਗ ਨਾਲ ਸਰਚ ਕੀਤੀ ਜਾ ਰਹੀ ਹੈ।
ਇਸ ਸਪੈਸ਼ਲ ਸਰਚ ਅਪਰੇਸ਼ਨ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 2 ਮੁੱਕਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 3 ਵਿਅਕਤੀਆਂ ਨੂੰ ਕਾਬੂ ਕਰਕੇ 100 ਨਸੀਲੀਆਂ ਗੋਲੀਆਂ 20 ਗ੍ਰਾਂਮ ਹੈਰੋਇਨ(ਚਿੱਟਾ) ਦੀ ਬਰਾਮਦਗੀ ਕੀਤੀ ਗਈ ਹੈ।ਆਬਕਾਰੀ ਐਕਟ ਤਹਿਤ 1 ਮੁਕੱਦਮਾ ਦਰਜ ਕਰਕੇ 1 ਵਿਅਕਤੀ ਨੂੰ ਕਾਬੂ ਕਰਕੇ 10 ਲੀਟਰ ਸ਼ਰਾਬ ਨਜੈਜ ਦੀ ਬਰਾਮਦਗੀ ਕੀਤੀ ਗਈ ਹੈ।ਇਸੇ ਤਰ੍ਹਾਂ ਅ/ਧ 188 ਹਿੰ:ਦੰ: ਤਹਿਤ 2 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 2
ਵਿਅਕਤੀਆਂ ਨੂੰ ਕਾਬੂ ਕਰਕੇ 210 ਫ੍ਰਓਘਅਭਲ਼ੀੰ ਕੈਪਸੂਲ ਅਤੇ 50 ਫ੍ਰਓਘਅਭਲ਼ੀੰ ਗੋਲੀਆਂ ਦੀ ਬਰਾਮਦਗੀ ਕੀਤੀ ਗਈ ਹੈ।ਦਰਜ ਕੀਤੇ ਮੁਕੱਦਮਿਆਂ ਦੀ ਅਗਲੀ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ
ਜਿਲ੍ਹਾ ਅੰਦਰ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਅੱਜ ਉਸ ਸਮੇ ਭਾਰੀ ਉਤਸਾਹ ਮਿਲਿਆ ਜਦੋਂ ਡਾ: ਨਾਨਕ ਸਿੰਘ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੀ ਅਗਵਾਈ ਹੇਠ ਬੱਚਤ ਭਵਨ ਮਾਨਸਾ ਵਿਖੇ ਸਮੂਹ ਕੈਮਿਸਟਾਂ ਅਤੇ ਮੈਡੀਕਲ ਦੁਕਾਨਦਾਰਾਂਵੱਲੋਂ ਜਿਲ੍ਹਾ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ।ਇਸ ਮੌਕੇ ਉਹਨਾਂ ਵੱਲੋਂ ਕੈਮਿਸਟਾਂ ਨੂੰ ਅਪੀਲ ਕੀਤੀ ਗਈ ਕਿ ਉਹ ਡਾਕਟਰ ਦੀ ਪਰਚੀ ਤੋਂ ਬਿਨ੍ਹਾ ਪਾਬੰਦੀ ਸੁਦਾ ਦਵਾਈਆਂ ਵੇਚਣ ਤੋਂ ਗੁਰੇਜ ਕੀਤਾ ਜਾਵੇ।ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਡਾਕਟਰ ਦੀ ਸਲਾਹ ਨਾਲ ਦਵਾਈ ਦੇਣਾ ਕੋਈ ਜੁਰਮ ਨਹੀ ਹੈ।