*ਦੇਸ਼ ਦੇ ਪ੍ਰਮੁੱਖ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਮੌਤ ਦੀ ਗਲਤ ਖਬਰ ਸ਼ੋਸਲ ਮੀਡੀਆ ਤੇ ਪਾਉਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਪੁਲਿਸ ਤੋ ਮੰਗ*

0
85

ਮਾਨਸਾ, 26 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਮੀਡੀਆ ਉਪਰ ਗਲਤ ਪੋਸਟਾ ਪਾਉਂਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਉਹਨਾਂ ਵੱਲੋਂ ਅਤੇ ਮਾਨਸਾ ਦੇ ਵਸਨੀਕ ਗੁਰਲਾਭ ਸਿੰਘ ਮਾਹਲ ਐਡਵੋਕੇਟ ਵਲੋਂ ਜਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਦਰਖਾਸਤ ਵਿੱਚ “ਰੁਲਦੂ ਪੁੱਤਰ ਅਗੰਮ ਸਿੰਘ ਪੰਜਾਬ ਕਿਸਾਨ ਯੂਨੀਅਨ ਦਾ ਪੰਜਾਬ ਪ੍ਰਧਾਨ ਹਾਂ। ਮੈਂ ਅਤੇ ਮੇਰੀ ਜਥੇਬੰਦੀ ਦੇਸ਼ ਵਿੱਚ ਅਤੇ ਪੰਜਾਬ ਵਿੱਚ ਕਿਸਾਨ ਅਤੇ ਸਮਾਜਿਕ ਹਿੱਤਾਂ ਲਈ ਲੜ ਰਹੇ ਹਾਂ ਅਤੇ ਦੇਸ਼ ਭਰ ਵਿੱਚ ਪ੍ਰਮੁੱਖ ਕਿਸਾਨ ਆਗੂ ਦੇ ਤੌਰ ਤੇ ਮੇਰੀ ਪਹਿਚਾਣ ਹੈ। ਇਹ ਕਿ ਮੈਨੂੰ ਬਦਨਾਮ ਕਰਨ ਲਈ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ ਮੇਰੇ ਮੌਤ ਦੀ ਖਬਰ ਬਾਰੇ ਅਤੇ ਮੇਰੀ ਨੂੰਹ ਬਾਰੇ ਗਲਤ ਅਤੇ ਇਤਰਾਜਯੋਗ ਸ਼ਬਦਾ ਦੀ ਵਰਤੋਂ ਕੀਤੀ ਗਈ ਹੈ। ਜਿਸ ਬਾਰੇ ਸ਼ੋਸਲ ਮੀਡੀਆ ਤੇ ਪੋਸਟਾਂ ਵਾਇਰਲ ਹੋ ਰਹੀਆਂ ਹਨ। ਉਸ ਦਾ ਸਕਰੀਨ ਸਾਰਟ ਆਪ ਜੀ ਨੂੰ ਦਰਖਾਸਤ ਨਾਲ ਨੱਥੀ ਕਰ ਰਿਹਾ ਹਾਂ ਜੀ। ਇਹਨਾਂ ਪੋਸਟਾਂ ਬਾਰੇ ਜਾਣਕਾਰੀ ਮੈਨੂੰ ਮੇਰੇ ਜਾਣਕਾਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਚੈਂਬਰ ਨੰਬਰ 79 ਮਾਨਸਾ ਜਿਲ੍ਹਾ ਕਚਹਿਰੀ ਵਿੱਚ ਪ੍ਰੈਕਟਿਸ ਕਰਦੇ ਹਨ ਨੇ ਦਿੱਤੀ ਉਹਨਾਂ ਵੱਲੋਂ ਮੈਨੂੰ ਸਕਰੀਨ ਸਾਰਟ ਵੀ ਭੇਜਿਆ ਗਿਆ, ਜਿਸ ਵਿੱਚ ਉਹਨਾਂ ਦੱਸਿਆ ਕਿ ਇੱਕ ਗਰੁੱਪ ਜਿਸ ਦਾ ਉਹ ਮੈਂਬਰ ਹੈ ਵਿੱਚ ਮੋਬਾਇਲ ਨੰਬਰ 62393^70221 ਵਿੱਚ ਫਾਰਵਰਡ ਪੋਸਟ ਉਸ ਨੂੰ ਪ੍ਰਾਪਤ ਹੋਈ ਹੈ। ਇਸ ਤੋਂ ਬਾਅਦ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਇਸ ਸਬੰਧੀ ਜਾਣਕਾਰੀ ਇੱਕਠੀ ਕਰਨ ਤੇ ਪਤਾ ਚੱਲਿਆ ਕਿ ਦੇਸ਼ ਅਤੇ ਵਿਦੇਸ਼ ਵਿੱਚ ਇਹ ਪੋਸਟ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਹੈ। ਜਿਸ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਮੈਨੂੰ ਪਿਆਰ ਕਰਨ ਵਾਲੇ ਆਮ ਲੋਕਾਂ ਵਿੱਚ ਰੋਸ ਦੀ ਭਾਵਨਾ ਹੈ। ਇਸ ਤੋਂ ਇਲਾਵਾ ਮੇਰਾ ਪਰਿਵਾਰ ਅਤੇ ਮੇਰੇ ਜਥੇਬੰਦੀ ਦੇ ਮੇਰੇ ਨਾਲ ਜੁੜ ਵਿਅਕਤੀ ਬਹੁਤ ਡੂੰਘੀ ਮਾਨਸ਼ਿਕ ਪੀੜਾਂ ਵਿੱਚ ਲੰਘ ਰਹੇ ਹਨ। ਇਸ ਪੋਸਟ ਨੂੰ ਤਿਆਰ ਕਰਨ ਵਾਲੇ ਵਿਅਕਤੀਆਂ ਅਤੇ ਬਿਨਾ ਤੱਥਾਂ ਦੀ ਜਾਂਚ ਕੀਤੇ ਬਿਨਾ ਅਗਾਹ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਅਤੇ ਫਾਰਵਰਡ ਕਰਨ ਵਾਲੇ ਤੇ ਸਾਈਬਰ ਕਰਾਈਮ ਦੀਆਂ ਧਰਾਵਾਂ ਅਧੀਨ, ਅਤੇ ਇਸ ਪੋਸਟ ਨੂੰ ਤਿਆਰ ਕਰਨ ਵਾਲੇ ਖਿਲਾਫ ਗਲਤ ਦਸਤਾਵੇਜ ਤਿਆਰ ਕਰਨ ਦੀਆਂ ਧਰਾਵਾ ਅਤੇ ਮੇਰੀ ਅਤੇ ਮੇਰੇ ਪਰਿਵਾਰ ਦੀ ਛਬੀ ਖਰਾਬ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਇਹਨਾਂ ਵਿਅਕਤੀਆਂ ਦਾ ਇਸ ਪੋਸਟ ਨੂੰ ਬਣਾ ਕੇ ਅਗਾਹ ਫਾਰਵਰਡ ਕਰਨ ਪਿੱਛੇ ਕੀ ਮਨਸਾ ਸੀ ਉਸ ਦਾ ਪਤਾ ਲਗਾਇਆ ਜਾਵੇ” ਦਿੱਤੀ ਗਈ ਜਿਸ ਤੇ ਮਾਨਸਾ ਪੁਲਿਸ ਮੁਖੀ ਵਲੋਂ ਭਰੋਸਾ ਦਿੱਤਾ ਗਿਆ ਕਿ ਦੋਸ਼ੀ ਵਿਅਕਤੀਆਂ ਖਿਲਾਫ ਜਲਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਮਾਨਸਾ ਪੁਲਿਸ ਮੁੱਖੀ ਨੂੰ ਮਿਲਣ ਵਾਲੇ ਵਫਦ ਵਿੱਚ ਕਾਮਰੇਡ ਕਿਸ਼ਨ ਚੋਹਾਨ, ਧੰਨਾ ਮੱਲ ਗੋਇਲ , ਗੋਰਾ ਸਿੰਘ ਭੈਣੀਬਾਘਾਂ, ਅਮਰੀਕ ਸਿੰਘ, ਕਰਨੈਲ ਸਿੰਘ ਸ਼ਾਮਲ ਸਨ

LEAVE A REPLY

Please enter your comment!
Please enter your name here